• Latest
  • Trending
ਸੰਯਕੁਤ ਕਿਸਾਨ ਮੋਰਚਾ: ਦਿੱਲੀ ਮੋਰਚੇ ਦੇ 8 ਮਹੀਨੇ ਪੂਰੇ ਹੋਣ ਮੌਕੇ ਪੰਜਾਬ ‘ਚ ਵੀ ਕਿਸਾਨੀ-ਧਰਨਿਆਂ ਦੀ ਸਮੁੱਚੀ ਕਮਾਨ ਔਰਤਾਂ ਹੱਥ ਰਹੀ

ਸੰਯਕੁਤ ਕਿਸਾਨ ਮੋਰਚਾ: ਦਿੱਲੀ ਮੋਰਚੇ ਦੇ 8 ਮਹੀਨੇ ਪੂਰੇ ਹੋਣ ਮੌਕੇ ਪੰਜਾਬ ‘ਚ ਵੀ ਕਿਸਾਨੀ-ਧਰਨਿਆਂ ਦੀ ਸਮੁੱਚੀ ਕਮਾਨ ਔਰਤਾਂ ਹੱਥ ਰਹੀ

5 years ago
ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਥੇਦਾਰ ਗੜਗੱਜ ਨੂੰ ਲਿਖਿਆ ਪੱਤਰ

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਥੇਦਾਰ ਗੜਗੱਜ ਨੂੰ ਲਿਖਿਆ ਪੱਤਰ

1 hour ago
ਭਾਰਤ ਏਸ਼ੀਅਨ ਇਨਡੋਰ ਚੈਂਪੀਅਨਸ਼ਿਪ 2027 ਅਤੇ ਏਸ਼ੀਅਨ ਰੀਲੇਅ 2028 ਦੀ ਕਰੇਗਾ ਮੇਜ਼ਬਾਨੀ

ਭਾਰਤ ਏਸ਼ੀਅਨ ਇਨਡੋਰ ਚੈਂਪੀਅਨਸ਼ਿਪ 2027 ਅਤੇ ਏਸ਼ੀਅਨ ਰੀਲੇਅ 2028 ਦੀ ਕਰੇਗਾ ਮੇਜ਼ਬਾਨੀ

2 hours ago
ਰੂਸੀ ਵਿਗਿਆਨੀਆਂ ਨੇ ਈਬੋਲਾ ਵਾਇਰਸ ਦੇ ਨਵੇਂ ਸਟ੍ਰੇਨ ਖਿਲਾਫ਼ ਬਣਾਈ ਵੈਕਸਿਨ

ਰੂਸੀ ਵਿਗਿਆਨੀਆਂ ਨੇ ਈਬੋਲਾ ਵਾਇਰਸ ਦੇ ਨਵੇਂ ਸਟ੍ਰੇਨ ਖਿਲਾਫ਼ ਬਣਾਈ ਵੈਕਸਿਨ

2 hours ago
Amritsar : ਗੁਰਦੁਆਰਾ ਸ਼ਹੀਦਾਂ ਸਾਹਿਬ ਵਿਖੇ ਸ਼ਾਰਟ ਸਰਕਟ ਕਾਰਨ ਲੱਗੀ ਅੱਗ

Amritsar : ਗੁਰਦੁਆਰਾ ਸ਼ਹੀਦਾਂ ਸਾਹਿਬ ਵਿਖੇ ਸ਼ਾਰਟ ਸਰਕਟ ਕਾਰਨ ਲੱਗੀ ਅੱਗ

3 hours ago
ਮੁਅੱਤਲ DIG ਭੁੱਲਰ ਵਿਰੁੱਧ ਰੋਜ਼ਾਨਾ ਸੁਣਵਾਈ ਵਾਲੀ ਅਰਜੀ ਖਾਰਜ

ਮੁਅੱਤਲ DIG ਭੁੱਲਰ ਵਿਰੁੱਧ ਰੋਜ਼ਾਨਾ ਸੁਣਵਾਈ ਵਾਲੀ ਅਰਜੀ ਖਾਰਜ

3 hours ago
ਆਯੁਸ਼ ਮੰਤਰਾਲੇ ਨੇ ਰਵਾਇਤੀ ਦਵਾਈ ਪ੍ਰਣਾਲੀਆਂ ਲਈ ਗਲੋਬਲ ਸਿਹਤ ਦਖਲਅੰਦਾਜ਼ੀ ਕੋਡਾਂ ਦੇ ਵਿਕਾਸ ਦੀ ਕੀਤੀ ਸਮੀਖਿਆ 

