ਪੰਚਾਇਤ ਨੇ ਮਾਮਲਾ ਪੁਲੀਸ ਕੋਲ ਪਹੁੰਚਾਇਆ
ਮਾਨਸਾ, 8 ਫਰਵਰੀ (ਵਿਸ਼ਵ ਵਾਰਤਾ)- ਨੇੜਲੇ ਪਿੰਡ ਨੰਗਲ ਕਲਾਂ ਦੇ ਛੱਪੜ ਵਿਚ ਸੈਂਕੜੇ ਵੱਡੀਆਂ^ਛੋਟੀਆਂ ਮੱਛੀਆਂ ਮਰ ਗਈਆਂ ਹਨ| ਪਿੰਡ ਦੇ ਲੋਕਾਂ ਵੱਲੋਂ ਸ਼ੱਕ ਕੀਤਾ ਜਾਂਦਾ ਹੈ ਕਿ ਇਨ੍ਹਾਂ ਮੱਛੀਆਂ ਨੂੰ ਕਿਸੇ ਵਿਅਕਤੀ ਵੱਲੋਂ ਜਾਣੇ^ਅਣਜਾਣੇ ਵਿਚ ਜਹਿਰ ਪਾਕੇ ਮਾਰਿਆ ਗਿਆ ਹੈ| ਭਾਵੇਂ ਪੁਲੀਸ ਨੂੰ ਪੰਚਾਇਤ ਵੱਲੋਂ ਰਿਪੋਰਟ ਹੋਣ ਤੋਂ ਬਾਅਦ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਲੱਗੀ ਹੈ, ਪਰ ਮੱਛੀਆਂ ਦੇ ਮਰਨ ਨਾਲ ਛੱਪੜ ਦੁਆਲੇ ਗੰਦੀ ਮ੍ਹੁਕ ਮਾਰਨ ਲੱਗੀ ਹੈ, ਜਿਸ ਨਾਲ ਲੰਘਣ^ਟੱਪਣ ਵਾਲਿਆਂ ਲਈ ਵੱਡੀ ਮੁਸੀਬਤ ਖੜ੍ਹੀ ਹੋ ਗਈ ਹੈ| ਪਿੰਡ ਦੇ ਲੋਕਾਂ ਨੇ ਛੱਪੜ ਵਿਚ ਆਪਣੇ ਪਸ਼ੂਾਆ ਨੂੰ ਪਾਣੀ ਪਿਆਉਣਾ ਬੰਦ ਕਰ ਦਿੱਤਾ ਗਿਆ ਹੈ ਅਤੇ ਪੰਚਾਇਤ ਵੱਲੋਂ ਛੱਪੜ ਦੀ ਸਫਾਈ ਕਰਵਾਕੇ ਉਥੇ ਤੁਰੰਤ ਸ਼ੁਧ ਨਹਿਰੀ ਪਾਣੀ ਛੱਡਣ ਦੀ ਮੰਗ ਕੀਤੀ ਗਈ ਹੈ|
ਵੇਰਵਿਆਂ ਤੋਂ ਪਤਾ ਲੱਗਿਆ ਹੈ ਕਿ ਪਿੰਡ ਦੀ ਸਰਪੰਚ ਜਸਵੀਰ ਕੌਰ ਵੱਲੋਂ ਇਸ ਮਾਮਲੇ ਸੰਬੰਧੀ ਥਾਣਾ ਕੋਟ ਧਰਮੂ ਦੀ ਪੁਲੀਸ ਨੂੰ ਇਤਲਾਹ ਕੀਤੀ ਗਈ ਹੈ, ਜਿਸ ਤੋਂ ਬਾਅਦ ਪੁਲੀਸ ਨੇ ਮੱਛੀਆਂ ਦੇ ਮਰਨ ਦੀ ਬਕਾਇਦਾ ਰੂਪ *ਚ ਪੜਤਾਲ ਕੀਤੀ ਜਾਣ ਲੱਗੀ ਹੈ| ਪੁਲੀਸ ਵੱਲੋਂ ਮਾਮਲੇ ਦੀ ਤਹਿ ਤੱਕ ਜਾਣ ਲਈ ਮੱਛੀ ਪਾਲਣ ਵਿਭਾਗ ਦੀ ਸਹਾਇਤਾ ਲਈ ਜਾ ਰਹੀ ਹੈ ਤਾਂ ਜੋ ਮੱਛੀਆਂ ਦੇ ਮਰਨ ਦਾ ਅਸਲ ਕਾਰਨ ਲੱਭਿਆ ਜਾ ਸਕੇ|
