ਪੰਜਾਬ ਦੀ ਸਿਆਸਤ ਨਾਲ ਜੁੜੀ ਵੱਡੀ ਖ਼ਬਰ
ਪ੍ਰਤਾਪ ਬਾਜਵਾ ਵੀ ਖੁਸ਼ ਨਹੀਂ ਹਨ ਨਵਜੋਤ ਸਿੰਘ ਸਿੱਧੂ ਨੂੰ ਮਿਲ ਰਹੀ ਪ੍ਰਧਾਨਗੀ ਨੂੰ ਲੈ ਕੇ
ਮੁੱਖ ਮੰਤਰੀ ਨੂੰ ਮਿਲਣ ਪਹੁੰਚੇ ਪ੍ਰਤਾਪ ਬਾਜਵਾ
ਸੀਸਵਾਂ ਫਾਰਮਹਾਊਸ ਤੇ ਹੋ ਰਹੀ ਹੈ ਮੀਟਿੰਗ
BIG NEWS
ਚੰਡੀਗੜ੍ਹ, 17ਜੁਲਾਈ(ਵਿਸ਼ਵ ਵਾਰਤਾ)- ਪੰਜਾਬ ਦੀ ਸਿਆਸਤ ਵਿਚ ਸਿਆਸੀ ਹਲਚਲ ਹੋਰ ਤੇਜ਼ ਹੋ ਰਹੀ ਹੈ। ਜਿਥੇ ਹਾਈਕਮਾਨ ਨੂੰ ਭਰੋਸਾ ਸੀ ਕਿ ਪੰਜਾਬ ਕਾਂਗਰਸ ਵਿੱਚ ਚੱਲ ਰਿਹਾ ਕਾਟੋ-ਕਲੇਸ਼ ਖ਼ਤਮ ਹੋ ਜਾਵੇਗਾ , ਉਹ ਹੁਣ ਘੱਟਦਾ ਨਜ਼ਰ ਨਹੀਂ ਆ ਰਿਹਾ। ਕਿਉਂਕਿ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨਗੀ ਮਿਲਣ ਦੀ ਖ਼ਬਰ ਤੋਂ ਕਈ ਸਿਆਸੀ ਆਗੂ ਖੁਸ਼ ਨਹੀਂ ਹਨ, ਅੱਜ ਪ੍ਰਤਾਪ ਬਾਜਵਾ ਜੋ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਕਾਫੀ ਸਮੇਂ ਤੋਂ ਨਾਰਾਜ਼ ਚੱਲੇ ਆ ਰਹੇ ਸਨ, ਉਹ ਵੀ ਨਵਜੋਤ ਸਿੱਧੂ ਨੂੰ ਪ੍ਰਧਾਨਗੀ ਮਿਲਣ ਦੀ ਖ਼ਬਰ ਨੂੰ ਲੈ ਕੇ ਮੁੱਖ ਮੰਤਰੀ ਦੇ ਸਿਸਵਾਂ ਸਥਿਤ ਫਾਰਮ ਹਾਊਸ ਤੇ ਪਹੁੰਚੇ ਹਨ, ਉਹਨਾਂ ਦੀ ਗੱਲਬਾਤ ਜਾਰੀ ਹੈ।