ਆਯੁਸ਼ ਮੰਤਰਾਲੇ ਨੇ ਰਵਾਇਤੀ ਦਵਾਈ ਪ੍ਰਣਾਲੀਆਂ ਲਈ ਗਲੋਬਲ ਸਿਹਤ ਦਖਲਅੰਦਾਜ਼ੀ ਕੋਡਾਂ ਦੇ ਵਿਕਾਸ ਦੀ ਕੀਤੀ ਸਮੀਖਿਆ 

3 hours ago
Congo : ਇਬੋਲਾ ਦਾ ਪ੍ਰਕੋਪ ਅਜੇ ਸ਼ੁਰੂਆਤੀ ਪੜਾਅ ‘ਤੇ ਪਰ ਸੰਕਰਮਣ ਅਤੇ ਮੌਤਾਂ ਲਗਾਤਾਰ ਵਧ ਰਹੀਆਂ – ਸਿਹਤ ਮੰਤਰੀ 

Congo : ਇਬੋਲਾ ਦਾ ਪ੍ਰਕੋਪ ਅਜੇ ਸ਼ੁਰੂਆਤੀ ਪੜਾਅ ‘ਤੇ ਪਰ ਸੰਕਰਮਣ ਅਤੇ ਮੌਤਾਂ ਲਗਾਤਾਰ ਵਧ ਰਹੀਆਂ – ਸਿਹਤ ਮੰਤਰੀ 

3 hours ago
Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

3 hours ago
Punjab: ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼: 8 ਆਧੁਨਿਕ ਪਿਸਤੌਲ ਅਤੇ ਜ਼ਿੰਦਾ ਕਾਰਤੂਸ ਬਰਾਮਦ

Punjab: ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼: 8 ਆਧੁਨਿਕ ਪਿਸਤੌਲ ਅਤੇ ਜ਼ਿੰਦਾ ਕਾਰਤੂਸ ਬਰਾਮਦ

4 hours ago
Breaking: ਸਾਬਕਾ ਸ਼ੂਟਰ ਤੇ ਓਲੰਪੀਅਨ ਅਤੇ ਤਜਰਬੇਕਾਰ ਖੇਡ ਪ੍ਰਸ਼ਾਸਕ ਰਾਜਾ ਰਣਧੀਰ ਸਿੰਘ ਨਹੀਂ ਰਹੇ

Breaking: ਸਾਬਕਾ ਸ਼ੂਟਰ ਤੇ ਓਲੰਪੀਅਨ ਅਤੇ ਤਜਰਬੇਕਾਰ ਖੇਡ ਪ੍ਰਸ਼ਾਸਕ ਰਾਜਾ ਰਣਧੀਰ ਸਿੰਘ ਨਹੀਂ ਰਹੇ

4 hours ago
Big News: ਗੁਜਰਾਤ ਵਿੱਚ 1000 ਕਰੋੜ ਰੁਪਏ ਤੋਂ ਵੱਧ ਕੀਮਤ ਦੀ ਕੋਕੀਨ ਬਰਾਮਦ

Big News: ਗੁਜਰਾਤ ਵਿੱਚ 1000 ਕਰੋੜ ਰੁਪਏ ਤੋਂ ਵੱਧ ਕੀਮਤ ਦੀ ਕੋਕੀਨ ਬਰਾਮਦ

5 hours ago
Punjab: ਰਾਜਾ ਵੜਿੰਗ ਰੇਹੜੇ’ ‘ਤੇ ਬੈਠ ਕੇ ਵੋਟ ਪਾਉਣ ਗਏ, ਅੱਗੋਂ CM ਮਾਨ ਨੇ ਕਿਹਾ – “ਮਾੜੇ ਦਿਨਾਂ ਦੀ ਨਿਸ਼ਾਨੀ, ਕੰਮਾਂ ਕਿਹੜਿਆਂ ਤੇ ਆ ਗਏ…..”