ਮਿਲੇ ਵੇਰਵਿਆਂ ਤੋਂ ਪਤਾ ਲੱਗਿਆ ਹੈ ਕਿ ਪਿੰਡ ਨੰਗਲ ਕਲਾਂ ਦੀ ਆਬਾਦੀ ਦੇ ਵਿਚਕਾਰ ਤਕਰੀਬਨ ਦੋ ਏਕੜ ਰਕਬੇ ਵਿਚ ਇਹ ਛੱਪੜ ਬਣਿਆ ਹੋਇਆ ਹੈ, ਜਿਸ ਵਿਚ ਲੰਬੇ ਸਮੇਂ ਤੋਂ ਲੋਕ ਆਪਣੇ ਪ੍ਹੂਆਂ ਨੂੰ ਪਾਣੀ ਪਿਆਉਂਦੇ ਹਨ ਅਤੇ ਨਵਾਉਂਦੇ ਹਨ| ਪਤਾ ਲੱਗਿਆ ਹੈ ਕਿ ਇਸ ਛੱਪੜ ਵਿਚ ਲੰਬਾ ਸਮਾਂ ਪਹਿਲਾਂ ਕਿਸੇ ਠੇਕੇਦਾਰ ਨੇ ਮੱਛੀਆਂ ਛੱਡਣ ਦਾ ਠੇਕਾ ਲੈ ਲਿਆ ਗਿਆ ਸੀ, ਪਰ ਪਿੱਛੋਂ ਉਹ ਠੇਕੇਦਾਰ ਪੰਚਾਇਤ ਨਾਲ ਬਿਨਾਂ ਕੋਈ ਲਿਖਤੀ ਇਕਰਾਰਨਾਮਾ ਕੀਤਿਆਂ ਆਪਣਾ ਠੇਕਾ ਛੱਡ ਗਿਆ ਸੀ ਅਤੇ ਮੁੜ ਕਦੇ ਪਿੰਡ ਵਿਚ ਨਹੀਂ ਸੀ ਆਇਆ, ਪ੍ਰੰਤੂ ਉਸ ਵੱਲੋਂ ਛੱਪੜ ਵਿਚ ਪਾਏ ਮੱਛੀਆਂ ਦੇ ਪੂੰਗ ਤੋਂ ਹੁਣ ਸੈਂਕੜੇ ਮੱਛੀਆਂ ਤਿਆਰ ਹੋ ਗਈਆਂ ਹਨ, ਜਿੰਨ੍ਹਾਂ ਵਿਚੋਂ ਬਹੁਤੀਆਂ ਦਾ ਭਾਅ 10 ਤੋਂ 15 ਕਿਲੋਂ ਹੋ ਗਿਆ ਸੀ|
ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਛੱਪੜ ਵਿਚ ਕੋਈ ਜਹਿਰੀਲੀ ਵਸਤੂ ਪਾਉਣ ਨਾਲ ਹੀ ਛੱਪੜ ਵਿਚ ਰਹਿ ਗਈਆਂ ਸੈਂਕੜੇ ਮੱਛੀਆਂ ਮਰ ਗਈਆਂ ਅਤੇ ਉਹ ਜਹਿਰ ਦੇ ਅਸਰ ਹੋਣ ਤੋਂ ਬਾਅਦ ਛੱਪੜ ਦੇ ਕਿਨਾਰਿਆਂ ਵੱਲ ਆ ਗਈਆਂ ਅਤੇ ਉਥੇ ਹੀ ਤੜਫ^ਤੜਫਕੇ ਮਰ ਗਈਆਂ ਹਨ| ਪਿੰਡ ਦੇ ਲੋਕਾਂ ਨੂੰ ਮੱਛੀਆਂ ਦੇ ਮਰਨ ਦਾ ਅੱਜ ਸਵੇਰੇ ਪਤਾ ਲੱਗਿਆ, ਪਰ ੍ਹਾਮ ਤੱਕ ਛੱਪੜ ਵਿਚਲੀਆਂ ਲਗਭਗ ਸਾਰੀਆਂ ਮੱਛੀਆਂ ਦੇ ਖਤਮ ਹੋਣ ਸੰਬੰਧੀ ਲੋਕਾਂ ਵੱਲੋਂ ਅੱਖੀਂ ਡਿੱਠਾ ਹਾਲ ਵੇਖਣ ਤੋਂ ਬਾਅਦ ਪਤਾ ਲੱਗਣ ਲੱਗਿਆ| ਇਨ੍ਹਾਂ ਮਰੀਆਂ ਮੱਛੀਆਂ ਤੋਂ ਪੈਦਾ ਹੋਈ ਮ੍ਹਕਾਟ ਨੇ ਲੋਕਾਂ ਲਈ ਲੰਘਣਾ^ਟੱਪਣਾ ਔਖਾ ਕਰ ਦਿੱਤਾ ਹੈ| ਲੋਕ ਉਥੋਂ ਦੀ ਆਪਣੇ ਨੱਕ^ਮੂੰਹ ਬੰਦ ਕਰਕੇ ਲੰਘਣ ਲੱਗੇ ਹਨ| ਪਿੰਡ ਦੇ ਲੋਕਾਂ ਨੂੰ ਹੁਣ ਡਰ ਪੈਦਾ ਹੋ ਗਿਆ ਹੈ ਕਿ ਜਿਆਦਾ ਮ੍ਹੁਕ ਫੈਲਣ ਕਾਰਨ ਕਿਸੇ ਵੇਲੇ ਕੋਈ ਭਿਆਨ ਬਿਮਾਰੀ ਪੈਦਾ ਹੋ ਸਕਦੀ ਹੈ, ਜੋ ਲੋਕਾਂ ਅਤੇ ਪ੍ਹੂਆਂ ਲਈ ਕੋਈ ਪ੍ਰ੍ਹੇਾਨੀ ਪੈਦਾ ਕਰ ਸਕਦੀ ਹੈ|
