ਯੁਰੋਪ ਜਾਣ ਵਾਲਿਆਂ ਲਈ ਖੁਸ਼ਖਬਰੀ
16 ਦੇਸ਼ਾਂ ਨੇ ਦਿੱਤੀ ਭਾਰਤੀ ਟੀਕੇ ‘ਕੋਵੀਸ਼ੀਲਡ’ ਨੂੰ ਮਾਨਤਾ
ਟੀਕਾ ਲਗਵਾ ਚੁੱਕੇ ਲੋਕ ਕਰ ਸਕਦੇ ਹਨ ਇਹਨਾਂ ਦੇਸ਼ਾਂ ਦੀ ਸੈਰ
ਪੜ੍ਹੋ ਕਿਹੜੇ ਕਿਹੜੇ ਦੇਸ਼ ਹਨ ਸ਼ਾਮਿਲ
ਚੰਡੀਗੜ੍ਹ,18 ਜੁਲਾਈ(ਵਿਸ਼ਵ ਵਾਰਤਾ) ਭਾਰਤੀ ਸੀਰਮ ਇੰਸਟੀਟਿਊਟ ਦੇ ਸੀਈਓ ਆਦਰ ਪੂਨਾਵਾਲਾ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ ਕਿ 16 ਯੂਰਪੀ ਮੁਲਕਾਂ ਨੇ ਭਾਰਤੀ ਕੋਰੋਨਾ ਦੇ ਟੀਕੇ ਕੋਵੀਸ਼ੀਲਡ ਨੂੰ ਮਾਨਤਾ ਦੇ ਦਿੱਤੀ ਹੈ। ਹੁਣ ਟੀਕਾ ਲਗਵਾ ਚੁੱਕੇ ਲੋਕਾਂ ਲਈ ਇਹਨਾਂ ਦੇਸ਼ਾਂ ਦੀ ਸੈਰ ਕਰਨਾ ਆਸਾਨ ਹੋ ਜਾਵੇਗਾ।

ਇਹਨਾਂ ਦੇਸ਼ਾਂ ਵਿੱਚ ਆਸਟਰੀਆ, ਬੈਲਜੀਅਮ,ਬੁਲਗਾਰੀਆ, ਫਿਨਲੈਂਡ,ਜਰਮਨੀ,ਗ੍ਰੀਸ,ਹੰਗਰੀ,ਆਇਸਲੈਂਡ,ਲਾਤਵੀਆ,ਨੀਦਰਲੈਂਡ,ਸਲੋਵੇਨੀਆ,ਸਪੇਨ,ਸਵੀਡਨ,ਸਵਿਟਜ਼ਰਲੈਂਡ ਅਤੇ ਫਰਾਂਸ ਸ਼ਾਮਿਲ ਹਨ।