Punjab: ਰਾਜਾ ਵੜਿੰਗ ਰੇਹੜੇ’ ‘ਤੇ ਬੈਠ ਕੇ ਵੋਟ ਪਾਉਣ ਗਏ, ਅੱਗੋਂ CM ਮਾਨ ਨੇ ਕਿਹਾ – “ਮਾੜੇ ਦਿਨਾਂ ਦੀ ਨਿਸ਼ਾਨੀ, ਕੰਮਾਂ ਕਿਹੜਿਆਂ ਤੇ ਆ ਗਏ…..”

6 hours ago
Hindi News
English News
Wednesday, May 27, 2026
No Result
View All Result
44 °c
Chandigarh
36 ° Thu
33 ° Fri
30 ° Sat
32 ° Sun
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਸੰਯਕੁਤ ਕਿਸਾਨ ਮੋਰਚਾ: ਦਿੱਲੀ ਮੋਰਚੇ ਦੇ 8 ਮਹੀਨੇ ਪੂਰੇ ਹੋਣ ਮੌਕੇ ਪੰਜਾਬ ‘ਚ ਵੀ ਕਿਸਾਨੀ-ਧਰਨਿਆਂ ਦੀ ਸਮੁੱਚੀ ਕਮਾਨ ਔਰਤਾਂ ਹੱਥ ਰਹੀ

