ਜੰਮੂ ਕਸ਼ਮੀਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ
IED ਸਮੱਗਰੀ ਲਿਜਾ ਰਹੇ ਡਰੋਨ ਨੂੰ ਸੁੱਟਿਆ
ਨਾਕਾਮ ਕੀਤੀ ਵੱਡੀ ਸਾਜਿਸ਼

ਚੰਡੀਗੜ੍ਹ, 23ਜੁਲਾਈ(ਵਿਸ਼ਵ ਵਾਰਤਾ)-ਜੰਮੂ-ਕਸ਼ਮੀਰ ਵਿੱਚ ਸੁਰੱਖਿਆ ਬਲਾਂ ਨੂੰ ਵੱਡੀ ਸਫਲਤਾ ਮਿਲੀ ਹੈ। ਅੱਤਵਾਦ ਵਿਰੋਧੀ ਇੱਕ ਵੱਡੀ ਕਾਰਵਾਈ ਕਰਦਿਆਂ ਜੰਮੂ-ਕਸ਼ਮੀਰ ਪੁਲਿਸ ਨੇ ਸ਼ੁੱਕਰਵਾਰ ਨੂੰ ਜੰਮੂ ਦੇ ਅਖਨੂਰ ਸੈਕਟਰ ਵਿੱਚ ਇੱਕ ਹੈਕਸਾਕਾਪਟਰ ਨੂੰ ਗੋਲੀ ਮਾਰ ਦਿੱਤੀ ਜਿਸ ਵਿੱਚ ਪੰਜ ਕਿੱਲੋ ਵਿਸਫੋਟਕ ਸੀ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ, “ਅਸੀਂ ਪੰਜ ਕਿਲੋ ਤੋਂ ਵੱਧ ਭਾਰ ਦਾ ਆਈਈਡੀ ਲਿਜਾਣ ਵਾਲੇ ਇਕ ਹੈਕਸਾਕਾਪਟਰ ਨੂੰ ਹੇਠਾਂ ਸੁੱਟਿਆ ਹੈ।”

ਇਸ ਤੋਂ ਅੱਗੇ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੂੰ ਇਹ ਡਰੋਨ ਅੰਤਰਰਾਸ਼ਟਰੀ ਸਰਹੱਦ ਤੋਂ 8 ਕਿਲੋਮੀਟਰ ਦੀ ਦੂਰੀ ਤੇ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਇਸ ਡਰੋਨ ਦੇ 6 ਵੱਡੇ ਖੰਭ ਵੀ ਸਨ ਅਤੇ ਇਹ ਇੱਕ ਹੈਕਸਾਕਾਪਟਰ ਸੀ। ਉਨ੍ਹਾਂ ਦੱਸਿਆ ਕਿ IED ਸਮੱਗਰੀ ਨੂੰ ਡਰੋਨ ਨਾਲ ਜੋੜਿਆ ਗਿਆ ਸੀ।

ਇਹ ਦੂਜੀ ਵਾਰ ਹੈ ਜਦੋਂ ਜੰਮੂ ਵਿਚ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਇੰਪ੍ਰੋਵਾਇਜ਼ਡ ਵਿਸਫੋਟਕ ਡਿਵਾਈਸ ਪੇਲੋਡ ਵਾਲਾ ਇਕ ਡਰੋਨ ਗੋਲੀ ਮਾਰ ਕੇ ਸੁੱਟਿਆ ਗਿਆ ਹੈ। ਪਹਿਲਾਂ ਡਰੋਨ ਨੂੰ ਬੀਐਸਐਫ ਨੇ ਹੀਰਾਨਗਰ ਸੈਕਟਰ ਵਿੱਚ ਹੇਠਾਂ ਲਿਆਂਦਾ ਸੀ। ਜੰਮੂ ਕਸ਼ਮੀਰ ਵਿੱਚ ਅਜਿਹੀਆਂ ਡ੍ਰੋਨ ਗਤੀਵਿਧੀਆਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ।






















