ਹੁਣ ਕਿਸਾਨ ਸੰਸਦ ਦਾ ਇਜਲਾਸ ਕਰਨਗੇ ਸਾਬਕਾ ਅਧਿਕਾਰੀ
ਖੇਤੀ ਕਾਨੂੰਨਾਂ ਤੇ ਜਨਤਕ ਖੁੱਲ੍ਹੀ ਬਹਿਸ ਤੋਂ ਭੱਜੀਆਂ ਰਾਜਨੀਤਿਕ ਧਿਰਾਂ–ਕਿਰਤੀ ਕਿਸਾਨ ਫੋਰਮ

ਚੰਡੀਗੜ੍ਹ,30 ਜੁਲਾਈ(ਵਿਸ਼ਵ ਵਾਰਤਾ)ਬਿਨਾਂ ਜਨਤਕ ਰਾਇ ਤੋਂ ਅਤੇ ਕਿਸਾਨ ਹਿਤਾਂ ਦੇ ਵਿਰੋਧ ਚ ਬਣਾਏ ਤਿੰਨੋ ਖੇਤੀ ਕਨੂੰਨਾਂ ਵਿਰੁੱਧ ਚਲ ਰਹੇ ਕਿਸਾਨ ਅੰਦੋਲਨ ਨੂੰ ਸਮਾਜ ਦੇ ਸਾਰੇ ਵਰਗਾਂ ਤੋਂ ਢੇਰ ਸਮਰਰਨ ਹਾਸਲ ਹੋਣ ਕਾਰਨ ਹੀ ਸਾਂਝੇ ਕਿਸਾਨ ਮੋਰਚੇ ਵਲੋਂ ਦਸ ਮਹੀਨਿਆਂ ਤੋਂ ਸ਼ਾਂਤਮਈ ਢੰਗ ਨਾਲ ਰਾਜਧਾਨੀ ਨੰ ਘੇਰ ਕੇ ਵਿਰੋਧ ਦਰਜ਼ ਕਰਾਇਆ ਜਾ ਰਿਹਾ ਹੈ। ਸੱਤਾ ਧਾਰੀ ਦਲ ਵਲੋਂ ਪੂਰੇ ਦੇਸ਼ ਵਿਚ ਟੋਡੀ ਮੀਡੀਆ ਰਾਹੀਂ ਇਹ ਪ੍ਰਚਾਰਿਆ ਜਾ ਰਿਹਾ ਹੋ ਕਿ ਇਹ ਕਨੂੰਨ ਖੇਤੀ ਸੁਧਾਰ ਅਤੇ ਕਿਸਾਨਾਂ ਦੀ ਮਾਲੀ ਹਾਲਤ ਠੀਕ ਕਰਨ ਲਈ ਬਣਾਏ ਗਏ ਹਨ। ਓਹ ਪਰਚਾਰਦੇ ਹਨ ਕਿ ਮੁਠੀ ਭਰ ਕਿਸਾਨਾਂ ਨੂੰ ਅਤਵਾਦੀ,ਵਖਵਾਦੀ,ਮਾਓਵਾਦੀ ਤਤ ਵਰਗਾਲਾ ਰਹੇ ਹਨ।
ਸਾਬਕਾ ਆਈ ਏ ਐਸ, ਆਈ ਪੀ ਐਸ ,ਪ੍ਰਾਂਤਕ ਸੇਵਾਵਾਂ ਅਤੇ ਫੌਜੀ ਅਫਸਰਾਂ ਵਲੋਂ ਆਪਣੇ “ਕਿਰਤੀ ਕਿਸਾਨ ਫੋਰਮ” ਰਾਹੀਂ ਓਨਾਂ ਰਾਜਨੀਤਕ ਧਿਰਾਂ,ਪਾਰਟੀਆਂ ਨੂੰ ਚਣੌਤੀ ਦਿਤੀ ਗਈ ਸੀ ਜਿਹੜੀਆਂ ਇੰਨਾਂ ਕਨੂੰਨਾਂ ਦੀ ਖਾਹ -ਮਖਾਹ ਵਕਾਲਤ ਕਰਦੀਆਂ ਹਨ। ਅਜ ਫੋਰਮ ਦੀ ਮੀਟਿੰਗ ਵਿਚ ਸਾਬਕਾ ਅਧਿਕਾਰੀਆਂ ਵਲੋਂ ਹੈਰਾਨੀ ਪ੍ਰਗਟ ਕੀਤੀ ਗਈ ਕਿ ਕੋਈ ਅਖੌਤੀ ਬੁਧੀਜੀਵੀ ਜਾਂ ਪਾਰਟੀ ,ਧਿਰ ਇਸ ਬਹਿਸ ਲਈ ਅਗੇ ਨਹੀਂ ਆਈ।
