ਪੰਜਾਬ ਵਿੱਚ ਪਹਿਲੀ ਵਾਰ ਹਾਈਵੇ ਤੇ ਲੱਗਾ ਆਟੋਮੈਟਿਕ ਨੰਬਰ ਪਲੇਟ ਰੀਡਰ ਸਿਸਟਮ
ਵਾਹਨ ਚੋਰਾਂ ਨੂੰ ਫੜਨ ਲਈ ਪੰਜਾਬ ਪੁਲਿਸ ਦੀ ਨਵੀਂ ਪਹਿਲ

ਚੰਡੀਗੜ੍ਹ,5 ਅਗਸਤ(ਵਿਸ਼ਵ ਵਾਰਤਾ) ਬੇਂਗਲੁਰੂ, ਮਹਾਰਾਸ਼ਟਰ, ਕਰਨਾਟਕ ਤੋਂ ਬਾਅਦ ਹੁਣ ਪੰਜਾਬ ਦੇ ਫਿਲੌਰ ਦੇ ਹਾਈ-ਟੈਕ ਨਾਕੇ ‘ਤੇ ਵੀ ਆਟੋਮੈਟਿਕ ਨੰਬਰ ਪਲੇਟ ਰੀਡਰ ਸਿਸਟਮ (ਏਐਨਪੀਆਰਐਸ) ਲਗਾਇਆ ਗਿਆ ਹੈ। ਇਸਦੇ ਨਾਲ ਜਦੋਂ ਵੀ ਕੋਈ ਚੋਰੀ ਹੋਇਆ ਵਾਹਨ ਹਾਇਵੇ ਤੇ ਲੱਗੇ ਕੈਮਰਿਆਂ ਵਿੱਚੋਂ ਦੀ ਲੰਘੇਗਾ ਤਾਂ ਉਥੇ ਲਗਾਏ ਗਏ ਹੂਟਰ ਵੱਜਣੇ ਸ਼ੁਰੂ ਹੋ ਜਾਣਗੇ ਅਤੇ ਤਾਇਨਾਤ ਪੁਲਿਸ ਟੀਮ ਅਜਿਹੇ ਵਾਹਨ ਨੂੰ ਫੜ ਲਵੇਗੀ। ਨਵੀਂ ਪ੍ਰਣਾਲੀ 24 ਘੰਟੇ ਹਰ ਵਾਹਨ ‘ਤੇ ਨਜ਼ਰ ਰੱਖੇਗੀ, ਕਿਸੇ ਵੀ ਵਾਹਨ ਦਾ ਰਿਕਾਰਡ ਸੱਤ ਦਿਨਾਂ ਤੱਕ ਸੁਰੱਖਿਅਤ ਰਹੇਗਾ। ਹਾਈਵੇ ‘ਤੇ ਲਗਾਇਆ ਗਿਆ ਇਹ ਸਿਸਟਮ 24 ਘੰਟੇ ਕੰਮ ਕਰੇਗਾ ਅਤੇ ਇਸ ਵੇਲੇ ਇਸਦਾ ਸੱਤ ਦਿਨਾਂ ਤੱਕ ਦਾ ਰਿਕਾਰਡ ਰਹੇਗਾ। ਐਸਐਸਪੀ ਨਵੀਨ ਸਿੰਗਲਾ ਨੇ ਕਿਹਾ ਕਿ ਜੇਕਰ ਵਾਹਨ ਚੋਰੀ ਦੀ ਐਫਆਈਆਰ ਕਿਸੇ ਵੀ ਥਾਣੇ ਵਿੱਚ ਹੈ ਤਾਂ ਉਸ ਵਾਹਨ ਦਾ ਨੰਬਰ ਸਿਸਟਮ ਵਿੱਚ ਡਾਊਨਲੋਡ ਕੀਤਾ ਜਾਵੇਗਾ। ਇਸ ਤੋਂ ਬਾਅਦ, ਜੇਕਰ ਉਸ ਨੰਬਰ ਵਾਲੀ ਕਾਰ ਉਸ ਬਲਾਕ ਵਿੱਚੋਂ ਲੰਘਦੀ ਹੈ, ਤਾਂ ਕੰਟਰੋਲ ਰੂਮ ਵਿੱਚ ਹੂਟਰ ਵੱਜਣਾ ਸ਼ੁਰੂ ਹੋ ਜਾਵੇਗਾ। ਇਸ ਨਾਲ ਵਾਹਨ ਦਾ ਪਤਾ ਲਗਾਉਣਾ ਸੌਖਾ ਹੋ ਜਾਵੇਗਾ। ਐਸਐਸਪੀ ਸਿੰਗਲਾ ਨੇ ਦੱਸਿਆ ਕਿ ਹੁਣ ਤੱਕ ਹਾਈਵੇਅ ‘ਤੇ ਵਾਹਨਾਂ ਦੀ ਜਾਂਚ ਸਿਰਫ ਟੋਲ ਪਲਾਜ਼ਾ’ ਤੇ ਹੀ ਹੋਣੀ ਸੀ। ਫਿਲੌਰ ਹਾਈ-ਟੈਕ ਨਾਕੇ ‘ਤੇ ਸਥਾਪਤ ਏਐਨਪੀਆਰ ਪ੍ਰਣਾਲੀ ਦਾ ਨਿਯੰਤਰਣ ਨਾਕੇ ਦੇ ਨਾਲ ਨਾਲ ਐਸਐਸਪੀ ਦਫਤਰ ਵਿੱਚ ਕੀਤਾ ਜਾਵੇਗਾ।






