July 26, 2021
in ਖਬਰਾਂ, ਚੰਡੀਗੜ੍ਹ, ਦਿੱਲੀ, ਪੰਜਾਬ
ਸੰਯਕੁਤ ਕਿਸਾਨ ਮੋਰਚਾ: ਦਿੱਲੀ ਮੋਰਚੇ ਦੇ 8 ਮਹੀਨੇ ਪੂਰੇ ਹੋਣ ਮੌਕੇ ਪੰਜਾਬ ‘ਚ ਵੀ ਕਿਸਾਨੀ-ਧਰਨਿਆਂ ਦੀ ਸਮੁੱਚੀ ਕਮਾਨ ਔਰਤਾਂ ਹੱਥ ਰਹੀ
ਦਿੱਲੀ ਮੋਰਚੇ ਦੇ 8 ਮਹੀਨੇ ਪੂਰੇ ਹੋਣ ਮੌਕੇ ਪੰਜਾਬ ‘ਚ ਵੀ ਕਿਸਾਨੀ-ਧਰਨਿਆਂ ਦੀ ਸਮੁੱਚੀ ਕਮਾਨ ਔਰਤਾਂ ਹੱਥ ਰਹੀ
ਚਮਕੌਰ ਸਾਹਿਬ ਦੇ ਕਿਸਾਨਾਂ ਵਿਰੁੱਧ ਕੇਸ ਦਰਜ ਕਰਨ ਨਿਖੇਧੀ ਕੀਤੀ ;  ਕੇਸ ਰੱਦ ਕਰਨ ਦੀ  ਕੀਤੀ ਮੰਗ । 
ਤੋਮਰ ਦੇ ਕਿਸਾਨ ਸੰਸਦ ਨੂੰ ਬੇਤੁਕੀ ਦੱਸਣ ਵਾਲੇ ਬਿਆਨ ਦੀ ਨਿਖੇਧੀ ; ਇਹ ਬੌਖਲਾਹਟ ਦੀ ਨਿਸ਼ਾਨੀ ਹੈ: ਕਿਸਾਨ ਆਗੂ 
ਚੰਡੀਗੜ੍ਹ ,26 ਜੁਲਾਈ : ਪੰਜਾਬ ਦੀਆਂ 32 ਕਿਸਾਨ-ਜਥੇਬੰਦੀਆਂ ਵੱਲੋਂ ਜਾਰੀ ਕਿਸਾਨੀ-ਧਰਨੇ 299ਵੇਂ ਦਿਨ ਵੀ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਜਾਰੀ ਰਿਹਾ। ਅੱਜ ਕਿਸਾਨਾਂ ਨੂੰ ਦਿੱਲੀ ਦੀਆਂ ਬਰੂਹਾਂ ‘ਤੇ ਬੈਠਿਆਂ ਨੂੰ 8 ਮਹੀਨੇ ਪੂਰੇ ਹੋ ਚੁੱਕੇ ਹਨ। ਜਿੱਥੇ ਅੱਜ ਜੰਤਰ-ਮੰਤਰ ‘ਤੇ ਲੱਗਣ ਵਾਲੀ ਕਿਸਾਨ-ਸੰਸਦ ਦੀ ਕਮਾਨ ਔਰਤਾਂ ਦੇ ਹੱਥ ਦਿੱਤੀ ਗਈ।
ਇਸ ਤਰ੍ਹਾਂ ਪੰਜਾਬ ‘ਚ ਵੀ ਬਹੁਤੇ ਥਾਈਂ ਕਿਸਾਨੀ-ਧਰਨਿਆਂ ਦੀ ਕਮਾਨ ਔਰਤਾਂ ਹੱਥ ਰਹੀ। ਬਰਨਾਲਾ, ਜਗਰਾਉਂ, ਮਾਨਸਾ, ਬੁਢਲਾਡਾ, ਰਾਮਪੁਰਾ ਫੂਲ, ਮਹਿਲ ਕਲਾਂ ‘ਚ ਔਰਤਾਂ ਦੇ ਵੱਡੇ ਕਾਫ਼ਲਿਆਂ ਨੇ ਸ਼ਮੂਲੀਅਤ ਕੀਤੀ ਅਤੇ ਦਿੱਲੀ ‘ਚ ਚੱਲ ਰਹੀ ਔਰਤ ਕਿਸਾਨ-ਸੰਸਦ ਨਾਲ ਇੱਕਜੁੱਟਤਾ ਪ੍ਰਗਟ ਕੀਤੀ।
ਇਸੇ ਤਰ੍ਹਾਂ ਕਿਲ੍ਹਾ ਰਾਏਪੁਰ(ਲੁਧਿਆਣਾ) ‘ਚ ਜਾਰੀ ਕਿਸਾਨੀ-ਧਰਨੇ ‘ਚ ਮਿੰਨ੍ਹੀ ਕਿਸਾਨ-ਸੰਸਦ ਚਲਾਈ ਗਈ।
