ਕਿਸਾਨ ਅੰਦੋਲਨ ਦੇ ਸਮਰਥਨ ਵਿੱਚ
ਰਾਹੁਲ ਗਾਂਧੀ ਟਰੈਕਟਰ ਚਲਾ ਕੇ ਪਹੁੰਚੇ ਸੰਸਦ ਭਵਨ
ਦੇਖੋ ਤਸਵੀਰਾਂ

ਚੰਡੀਗੜ੍ਹ,26 ਜੁਲਾਈ(ਵਿਸ਼ਵ ਵਾਰਤਾ) ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਅੱਜ ਕਿਸਾਨਾਂ ਦੇ ਹੱਕ ਵਿੱਚ ਟਰੈਕਟਰ ਚਲਾ ਕੇ ਸੰਸਦ ਭਵਨ ਪਹੁੰਚੇ। ਉਹਨਾਂ ਦੇ ਨਾਲ ਪੰਜਾਬ ਸਮੇਤ ਹੋਰ ਕਈ ਰਾਜਾਂ ਦੇ ਸੰਸਦ ਮੈਂਬਰ ਵੀ ਟਰੈਕਟਰ ਤੇ ਬੈਠੇ ਸਨ । ਜਿਸ ਦੇ ਅੱਗੇ ਕਾਲੇ ਰੰਗ ਦਾ ਬੈਨਰ ਲੱਗਾ ਹੋਇਆ ਸੀ ,ਜਿਸ ਦੇ ਕਾਲੇ ਕਾਨੂੰਨ ਵਾਪਿਸ ਲਉ ਦਾ ਨਾਅਰਾ ਲਿਖਿਆ ਹੋਇਆ ਸੀ।






















