ਚੰਡੀਗੜ੍ਹ, 5 ਫਰਵਰੀ : ਪੀ.ਜੀ.ਆਈ ਵਿਚ 17 ਸਾਲ ਦੀ ਲੜੀ ਦੀ ਮੌਤ ਤੋਂ ਬਾਅਦ ਆਰਗਨ ਡੋਨੇਸ਼ਨ ਤੋਂ ਤਿੰਨ ਮਰੀਜਾਂ ਨੂੰ ਨਵੀਂ ਜ਼ਿੰਦਗੀ ਦਿੱਤੀ ਗਈ| ਇਕ 40 ਸਾਲਾ ਡੈਟਿਸਟ ਨੂੰ ਲੀਡਰ ਅਤੇ ਕਿਡਨੀ ਟਰਾਂਸਪਲਾਂਟ ਕੀਤੇ ਗਏ| ਉਨ੍ਹਾਂ ਦੀ ਹਾਲਾਤ ਕਾਫੀ ਨਾਜ਼ੁਕ ਸੀ| ਇਹ ਪੀ.ਜੀ.ਆਈ ਦੇ ਇਤਿਹਾਸ ਵਿਚ ਸਭ ਤੋਂ ਮੁਸ਼ਕਿਲ ਸਰਜਰੀ ਵਿਚੋਂ ਇੱਕ ਸੀ| ਇਸ ਤੋਂ ਪਹਿਲਾਂ ਪੀ.ਜੀ.ਆਈ ਵਿਚ ਇੱਕ ਮਰੀਜ ਨੂੰ ਇਕੱਠੇ ਇਨੇ ਆਰਗਨ ਕਦੇ ਟਰਾਂਸਪਲਾਂਟ ਨਹੀਂ ਕੀਤੇ ਗਏ ਸਨ|
ਇਸ ਤੋਂ ਇਲਾਵਾ ਇੱਕ ਹੋਰ ਲੋੜਵੰਤ ਮਰੀਜ ਨੂੰ ਦੂਸਰੀ ਕਿਡਨੀ ਟਰਾਂਸਪਲਾਂਟ ਕੀਤੀ ਗਈ| ਮ੍ਰਿਤਕ ਮਰੀਜ ਦੇ ਸੀਰ ਤੋਂ ਲਿਆ ਗਿਆ ਦਿਲ ਕਿਸੇ ਨਾਲ ਮੈਚ ਨਹੀਂ ਹੋਇਆ| ਇਸ ਤੋਂ ਬਾਅਦ ਦਿੱਲੀ ਦੇ ਇੱਕ ਹਸਪਤਾਲ ਵਿਚ ਸੰਪਰਕ ਕੀਤਾ ਗਿਆ| ਉਥੇ ਇੱਕ ਮਰੀਜ ਨਾਲ ਮੈਚ ਹੋਣ ਤੋਂ ਬਾਅਦ ਕੋਰੀਡਾਰ ਬਣਾ ਕੇ ਚਾਰਟਰਡ ਲਾਈਟ ਰਾਹੀਂ ਪਹੁੰਚਾਇਆ ਗਿਆ| ਮ੍ਰਿਤਕ ਲੜਕੀ ਦੇ ਰਿਸ਼ਤੇਦਾਰਾਂ ਨੇ ਪੀ.ਜੀ.ਆਈ ਪ੍ਰਸਾਸਨ ਦੀ ਸ਼ਲਾਘਾ ਕੀਤੀ|
ਦੱਸਣਯੋਗ ਹੈ ਕਿ ਹਾਦਸੇ ਵਿਚ ਮਾਰੀ ਗਈ ਲੜਕੀ ਬਿਹਾਰ ਤੋਂ ਸੀ| ਹਾਦਸੇ ਦਾ ਸ਼ਿਕਾਰ ਹੋਣ ਤੋਂ ਬਾਅਦ ਉਸ ਦੇ ਸਿਰ ਵਿਚ ਗੰਭੀਰ ਸੱਟ ਲੱਗੀ ਸੀ ਅਤੇ 25 ਜਨਵਰੀ ਨੂੰ ਉਸ ਨੂੰ ਲੁਧਿਆਣਾ ਦੇ ਹਸਪਤਾਲ ਤੋਂ ਪੀਜੀਆਈ ਰੈਫਰ ਕੀਤਾ ਗਿਆਸੀ, ਪਰ ਹਾਲਤ ਵਿਚ ਸੁਧਾਰ ਨਹੀਂ ਹੋਇਆ ਅਤੇ 2 ਫਰਵਰੀ ਨੂੰ ਬ੍ਰੇਨ ਡੈੱਟ ਐਲਾਨ ਦਿੱਤਾ ਗਿਆ ਸੀ|
ਪੀ.ਜੀ.ਆਈ ਦੇ 12 ਡਾਕਟਰਾਂ ਦੀ ਟੀਮ ਨੇ ਟਰਾਂਸਪਲਾਂਅ ਨੂੰ ਅੰਜਾਮ ਦਿੱਤਾ| 10 ਘੰਟੇ ਤੱਕ ਮੈਰਾਥਨ ਆਪਰੇਸ਼ਨ ਚੱਲਿਆ| ਫਿਲਹਾਲ ਟਰਾਂਸਪਲਾਂਟ ਤੋਂ ਬਾਅਦ ਮਰੀਜਾਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ|
ਭਗਵੰਤ ਮਾਨ ਨੇ ਰੋਪੜ ‘ਚ ‘ਆਪ’ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਲਈ ਕੀਤਾ ਚੋਣ ਪ੍ਰਚਾਰ, ਰੋਡ ਸ਼ੋਅ ‘ਚ ਜੁੱਟੀ ਲੋਕਾਂ ਦੀ ਭੀੜ
ਭਗਵੰਤ ਮਾਨ ਨੇ ਰੋਪੜ 'ਚ 'ਆਪ' ਉਮੀਦਵਾਰ ਮਾਲਵਿੰਦਰ ਸਿੰਘ ਕੰਗ ਲਈ ਕੀਤਾ ਚੋਣ ਪ੍ਰਚਾਰ, ਰੋਡ ਸ਼ੋਅ 'ਚ ਜੁੱਟੀ ਲੋਕਾਂ ਦੀ...