ਹਾਕੀ ਖਿਡਾਰਨਾਂ ਗੁਰਜੀਤ ਕੌੌਰ ਅਤੇ ਰੀਨਾ ਖੋਖਰ ਤੇ ਡਿਸਕਸ ਥ੍ਰੋਅਰ ਕਮਲਪ੍ਰੀਤ ਕੌਰ ਨੂੰ ਪੰਜਾਬ ਸਰਕਾਰ ਦੇਵੇਗੀ ਨਕਦ ਇਨਾਮ
ਦੇਖੋ ਕਿੰਨੇ ਰੁਪਏ ਦੇਣ ਦਾ ਐਲਾਨ ਕੀਤਾ ਪੰਜਾਬ ਦੇ ਖੇਡ ਮੰਤਰੀ ਨੇ

ਚੰਡੀਗੜ੍ਹ,11 ਅਗਸਤ(ਵਿਸ਼ਵ ਵਾਰਤਾ)ਉਲੰਪਿਕ ਦੇ ਫਾਇਨਲ ਵਿੱਚ ਪਹੁੰਚ ਕੇ 6ਵੇਂ ਸਥਾਨ ਤੇ ਰਹਿਣ ਵਾਲੀ ਪੰਜਾਬ ਦੀ ਡਿਸਕਸ ਥ੍ਰੋਅਰ ਕਮਲਪ੍ਰੀਤ ਕੌਰ ਨੂੰ ਪੰਜਾਬ ਸਰਕਾਰ 50 ਲੱਖ ਰੁਪਏ ਦਾ ਨਕਦ ਇਨਾਮ ਦੇਵੇਗੀ। ਇਸ ਤੋਂ ਇਲਾਵਾ ਹਾਕੀ ਟੀਮ ਦੀਆਂ ਖਿਡਾਰਨਾਂ ਗੁਰਜੀਤ ਕੌਰ ਅਤੇ ਰੀਨਾ ਖੋਖਰ ਨੂੰ ਵੀ ਸਰਕਾਰ 50 ਲੱਖ ਰੁਪਏ ਦੇ ਕੇ ਸਨਮਾਨਿਤ ਕਰੇਗੀ।























