ਚੰਡੀਗੜ੍ਹ, 8 ਫਰਵਰੀ (ਵਿਸ਼ਵ ਵਾਰਤਾ) : ਵਿਜੀਲੈਂਸ ਬਿਓਰੋ, ਪੰਜਾਬ ਨੇ ਅੱਜ ਆਈ.ਟੀ.ਆਈ ਮੋਗਾ ਵਿਖੇ ਤਾਇਨਾਤ ਸੁਪਰਡੰਟ ਨੂੰ 20,000 ਰੁਪਏ ਰਿਸ਼ਵਤ ਲੈਂਦਿਆ ਕਾਬੂ ਕੀਤਾ।
ਅੱਜ ਇਥੇ ਵਿਜੀਲੈਂਸ ਬਿਓਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਆਈ.ਟੀ.ਆਈ ਮੋਗਾ ਵਿਖੇ ਤਾਇਨਾਤ ਸੁਪਰਡੰਟ ਜਸਵੀਰਸਿੰਘ ਨੂੰ ਨਰਿੰਦਰਪਾਲ ਸਿੰਘ, ਚੇਅਰਮੈਨ ਅਮਰ ਸ਼ਹੀਦ ਭਗਤ ਸਿੰਘ ਆਈ.ਟੀ.ਆਈ ਮੋਗਾ ਦੀ ਸ਼ਿਕਾਇਤ ਤੇ ਗ੍ਰਿਫਤਾਰ ਕੀਤਾ ਗਿਆਹੈ।
ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਅਮਰ ਸ਼ਹੀਦ ਭਗਤ ਸਿੰਘ ਆਈ.ਟੀ.ਆਈ. ਮੋਗਾ ਦੇਵਿਦਿਆਰਥੀਆਂ ਦੇ ਪੇਪਰ ਪੰਜਾਬ ਆਈ.ਟੀ.ਆਈ. ਮੋਗਾ ਸੈਂਟਰ ਵਿਖੇ ਚੱਲ ਰਹੇ ਹਨ ਅਤੇ ਜਸਵੀਰ ਸਿੰਘ ਆਈ.ਟੀ.ਆਈ. ਮੋਗਾ ਸੈਂਟਰਵਿਖੇ ਬਤੌਰ ਸੁਪਰਡੰਟ ਤਾਇਨਾਤ ਹੈ। ਜਸਵੀਰ ਸਿੰਘ ਸੁਪਰਡੰਟ ਵਲੋਂ ਅਮਰ ਸ਼ਹੀਦ ਭਗਤ ਸਿੰਘ ਆਈ.ਟੀ.ਆਈ. ਦੇ ਵਿਦਿਆਰਥੀਆਂਦੀ ਪੇਪਰਾਂ ਵਿੱਚ ਮਦਦ ਕਰਨ ਅਤੇ ਉਨ੍ਹਾ ਨੂੰ ਤੰਗ ਪ੍ਰੇਸ਼ਾਨ ਨਾ ਕਰਨ ਦੇ ਬਦਲੇ 20,000/-ਰੁਪਏ ਰਿਸ਼ਵਤ ਦੀ ਮੰਗ ਕੀਤੀ ਗਈ ਹੈ।ਸ਼ਿਕਾਇਤਰਤਾ ਨੇ ਇਹ ਵੀ ਦੋਸ਼ ਲਾਇਆ ਕਿ ਉਸ ਵਲੋਂ 5 ਫਰਵਰੀ 2018 ਨੂੰ ਉਕਤ ਸੁਪਰਡੰਟ ਨੂੰ 20,000/-ਰੁਪਏ ਬਤੌਰ ਰਿਸ਼ਵਤਵਜੋਂ ਪਹਿਲਾਂ ਹੀ ਅਦਾ ਕੀਤੇ ਜਾ ਚੁੱਕੇ ਹਨ ਅਤੇ ਸੁਪਰਡੰਟ ਵਲੋਂ 20,000 ਰੁਪਏ ਦੀ ਹੋਰ ਮੰਗ ਕੀਤੀ ਗਈ ਹੈ।
ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਵਲੋਂ ਸ਼ਿਕਾਇਤ ਦੀ ਪੜਤਾਲ ਉਪਰੰਤ ਉਕਤ ਦੋਸ਼ੀ ਸੁਪਰਡੰਟ ਨੂੰ ਦੋ ਸਰਕਾਰੀ ਗਵਾਹਾਂ ਦੀਹਾਜਰੀ ਵਿਚ 20,000 ਰੁਪਏ ਦੀ ਰਿਸ਼ਵਤ ਲੈਂਦਿਆਂ ਦਬੋਚ ਲਿਆ।
ਉਕਤ ਦੋਸ਼ੀ ਖਿਲਾਫ਼ ਵਿਜੀਲੈਂਸ ਬਿਓਰੋ ਨੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਫਿਰੋਜਪੁਰ ਸਥਿਤਵਿਜੀਲੈਂਸ ਬਿਓਰੋ ਦੇ ਥਾਣੇ ਵਿਚ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।