ਕਿਰਤੀ- ਕਿਸਾਨ ਫੋਰਮ ਦੀ ਕੋ ਪ੍ਧਾਨਗੀ ਕਰਦਿਆਂ ਪਦਮ ਸ੍ਰੀ ਸਵਰਨ ਸਿੰਘ ਬੋਪਾਰਾਏ ਸਾਬਕਾ ਸਕੱਤਰ ਕੇਂਦਰ ਸਰਕਾਰ ਅਤੇ ਪਦਮ ਸ੍ਰੀ ਆਰ ਆਈ ਸਿੰਘ ਸਾਬਕਾ ਮੁੱਖ ਸਕੱਤਰ ਪੰਜਾਬ ਸਰਕਾਰ ਨੇ ਕਿਸਾਨ ਸੰਸਦ ਵਿਚ ਵਿਚ ਸ਼ਾਮਲ ਹੋਣ ਵਾਲੇ ਤਿਆਰ ਸਾਰੇ ਅਧਿਕਾਰੀਆਂ ਦੇ ਜੋਸ਼ ਦੀ ਪ੍ਰਸੰਸਾ ਕੀਤੀ। ਅਜ ਚੰਡੀਗੜ ਵਿਖੇ ਹੋਈ ਮੀਟਿੰਗ ਵਿਚ ਕਨੂੰਨੀ ਮਾਹਿਰ ਜੋਗਿੰਦਰ ਸਿੰਘ ਤੂਰ ਵਲੋਂ ਤਿੰਨੇ ਖੇਤੀ ਕਨੂੰਨਾਂ ਦੇ ਮਾਰੂ ਅਸਰਾਂ ਬਾਰੇ ਹੁਣੇ ਛਪੀ ਕਿਤਾਬ ਵਿਚੋਂ ਇੰਨਾਂ ਦੇ ਕਾਲੇ ਪਖਾਂ ਬਾਰੇ ਦਸਿਆ। ਓਨਾਂ ਇਸ ਦੇ ਅੰਗਰੇਜੀ ਐਡੀਸ਼ਨ ਦੀ ਕਾਪੀਆਂ ਸਾਰੇ ਦੇਸ਼ ਦੇ ਸੰਸਦ ਮੈਂਬਰਾਂ,ਬੁਧੀਜੀਵੀਆਂ ਅਤੇ ਵਿਧਾਨ ਸਭਾ ਮੈਂਬਰਾਂ ਨੂੰ ਮੁਫਤ ਭੇਜਣ ਦਾ ਭਰੋਸਾ ਦਿਤਾ।
ਸਵਰਨ ਸਿੰਘ ਬੋਪਾਰਾਏ ਨੇ ਵਿਸਥਾਰ ਵਿਚ ਦਸਿਆ ਕਿ ਕਿਵੇਂ ਦੇਸ਼ ਦੀ ਸੁਰੱਖਿਆ ਅਤੇ ਸਥਿਰਤਾ ਪੂਰਨ ਰੂਪ ਵਿਚ ਖੇਤੀ,ਕਿਸਾਨਾਂ ਅਤੇ ਦਿਹਾਤ ਤੇ ਨਿਰਭਰ ਕਰਦੀ ਹੈ। ਪੇਂਡੂ ਖੇਤਰ ਦੇ ਵਿਕਾਸ ਅਤੇ ਜੀਵਨ ਜਾਚ ਨੂੰ,ਓਨਾਂ ਦਸਿਆ,ਅਸੀਂ ਤਹਿਸ-ਨਹਿਸ ਨਹੀਂ ਕਰਨ ਦੇ ਸਕਦੇ। ਫਾਰਮਰਜ਼ ਵੈਲਫੇਅਰ ਟਰਸਟ ਵਲੋਂ ਸੁਖਦੇਵ ਸਿੰਘ ਸਿਧੂ ਨੇ ਕਿਸਾਨ ਅੰਦੋਲਨ ਨੂੰ ਕਾਮਯਾਬ ਕਰਨ ਲਈ ਹਰ ਸੰਭਵ ਮਦਦ ਦੇਣ ਦਾ ਵਾਅਦਾ ਕੀਤਾ। ਅਜ ਦੀ ਮੀਟਿੰਗ ਵਿਚ ਔਰਤ ਅਧਿਕਾਰੀਆਂ ਵਲੋਂ ਵੀ ਭਰਵਾਂ ਹਿਸਾ ਲਿਆ ਗਿਆ। ਫੋਰਮ ਵਲੋਂ ਸਾਰੇ ਟਰਸਟਾਂ ,ਸੰਸਥਾਵਾਂ,ਅਤੇ ਐਸੋਸੀਏਸ਼ਨਾਂ ਦਾ ਕਿਸਾਨ ਅੰਦੋਲਨ ਵਿਚ ਪਾਏ ਜਾ ਰਹੇ ਯੋਗਦਾਨ ਲਈ ਧੰਨਵਾਦ ਕੀਤਾ ਅਤੇ ਕਿਸਾਨ ਸੰਸਦ ਵਿਚ ਸ਼ਾਮਲ ਹੋਣ ਲਈ ਤਿਆਰ -ਬਰ -ਤਿਆਰ ਰਹਿਣ ਲਈ ਕਿਹਾ।
ਅਜ ਦੀ ਮੀਟਿੰਗ ਵਿਚ ਐਮ ਐਸ ਚਾਹਲ, ਜੀ ਪੀ ਐਸ ਸਾਹੀ,ਜੇ ਆਰ ਕੁੰਡਲ,ਟੀ ਆਰ ਸਰੰਗਲ, ਡੀ. ਐਸ.ਬੈਂਸ,ਕੁਲਬੀਰ ਸਿੰਘ ਸਿਧੂ,ਇਕਬਾਲ ਸਿੰਘ ਸਿਧੂ,ਐਸ ਕੇ ਸੰਧੂ, ਬਲਵਿੰਦਰ ਸਿੰਘ ਮੁਲਤਾਨੀ,ਜੀ ਕੇ ਸਿੰਘ, ਕਰਮਜੀਤ ਸਿੰਘ ਸਰਾਂ, ਹਰਕੇਸ਼ ਸਿੰਘ ਸਿਧੂ, ਪ੍ਰਿਥੀ ਚੰਦ,ਹਰਬੰਸ ਕੌਰ ਬਾਹੀਆ,ਚਰਨਜੀਤ ਸਿੰਘ, ਸੁਖਦੇਵ ਸਿੰਘ ਸਿਧੂ,ਜਰਨੈਲ ਸਿੰਘ, ਪਿੰਕੀ ਔਲਖ, ਬ੍ਰਿਗੇਡੀਅਰ ਹਰਵੰਤ ਸਿੰਘ, ਬ੍ਰਿਗੇਡੀਅਰ ਇੰਦਰ ਮੋਹਨ ਸਿੰਘ, ਗੁਰਬੀਰ ਸਿੰਘ ਸੰਧੂ, ਕਰਨਲ ਏ ਐਸ ਹੀਰਾ,ਅਮਰ ਸਿੰਘ ਚਾਹਲ,ਪ੍ਰਦੀਪ ਸਿੰਘ ਕਾਲੇਕਾ,ਚੌ ਕਿਸ਼ੋਰੀ ਲਾਲ, ਕਰਨਲ ਐਮ ਐਸ ਬਾਜਵਾ ਸਮੇਤ ਕੁਲ ਪੈਂਤੀ ਅਧਿਕਾਰੀ ਸ਼ਾਮਲ ਹੋਏ।






















