ਖਤਰੇ ਦੇ ਨਿਸ਼ਾਨ ਤੋਂ ਸਿਰਫ ਢਾਈ ਫੁੱਟ ਹੇਠਾਂ ਵਗ ਰਿਹਾ ਹੈ ਘੱਗਰ ਦਰਿਆ
ਦਰਿਆ ਕਿਨਾਰੇ ਵੱਸਦੇ ਪਿੰਡਾਂ ਦੇ ਵਾਸੀਆਂ ਦੀਆਂ ਧੜਕਣਾਂ ਹੋਈਆਂ ਤੇਜ

ਸਰਦੂਲਗੜ ,31 ਜੁਲਾਈ(ਵਿਸ਼ਵ ਵਾਰਤਾ)ਘੱਗਰ ਦਰਿਆ ਚ ਪਾਣੀ ਦਾ ਪੱਧਰ ਵੱਧਣ ਕਰਕੇ ਘੱਗਰ ਕਿਨਾਰੇ ਵੱਸਦੇ ਪਿੰਡਾਂ ਦੇ ਲੋਕਾਂ ਦੀਆਂ ਧੜਕਣਾਂ ਤੇਜ ਹੋ ਗਈਆਂ ਹਨ। ਘੱਗਰ ਚ ਸਵੇਰੇ ਪਾਣੀ ਦਾ ਪੱਧਰ18 ਫੁੱਟ ਸੀ ਜੋ ਕਿ ਬਆਦ ਦੁਪਿਹਰ 18.5 ਤੇ ਪਹੁੰਚ ਗਿਆ ਸੀ।ਸਰਦੂਲਗੜ ਸ਼ਹਿਰ ਦੇ ਨਾਲ ਖਹਿਕੇ ਲੰਘਦਾ ਘੱਗਰ ਦਰਿਆ ਆਪਣੇ ਖਤਰੇ ਦੇ ਨਿਸ਼ਾਨ ਤੋ ਸਿਰਫ ਢਾਈ ਫੁੱਟ ਹੇਠਾਂ ਵਗ ਰਿਹਾ ਹੈ। ਘੱਗਰ ਚ 21 ਫੁੱਟ ਪਾਣੀ ਹੋਣ ਤੇ ਪਾਣੀ ਦੀ ਡਾਫ ਮਾਨਸਾ-ਸਿਰਸਾ ਕੌਮੀ ਮਾਰਗ ਤੇ ਬਣੇ ਪੁੱਲ ਨਾਲ ਜਾ ਲੱਗਦੀ ਹੈ ਤੇ ਪਾਣੀ ਦਾ ਦਬਾਅ ਵੱਧਣ ਨਾਲ ਘੱਗਰ ਪਿਛਲੇ ਪਿੰਡਾਂ ਚ ਆਪਣੇ ਕਿਨਾਰੇ ਤੋੜਕੇ ਹੜ ਦਾ ਰੂਪ ਲੈ ਲੈਦਾਂ ਹੈ। ਜਿਸ ਕਰਕੇ ਫਸਲਾਂ ਦੇ ਨਾਲ-ਨਾਲ ਘੱਗਰ ਦਾ ਪਾਣੀ ਪਿੰਡਾਂ ਚ ਦਾਖਲ ਹੋ ਜਾਂਦਾ ਹੈ ਜਿਸ ਕਾਰਨ ਇੰਨਾਂ ਪਿੰਡਾਂ ਦੇ ਲੋਕਾਂ ਨੂੰ ਕਈ ਵਾਰ ਜਾਨੀ ਤੇ ਮਾਲੀ ਨੁਕਸ਼ਾਨ ਵੀ ਝੱਲਣਾ ਪੈੰਦਾ ਹੈ। ਘੱਗਰ ਚ ਪਾਣੀ ਦਾ ਪੱਧਰ ਵੱਧਣ ਨਾਲ ਨੈੜਲੇ ਪਿੰਡਾਂ ਦੇ ਲੋਕਾਂ ਚ ਸਹਿਮ ਪਾਇਆਂ ਜਾ ਰਿਹਾ ਹੈ ਤੇ ਉਹ ਘੱਗਰ ਨੂੰ ਲੈਕੇ ਚੌਕਸੀ ਵਧਾ ਰਹੇ ਹਨ। ਘੱਗਰ ਕਿਨਾਰੇ ਵੱਸੇ ਪਿੰਡ ਹੀਰਕੇ ਦੇ ਇੱਕ ਗਰੀਬ ਕਿਸਾਨ ਸੁਰਜੀਤ ਸਿੰਘ ਪੁੱਤਰ ਗੁਰਬਚਨ ਸਿੰਘ ਦੀ ਦੋ ਕਨਾਲ ਦੇ ਕਰੀਬ ਜਮੀਨ ਘੱਗਰ ਆਪਣੇ ਨਾਲ ਰੋੜਕੇ ਲੈ ਗਿਆ ਹੈ। ਤੇ ਕਿਨਾਰੇ ਕੰਮਜੋਰ ਹੋ ਗਏ ਹਨ। ਜਿਸ ਕਰਕੇ ਪਿੰਡ ਹੀਰਕੇ ਚ ਘੱਗਰ ਦਾ ਖਤਰਾਂ ਜਿਆਦਾ ਲੱਗ ਰਿਹਾ ਹੈ। ਉਧਰ ਪ੍ਰਸ਼ਾਸਨ ਨੇ ਵੀ ਗੰਭੀਰਤਾਂ ਵਿਖਾਉਦਿਆਂ ਘੱਗਰ ਦੇ ਪੱਲ ਤੇ ਪੱਕੇ ਮਲਾਜਮ ਲਗਾ ਦਿੱਤੇ ਹਨ ਜੋ ਪਲ-ਪਲ ਦੀ ਖਬਰ ਉੱਚ ਅਧਿਕਾਰੀਆਂ ਨੂੰ ਦੇ ਰਹੇ ਹਨ। ਨਗਰ ਪੰਚਾਇਤ ਸਰਦੂਲਗੜ ਵੱਲੋੰ ਪੁੱਲ ਤੇ ਬਿਜਲੀ ਦੇ ਪ੍ਰਬੰਧ ਕੀਤੇ ਜਾ ਰਹੇ ਹਨ ਤਾਂ ਕਿ ਰਾਤ ਸਮੇਂ ਪਾਣੀ ਦੇ ਪੱਧਰ ਦਾ ਸਹੀ ਪਤਾ ਲਗਾਇਆ ਜਾ ਸਕੇ। ਡਰੇਨਜ਼ ਵਿਭਾਗ ਦੇ ਅੇੈਸ.ਡੀ.ਓ. ਜਸਵਿੰਦਰ ਸਿੰਘ ਵੀ ਆਪਣੀ ਟੀਮ ਨਾਲ ਮੌਕੇ ਤੇ ਹਾਜਰ ਹਨ ਤੇ ਪੁੱਲ ਤੇ ਸਪੈਸਲ ਕਰਮਚਾਰੀ ਲਗਾਏ ਹੋਏ ਹਨ ਜੋ ਪੁੱਲ ਚ ਆਕੇ ਫੱਸਣ ਵਾਲੇ ਘਾਹ-ਫੂਸ ਆਦਿ ਨੂੰ ਸਾਫ ਕਰ ਰਹੇ ਹਨ। ਅੇੈਸ.ਡੀ.ਓ. ਜਸਵਿੰਦਰ ਸਿੰਘ ਨੇ ਦੱਸਿਆ ਕਿ ਘੱਗਰ ਅਜੇ ਖਤਰੇ ਦੇ ਨਿਸ਼ਾਨ ਦਿਲਸ਼ਾਨ ਤੋਂ ਢਾਈ ਤਿੰਨ ਫੁੱਟ ਹੇਠਾਂ ਵਗ ਰਿਹਾ ਹੈ ਖ਼ਤਰੇ ਦੀ ਕੋਈ ਗੱਲ ਨ੍ਹੀਂ ਆਉਣ ਵਾਲੇ ਇਕ ਦੋ ਦਿਨਾਂ ਤਕ ਪਾਣੀ ਦਾ ਪੱਧਰ ਘਟ ਜਾਵੇਗਾ। ਉਨ੍ਹਾਂ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ।





