ਧਰਨਿਆਂ ਨੂੰ ਸੰਬੋਧਨ ਕਰਦਿਆਂ ਔਰਤ ਆਗੂਆਂ ਨੇ ਕਿਹਾ ਕਿ ਔਰਤਾਂ ਦੇ ਇਕੱਠਾਂ ਨੇ ਸਾਬਿਤ ਕਰ ਦਿੱਤਾ ਕਿ ਉਹ ਕਿਸੇ ਵੀ ਤਰ੍ਹਾਂ ਮਾਨਸਿਕ ਅਤੇ ਸਰੀਰਕ ਲੜਾਈਆਂ ਵਿਚ ਪਿੱਛੇ ਰਹਿਣ ਵਾਲੀਆਂ ਨਹੀਂ, ਬਲਕਿ ਬਰਾਬਰ ਦੀ ਹੈਸੀਅਤ ਵਿਚ ਸ਼ਾਮਿਲ ਹੁੰਦੀਆਂ ਹਨ। ਉਹ ਆਪਣੀ ਜਗ੍ਹਾ ਹਾਸਿਲ ਕਰਨ ਲਈ ਜਾਗਰੂਕ ਵੀ ਹਨ ਅਤੇ ਸਟੇਜਾਂ ਤੋਂ ਵਿਚਾਰਧਾਰਕ ਤੇ ਜਥੇਬੰਦਕ ਜਵਾਬ ਦੇਣ ਦੇ ਸਮਰੱਥ ਵੀ। ਇਨ੍ਹਾਂ ਵੱਡੀਆਂ ਸਟੇਜਾਂ ਤੋਂ ਔਰਤਾਂ ਦੇ ਬੋਲਣ ਅਤੇ ਉਨ੍ਹਾਂ ਨੂੰ ਸੁਣਨ ਦੀ ਰਵਾਇਤ ਭਵਿੱਖ ਵਿਚ ਅੰਦੋਲਨਾਂ ਦੀ ਮਜ਼ਬੂਤੀ ਅਤੇ ਔਰਤਾਂ ਨੂੰ ਸੰਘਰਸ਼ਾਂ ਵਿਚ ਹੋਰ ਸਰਗਰਮ ਥਾਂ ਦੇਣ ਦਾ ਆਧਾਰ ਬਣੇਗੀ। ਔਰਤਾਂ ਨੇ ਆਪਣੇ ਨਾਲ ਹੋਣ ਵਾਲੇ ਸਮਾਜਿਕ ਵਿਤਕਰਿਆਂ ਨੂੰ ਵੀ ਉਭਾਰਿਆ ਹੈ ਅਤੇ ਅੰਦੋਲਨਾਂ ਰਾਹੀਂ ਹਰ ਤਰ੍ਹਾਂ ਦੀ ਬੇਇਨਸਾਫ਼ੀ ਖ਼ਿਲਾਫ਼ ਲੜਨ ਦੀ ਦ੍ਰਿੜ੍ਹਤਾ ਦਾ ਪ੍ਰਗਟਾਵਾ ਕੀਤਾ ਹੈ।
ਬਰਨਾਲਾ ਵਾਲੇ ਧਰਨੇ ਦੀ ਸਮੁੱਚੀ ਕਾਰਵਾਈ ਔਰਤਾਂ ਨੇ ਚਲਾਈ। ਅੱਜ ਸਟੇਜ ਤੋਂ ਸਿਰਫ ਔਰਤਾਂ ਨੇ ਹੀ ਸੰਬੋਧਨ ਕੀਤਾ ਅਤੇ ਉਨ੍ਹਾਂ ਨੇ ਹੀ ਬਾਕੀ ਸਬੰਧਤ ਕਾਰਜ ਨਿਭਾਏ। ਕਿਸਾਨ ਬੀਬੀਆਂ ਨੇ ਜਿਸ ਸਪੱਸ਼ਟਤਾ, ਬੇਬਾਕੀ ਤੇ ਬਾਰੀਕੀ ਨਾਲ ਖੇਤੀ ਕਾਨੂੰਨਾਂ ਦੇ ਪਰਖੜੇ ਉਧੇੜੇ, ਉਸ ਤੋਂ ਉਨ੍ਹਾਂ ਦੀ ਸਿਆਸੀ ਚੇਤਨਤਾ ਦੀ ਸਾਫ ਝਲਕ ਨਜ਼ਰੀਂ ਪਈ।
ਧਰਨੇ ਨੂੰ ਅਮਰਜੀਤ ਕੌਰ, ਚਰਨਜੀਤ ਕੌਰ, ਪ੍ਰੇਮਪਾਲ ਕੌਰ, ਗੁਰਮੀਤ ਕੌਰ ਨੱਤ, ਗੁਰਪ੍ਰੀਤ ਕੌਰ ਸਹਿਜੜਾ, ਸੁਰਜੀਤ ਕੌਰ, ਧਰਮਪਾਲ ਕੌਰ, ਜਸਲੀਨ ਕੌਰ, ਗਗਨਦੀਪ ਕੌਰ, ਜਸਪਾਲ ਕੌਰ ਕਰਮਗੜ੍ਹ, ਰਮਨਦੀਪ ਕੌਰ ਖੁੱਡੀ ਕਲਾਂ, ਜਸਵੰਤ ਕੌਰ, ਬਲਵਿੰਦਰ ਕੌਰ, ਗਮਦੂਰ ਕੌਰ ਕੁਲਰੀਆਂ,ਪਰਮਜੀਤ ਕੌਰ ਠੀਕਰੀਵਾਲਾ ਨੇ ਸੰਬੋਧਨ ਕੀਤਾ।
ਔਰਤ ਬੁਲਾਰਿਆਂ ਨੇ ਕਿਹਾ ਕਿ ਪਿਛਲੇ ਦਿਨੀਂ ਖੇਤੀ ਮੰਤਰੀ ਨੇ ਬਿਆਨ ਦਿੱਤਾ  ਹੈ ਕਿ ਕਿਸਾਨਾਂ ਵੱਲੋਂ ਜੰਤਰ ਮੰਤਰ ‘ਤੇ ਚਲਾਈ ਜਾ ਰਹੀ ‘ਕਿਸਾਨ ਸੰਸਦ’ ਬੇਤੁਕੀ ਕਾਰਵਾਈ ਹੈ। ਅਸਲ ਵਿੱਚ ਬੇਤੁਕਾ ਤਾਂ ਤੋਮਰ ਦਾ ਬਿਆਨ ਹੈ। ਦੁਨੀਆ ਭਰ ਦੇ ਲੋਕਾਂ ਦੀ ਨਜ਼ਰ ਕਿਸਾਨ ਸੰਸਦ ‘ ਤੇ ਟਿਕੀ ਹੋਈ ਹੈ ਅਤੇ  ਉਹ ਭਾਰਤ ਦੇ ਕਿਸਾਨਾਂ ਦੀ ਅੰਦੋਲਨ ਚਲਾਉਣ ਦੀ ਅਤੇ ਆਪਣੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਦੀ ਸੂਝ ਬੂਝ ਤੋਂ ਬਹੁਤ ਪ੍ਰਭਾਵਿਤ ਹੋਏ ਹਨ।
ਧਰਨਿਆਂ ‘ਚ ਕੇਂਦਰ-ਸਰਕਾਰ ਵੱਲੋਂ ਬਿਜਲੀ-ਸੋਧ ਬਿਲ-2020 ਨੂੰ ਮੁੜ ਸੰਸਦ ‘ਚ ਲਿਆਂਦੇ ਜਾਣ ਦੀਆਂ ਤਿਆਰੀਆਂ ਖ਼ਿਲਾਫ਼ ਵੀ ਆਵਾਜ਼ ਉੱਠੀ, ਆਗੂਆਂ ਨੇ ਕਿਹਾ ਕਿ ਕਿਸਾਨ-ਜਥੇਬੰਦੀਆਂ ਨਾਲ ਹੋਈਆਂ ਮੀਟਿੰਗਾਂ ਦੌਰਾਨ ਕੇਂਦਰੀ ਮੰਤਰੀਆਂ ਨੇ ਕਿਹਾ ਕਿ ਇਸ ਬਿਲ ਨੂੰ ਕਾਨੂੰਨ ਦਾ ਰੂਪ ਨਹੀਂਂ ਦਿੱਤਾ ਜਾਵੇਗਾ, ਪਰ ਹੁਣ ਸਰਕਾਰ ਵਾਅਦਾਖ਼ਿਲਾਫੀ ਕਰ ਰਹੀ ਹੈ। ਆਗੂਆਂ ਨੇ ਕਿਹਾ ਕਿ 3 ਖੇਤੀਬਾੜੀ ਕਾਨੂੰਨ, ਬਿਜ਼ਲੀ ਸੋਧ-ਬਿਲ-2020 ਅਤੇ ਪਰਾਲੀ ਆਰਡੀਨੈਂਸ ਨੂੰ ਰੱਦ ਕਰਵਾਉਣ ਦੇ ਨਾਲ-ਨਾਲ ਸਾਰੀਆਂ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਨੂੰ ਯਕੀਨੀ ਬਣਾਉਣ ਲਈ ਕਾਨੂੰਨ ਬਣਾਉਣ ਤੱਕ ਸੰਘਰਸ਼ ਜਾਰੀ ਰਹੇਗਾ।
  ਅੱਜ ਧਰਨਿਆਂ ਵਿੱਚ ਚਮਕੌਰ ਸਾਹਿਬ ਦੀ ਪੁਲਿਸ ਵੱਲੋਂ ਕਿਸਾਨਾਂ ਵਿਰੁੱਧ ਕੇਸ ਦਰਜ ਕਰਨ ਦੀ ਸਖਤ ਨਿਖੇਧੀ ਕੀਤੀ।ਚੇਤੇ ਕਰਾਇਆ ਜਾਂਦਾ ਹੈ ਕਿ ਦੋ ਦਿਨ ਕਾਂਗਰਸ ਦੇ ਪ੍ਰਧਾਨ ਦੀ ਫੇਰੀ ਮੌਕੇ ਕਿਸਾਨਾਂ ਨੇ ਉਸ ਦਾ ਕਾਲੇ ਝੰਡੇ ਦਿਖਾ ਕੇ ਵਿਰੋਧ ਕੀਤਾ ਸੀ ਕਿਉਂਕਿ ਉਸ ਨੇ ਤਾਜਪੋਸ਼ੀ ਮੌਕੇ ਕਿਸਾਨਾਂ ਨੂੰ ਪਿਆਸੇ ਤੇ ਖੁਦ ਨੂੰ ਖੂਹ ਕਹਿਣ ਦਾ ਹੰਕਾਰ ਦਰਸਾਇਆ ਹੈ। ਧਰਨਾਕਾਰੀਆਂ ਨੇ ਤੁਰੰਤ ਇਹ ਕੇਸ ਰੱਦ ਕਰਨ ਦੀ ਮੰਗ ਕੀਤੀ।
Tags: BREAKING NEWSPOLITICSpunjab newsWISHAVWARTA.INਕਿਸਾਨ ਅੰਦੋਲਨ
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਥੇਦਾਰ ਗੜਗੱਜ ਨੂੰ ਲਿਖਿਆ ਪੱਤਰ

