ਸੀਬੀਐਸਈ ਵੱਲੋਂ 12ਵੀਂ ਕਲਾਸ ਦੇ ਨਤੀਜੇ ਦਾ ਐਲਾਨ
ਇਸ ਵੈਬਸਾਈਟ ਤੇ ਦੇਖ ਸਕਦੇ ਹੋ ਨਤੀਜਾ

ਨਵੀਂ ਦਿੱਲੀ, 30ਜੁਲਾਈ(ਵਿਸ਼ਵ ਵਾਰਤਾ)- CBSE ਵੱਲੋਂ 12ਵੀਂ ਜਮਾਤ ਦੇ ਨਤੀਜੇ ਦਾ ਐਲਾਨ ਕਰ ਦਿੱਤਾ ਗਿਆ ਹੈ। ਵਿਦਿਆਰਥੀ ਸੀਬੀਐਸਈ ਬੋਰਡ ਦੀ ਵੈਬਸਾਈਟ http://cbseresults.nic.in ਜਾਂ http://cbse.gov.in ਉਤੇ ਆਪਣਾ ਨਤੀਜਾ ਦੇਖ ਸਕਦੇ ਹਨ। ਸੀਬੀਐਸਈ 12ਵੀਂ ਕਾਲਸ ਵਿੱਚ ਇਸ ਸਾਲ 14.5 ਲੱਖ ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਮਹਾਮਾਰੀ ਦੇ ਚਲਦਿਆਂ ਇਸ ਸਾਲ ਸੀਬੀਐਸਈ ਦੀ 10ਵੀਂ ਅਤੇ 12ਵੀਂ ਦੀ ਪ੍ਰੀਖਿਆਵਾਂ ਰੱਦ ਕਰ ਦਿੱਤੀ ਗਈ ਹੈ। ਵਿਦਿਆਰਥੀਆਂ ਦਾ ਨਤੀਜਾ ਮੁਲਾਂਕਣ ਫਾਰਮੂਲਾ ਦੇ ਅਧਾਰ ਉਤੇ ਤਿਆਰ ਕੀਤਾ ਗਿਆ ਹੈ।






