ਪਿੰਡ ਦੇ ਸਾਬਕਾ ਪੰਚ ਮੱਖਣ ਸਰਮਾ, ਤਾਰ ਸਿੰਘ, ਮੀਤਾ ਸਿੰਘ, ਮੱਘਰ ਸਿੰਘ, ਮਲਕੀਤ ਸਿੰਘ, ਸੁਖਦੇਵ ਸਿੰਘ ਨੇ ਦੱਸਿਆ ਕਿ ਇਸ ਵੱਡੇ ਛੱਪੜ ਵਿੱਚ ਪਿੰਡ ਵਾਸੀ ਆਪਣੀਆਂ ਮੱਝਾਂ ਗਾਵਾਂ ਨੂੰ ਨਹਾਉਣ ਅਤੇ ਪਾਣੀ ਪੀਣ ਲਈ ਲਿਆਉਦੇ ਹਨ| ਇਸ ਛੱਪੜ ਵਿੱਚ ਮੱਛੀਆਂ ਦੇ ਮਰਨ ਕਾਰਨ, ਜਿੱਥੇ ਪਸੂਆਂ ਅੰਦਰ ਬੀਮਾਰੀ ਫੈਲਣ ਦਾ ਖਤਰਾ ਬਣਿਆ ਹੋਇਆ ਹੈ, ਉਥੇ ਹੀ ਪਿੰਡ ਵਾਸੀਆਂ ਨੂੰ ਵੀ ਭਾਰੀ ਦਿਕੱਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਉਨ੍ਹਾਂ ੦ਿਲ੍ਹਾ ਪ੍ਰਸ.ਾਸਨ ਤੋਂ ਮੰਗ ਕਰਦਿਆ ਕਿਹਾ ਕਿ ਇਸ ਛੱਪੜ ਨੂੰ ਖਾਲੀ ਕਰਕੇ ਸਾਫ ਕੀਤਾ ਜਾਵੇ ਅਤੇ ਇਸ ਦੀ ਪੁਟਾਈ ਕਰਕੇ ਸਾਫ ਪਾਣੀ ਛੱਡਿਆ ਜਾਵੇ|
ਮਾਨਸਾ ਦੇ ਡਿਪਟੀ ਕਮ੍ਹਿਨਰ ਧਰਮ ਪਾਲ ਗੁਪਤਾ ਨੇ ਇਸ ਮਾਮਲੇ ਸੰਬੰਧੀ ਅਧਿਕਾਰੀਆਂ ਦੀ ਡਿਊਟੀ ਲਗਾ ਦਿੱਤੀ ਹੈ, ਜੋ ਪੰਚਾਇਤ ਨਾਲ ਤਾਲ^ਮੇਲ ਕਰਕੇ ਮੌਕੇ ਦੀ ਨਿ੦ਾਕਤ ਨੂੰ ਸਮਝਦਿਆਂ ਕੋਈ ਢੁਕਵੀਂ ਕਾਰਵਾਈ ਕਰਨ ਲਈ ਉਪਰਾਲੇ ਕਰਨਗੇ|
ਫੋਟੋ ਨੰਬਰ: 10
ਫੋਟੋ ਕੈਪ੍ਹਨ: ਪਿੰਡ ਨੰਗਲ ਕਲਾਂ ਦੇ ਟੋਭੇ ਵਿਚ ਮਰੀਆਂ ਮੱਛੀਆਂ ਤੋਂ ਬਾਅਦ ਨੱਕ^ਮੂੰਹ ਬੰਨ੍ਹਕੇ ਲੰਘਦੇ ਲੋਕ| ਫੋਟੋ: ਮਾਨ
ਫੋਟੋ ਨੰਬਰ: 11
ਫੋਟੋ ਕੈਪ੍ਹਨ: ਪਿੰਡ ਨੰਗਲ ਕਲਾਂ ਦੇ ਟੋਭੇ ਵਿਚ ਮਰੀਆਂ ਮੱਛੀਆਂ ਨੂੰ ਵੇਖਦੇ ਪਿੰਡ ਦੇ ਲੋਕ| ਫੋਟੋ: ਮਾਨ
ਨਸ਼ਾ ਤਸਕਰੀ ਵਿਰੁੱਧ ਪੁਲਿਸ ਦੀ ਵੱਡੀ ਕਾਰਵਾਈ
ਨਸ਼ਾ ਤਸਕਰੀ ਵਿਰੁੱਧ ਪੁਲਿਸ ਦੀ ਵੱਡੀ ਕਾਰਵਾਈ ਪੰਜਾਬ ਦੇ ਡੀਜੀਪੀ ਨੇ ਸਾਂਝੀ ਕੀਤੀ ਜਾਣਕਾਰੀ, ਪੜ੍ਹੋ ਪੂਰੀ ਖ਼ਬਰ ਚੰਡੀਗੜ, 3 ਮਈ...