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਥੇਦਾਰ ਗੜਗੱਜ ਨੂੰ ਲਿਖਿਆ ਪੱਤਰ

by Navjot
May 27, 2026
0

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਥੇਦਾਰ ਗੜਗੱਜ ਨੂੰ ਲਿਖਿਆ ਪੱਤਰ   ਚੰਡੀਗੜ੍ਹ, 27 ਮਈ (ਵਿਸ਼ਵ ਵਾਰਤਾ) ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ...

ਭਾਰਤ ਏਸ਼ੀਅਨ ਇਨਡੋਰ ਚੈਂਪੀਅਨਸ਼ਿਪ 2027 ਅਤੇ ਏਸ਼ੀਅਨ ਰੀਲੇਅ 2028 ਦੀ ਕਰੇਗਾ ਮੇਜ਼ਬਾਨੀ

ਭਾਰਤ ਏਸ਼ੀਅਨ ਇਨਡੋਰ ਚੈਂਪੀਅਨਸ਼ਿਪ 2027 ਅਤੇ ਏਸ਼ੀਅਨ ਰੀਲੇਅ 2028 ਦੀ ਕਰੇਗਾ ਮੇਜ਼ਬਾਨੀ

by Navjot
May 27, 2026
0

ਭਾਰਤ ਏਸ਼ੀਅਨ ਇਨਡੋਰ ਚੈਂਪੀਅਨਸ਼ਿਪ 2027 ਅਤੇ ਏਸ਼ੀਅਨ ਰੀਲੇਅ 2028 ਦੀ ਕਰੇਗਾ ਮੇਜ਼ਬਾਨੀ     ਹਾਂਗ ਕਾਂਗ, 27 ਮਈ (ਵਿਸ਼ਵ ਵਾਰਤਾ)...

