ਮੁਲਾਜ਼ਮ ਜੱਥੇਬੰਦੀਆਂ ਅਤੇ ਕੈਬਿਨਟ ਸਬ-ਕਮੇਟੀ ਦੀ ਮੀਟਿੰਗ ਹੋਈ ਖਤਮ
ਕੈਬਿਨਟ ਮੰਤਰੀ ਬ੍ਰਹਮ ਮਹਿੰਦਰਾ ਅਤੇ ਧਰਮਸੋਤ ਸਮੇਤ 15 ਯੂਨੀਅਨਾਂ ਦੇ ਕਨਵੀਨਰ ਰਹੇ ਬੈਠਕ ਵਿੱਚ ਮੌਜੂਦ
ਦੇਖੋ ਕਿਨ੍ਹਾਂ ਮੁੱਦਿਆਂ ਤੇ ਹੋਈ ਚਰਚਾ ਅਤੇ ਕਿਹੜੇ ਫੈਸਲਿਆਂ ਤੇ ਲੱਗੀ ਮੋਹਰ

ਚੰਡੀਗੜ੍ਹ,30 ਜੁਲਾਈ(ਵਿਸ਼ਵ ਵਾਰਤਾ) ਵੱਖ ਵੱਖ ਮੁਲਾਜ਼ਮ ਜੱਥੇਬੰਦੀਆਂ ਵੱਲੋਂ ਕੱਲ੍ਹ ਪਟਿਆਲਾ ਵਿਖੇ ਕੀਤੇ ਗਏ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਅੱਜ ਕੈਬਿਨਟ ਸਬ-ਕਮੇਟੀ ਦੀ ਅਤੇ ਮਲਾਜ਼ਮ ਜੱਥੇਬੰਦੀਆਂ ਦਰਮਿਆਨ ਇੱਕ ਅਹਿਮ ਮੀਟਿੰਗ ਹੋਈ। ਜਿਸ ਵਿੱਚ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ,ਓਪੀ ਸੋਨੀ ਅਤੇ ਸਾਧੂ ਸਿੰਘ ਧਰਮਸੌਤ ਸਮੇਤ ਮੁਲਾਜ਼ਮ ਜੱਥੇਬੰਦੀਆਂ ਦੇ 16 ਕਨਵੀਨਰਾਂ ਨੇ ਹਿੱਸਾ ਲਿਆ। ਇਸ ਮੀਟਿੰਗ ਵਿੱਚ 6ਵੇਂ ਪੇਅ ਕਮੀਸ਼ਨ ਅਤੇ ਐਨਪੀਏ ਨੂੰ ਲਾਗੂ ਕਰਨ,ਪੈਨਸ਼ਨ ਦੀ ਬਹਾਲੀ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਮੁੱਦਿਆਂ ਤੇ ਵਿਚਾਰ ਚਰਚਾ ਕੀਤੀ ਗਈ।
ਮੀਟਿੰਗ ਤੋਂ ਬਾਅਦ ਮੁਲਾਜ਼ਮਾਂ ਨੇ ਕਿਹਾ ਕਿ ਸਰਕਾਰ ਦਾ ਰਵੱਈਆ ਕਾਫੀ ਸਾਕਾਰਤਮਕ ਰਿਹਾ ਹੈ ਅਤੇ ਜਿਨ੍ਹਾ ਮੁੱਦਿਆਂ ਤੇ ਸਹਿਮਤੀ ਬਣ ਗਈ ਹੈ ਉਹਨਾਂ ਦੀ ਘੋਸ਼ਣਾ ਵੀ ਜਲਦ ਕਰ ਦਿੱਤੀ ਜਾਵੇਗੀ। ਹੁਣ ਅਗਲੀ ਮੀਟਿੰਗ ਮੰਗਲਵਾਰ ਨੂੰ ਹੋਵੇਗੀ।





















