ਮੋਗਾ ਵਿੱਚ ਨਵਜੋਤ ਸਿੱਧੂ ਦਾ ਕਿਸਾਨਾਂ ਤੇ ਕੱਚੇ ਮੁਲਾਜ਼ਮਾਂ ਨੇ ਕੀਤਾ ਜਬਰਦਸਤ ਵਿਰੋਧ
ਠੇਕਾ ਮੁਲਾਜ਼ਮਾਂ ਤੇ ਪੁਲਿਸ ਦੇ ਵਿਚਕਾਰ ਹੋਈ ਝੜਪ

ਚੰਡੀਗੜ੍ਹ,5 ਅਗਸਤ(ਵਿਸ਼ਵ ਵਾਰਤਾ) ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰ ਮੋਗਾ ਦੇ ਦੌਰੇ ਤੇ ਗਏ ਨਵਜੋਤ ਸਿੰਘ ਸਿੱਧੂ ਦਾ ਅੱਜ ਕਿਸਾਨਾਂ ਅਤੇ ਕੱਚੇ ਮੁਲਾਜ਼ਮਾਂ ਨੇ ਜਬਰਦਸਤ ਵਿਰੋਧ ਕੀਤਾ ਹੈ। ਇਸ ਤੋਂ ਇਲਾਵਾ ਉਹਨਾਂ ਦੀ ਸੁਰੱਖਿਆ ਵਿੱਚ ਲੱਗੇ ਪੁਲਿਸ ਕਰਮਚਾਰੀਆਂ ਦੀ ਕੱਚੇ ਮੁਲਾਜ਼ਮਾਂ ਅਤੇ ਕਿਸਾਨਾਂ ਨਾਲ ਝੜਪ ਵੀ ਹੋਈ । ਜਿਸ ਤੋਂ ਬਾਅਦ ਸਿੱਧੂ ਉੱਥੋਂ ਚਲੇ ਗਏ।






