ਰੂਸੀ ਵਿਗਿਆਨੀਆਂ ਨੇ ਈਬੋਲਾ ਵਾਇਰਸ ਦੇ ਨਵੇਂ ਸਟ੍ਰੇਨ ਖਿਲਾਫ਼ ਬਣਾਈ ਵੈਕਸਿਨ

ਰੂਸੀ ਵਿਗਿਆਨੀਆਂ ਨੇ ਈਬੋਲਾ ਵਾਇਰਸ ਦੇ ਨਵੇਂ ਸਟ੍ਰੇਨ ਖਿਲਾਫ਼ ਬਣਾਈ ਵੈਕਸਿਨ

by Navjot
May 27, 2026
0

ਰੂਸੀ ਵਿਗਿਆਨੀਆਂ ਨੇ ਈਬੋਲਾ ਵਾਇਰਸ ਦੇ ਨਵੇਂ ਸਟ੍ਰੇਨ ਖਿਲਾਫ਼ ਬਣਾਈ ਵੈਕਸਿਨ   ਮਾਸਕੋ/ਕੇਪ ਟਾਊਨ, 27 ਮਈ (ਵਿਸ਼ਵ ਵਾਰਤਾ) ਰੂਸ ਨੇ...

Amritsar : ਗੁਰਦੁਆਰਾ ਸ਼ਹੀਦਾਂ ਸਾਹਿਬ ਵਿਖੇ ਸ਼ਾਰਟ ਸਰਕਟ ਕਾਰਨ ਲੱਗੀ ਅੱਗ

Amritsar : ਗੁਰਦੁਆਰਾ ਸ਼ਹੀਦਾਂ ਸਾਹਿਬ ਵਿਖੇ ਸ਼ਾਰਟ ਸਰਕਟ ਕਾਰਨ ਲੱਗੀ ਅੱਗ

by Navjot
May 27, 2026
0

Amritsar : ਗੁਰਦੁਆਰਾ ਸ਼ਹੀਦਾਂ ਸਾਹਿਬ ਵਿਖੇ ਸ਼ਾਰਟ ਸਰਕਟ ਕਾਰਨ ਲੱਗੀ ਅੱਗ   ਅੰਮ੍ਰਿਤਸਰ, 27 (ਵਿਸ਼ਵ ਵਾਰਤਾ)  ਇੱਥੋਂ ਦੇ ਇਤਿਹਾਸਕ ਗੁਰਦੁਆਰਾ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : DivinderJeet@wishavwarta.in

Recent

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਥੇਦਾਰ ਗੜਗੱਜ ਨੂੰ ਲਿਖਿਆ ਪੱਤਰ

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਥੇਦਾਰ ਗੜਗੱਜ ਨੂੰ ਲਿਖਿਆ ਪੱਤਰ

by Navjot
May 27, 2026
0

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਥੇਦਾਰ ਗੜਗੱਜ ਨੂੰ ਲਿਖਿਆ ਪੱਤਰ   ਚੰਡੀਗੜ੍ਹ, 27 ਮਈ (ਵਿਸ਼ਵ ਵਾਰਤਾ) ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ...

Most Popular

National: ਅਮਰੀਕੀ ਵਿਦੇਸ਼ ਮੰਤਰੀ ਪਹੁੰਚੇ ਭਾਰਤ: PM ਮੋਦੀ ਅਤੇ ਜੈਸ਼ੰਕਰ ਨਾਲ ਮੁਲਾਕਾਤ ਕਰਨਗੇ

National: ਅਮਰੀਕੀ ਵਿਦੇਸ਼ ਮੰਤਰੀ ਪਹੁੰਚੇ ਭਾਰਤ: PM ਮੋਦੀ ਅਤੇ ਜੈਸ਼ੰਕਰ ਨਾਲ ਮੁਲਾਕਾਤ ਕਰਨਗੇ

by Ranjit Singh
4 days ago
0

National: ਅਮਰੀਕੀ ਵਿਦੇਸ਼ ਮੰਤਰੀ ਪਹੁੰਚੇ ਭਾਰਤ: PM ਮੋਦੀ ਅਤੇ ਜੈਸ਼ੰਕਰ ਨਾਲ ਮੁਲਾਕਾਤ ਕਰਨਗੇ - ਕਵਾਡ ਸੰਮੇਲਨ ਵਿੱਚ ਵੀ ਸ਼ਾਮਲ ਹੋਣਗੇ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 