ਬਾਦਲਾਂ ਨੂੰ ਲੱਗਾ ਵੱਡਾ ਝਟਕਾ
ਨਹੀਂ ਚੱਲਣਗੀਆਂ ਬਾਦਲਾਂ ਦੀਆਂ ਬਿਨਾਂ ਪਰਮਿਟ ਵਾਲੀਆਂ ਬੱਸਾਂ

ਚੰਡੀਗੜ੍ਹ, 27 ਜੁਲਾਈ(ਵਿਸ਼ਵ ਵਾਰਤਾ) ਇਹ ਖ਼ਬਰ ਸਾਹਮਣੇ ਆਈ ਹੈ ਕਿ ਹੁਣ ਪੰਜਾਬ ਵਿੱਚ ਬਾਦਲਾਂ ਦੀਆਂ ਬਿਨਾਂ ਪਰਮਿਟ ਵੱਲੀਆਂ ਬੱਸਾਂ ਨਹੀਂ ਚੱਲਣਗੀਆਂ। ਇਹ ਖ਼ਬਰ ਬਾਦਲਾਂ ਲਈ ਕਿਸੇ ਝਟਕੇ ਤੋਂ ਘੱਟ ਨਹੀਂ ਹੈ। ਜਾਣਕਾਰੀ ਅਨੁਸਾਰ ਬਾਦਲਾਂ ਦੀਆਂ 806 ਬੱਸਾਂ ਵਿੱਚੋਂ 150 ਬੱਸਾਂ ਜੋ ਕਿ ਬਿਨਾਂ ਪਰਮਿਟ ਤੋਂ ਸਨ, ਦੇ ਚੱਲਣ ਉਤੇ ਰੋਕ ਲਗਾ ਦਿੱਤੀ ਗਈ ਹੈ।
ਦੱਸ ਦੱਈਏ ਕਿ ਨਵਜੋਤ ਸਿੰਘ ਸਿੱਧੂ ਦੇ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਤੋਂ ਬਾਅਦ ਇਹ ਪਹਿਲਾ ਵੱਡਾ ਕਦਮ ਪੰਜਾਬ ਸਰਕਾਰ ਵੱਲੋਂ ਚੁੱਕਿਆ ਗਿਆ ਹੈ ਕਿ ਹੁਣ ਬਾਦਲਾਂ ਦੀਆਂ ਬਿਨਾਂ ਪਰਮਿਟ ਵਾਲੀਆਂ ਬੱਸਾਂ ਨਹੀਂ ਚੱਲਣਗੀਆਂ।




















