ਪੇਗਾਸਸ ਦੁਆਰਾ ਫੋਨ ਟੈਪਿੰਗ ਕਰਵਾਉਣ ਦਾ ਮਾਮਲਾ
ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ਤੇ ਸਰਕਾਰ
ਅੱਜ ਸੰਸਦ ਵਿੱਚ ਚੁੱਕਣਗੀਆਂ ਮਾਮਲਾ
BIG NEWS
ਚੰਡੀਗੜ੍ਹ ,20 ਜੁਲਾਈਆ(ਵਿਸ਼ਵ ਵਾਰਤਾ) ਇਜ਼ਰਾਈਲ ਦੀ ਕੰਪਨੀ ਦੇ ਪੇਗਾਸਸ ਸਪਾਈਵੇਅਰ ਰਾਹੀਂ ਫੋਨ ਟੈਪ ਕਰਨ ਦੀਆਂ ਖਬਰਾਂ ਨੂੰ ਲੈ ਕੇ ਸੋਮਵਾਰ ਨੂੰ ਸੰਸਦ ਵਿਚ ਹੰਗਾਮਾ ਹੋਇਆ। ਕਾਂਗਰਸ ਨੇ ਪੱਤਰਕਾਰਾਂ ਸਮੇਤ ਕਈ ਮਸ਼ਹੂਰ ਹਸਤੀਆਂ ਦੇ ਫੋਨ ਟੈਪਿੰਗ ਦੇ ਮਾਮਲੇ ਦੀ ਸੁਤੰਤਰ ਜਾਂਚ ਦੀ ਮੰਗ ਕੀਤੀ। ਸਰਕਾਰ ਨੇ ਇਸ ਮੰਗ ਨੂੰ ਇਹ ਕਹਿ ਕੇ ਰੱਦ ਕਰ ਦਿੱਤਾ ਕਿ ਰਿਪੋਰਟ ਵਿਚ ਲੀਕ ਕੀਤੇ ਗਏ ਅੰਕੜਿਆਂ ਦਾ ਜਾਸੂਸੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ। 16 ਮੀਡੀਆ ਸਮੂਹਾਂ ਦੀ ਸਾਂਝੀ ਜਾਂਚ ਤੋਂ ਬਾਅਦ ਜਾਰੀ ਕੀਤੀ ਗਈ ਇਸ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸਰਕਾਰ ਪੇਗਾਸਸ ਸਾੱਫਟਵੇਅਰ ਰਾਹੀਂ ਪੱਤਰਕਾਰਾਂ ਸਣੇ ਨਾਮਵਰ ਸ਼ਖਸੀਅਤਾਂ ਦੀ ਜਾਸੂਸੀ ਕਰ ਰਹੀ ਹੈ।
ਅਮਿਤ ਸ਼ਾਹ ਨੇ ਜਾਸੂਸੀ ਵਿਵਾਦ ‘ਤੇ ਕਿਹਾ,’ ਵਿਰੋਧੀਆਂ ਅਤੇ ਗੜਬੜ ਫੈਲਾਉਣ ਵਾਲਿਆਂ ਦੀਆਂ ਸਾਜਿਸ਼ਾਂ ਕਾਰਨ ਦੇਸ਼ ਦਾ ਵਿਕਾਸ ਨਹੀਂ ਰੁਕਦਾ। ਮੈਂ ਭਾਰਤ ਦੇ ਲੋਕਾਂ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਮੋਦੀ ਸਰਕਾਰ ਦੀ ਤਰਜੀਹ ਰਾਸ਼ਟਰ ਦੀ ਭਲਾਈ ਹੈ।























