ਸਿੱਧੂ ਤੇ ਜਾਖੜ ਦੀ ਮੀਟਿੰਗ ਹੋਈ ਖਤਮ
ਬਾਹਰ ਆ ਕੇ ਮੀਡੀਆ ਨਾਲ ਕੀਤੀ ਗੱਲਬਾਤ
ਇੱਕ ਦੂਜੇ ਦੀ ਕੀਤੀ ਸਿਫਤ
ਚੰਡੀਗੜ੍ਹ,17 ਜੁਲਾਈ(ਵਿਸ਼ਵ ਵਾਰਤਾ)ਨਵਜੋਤ ਸਿੰਘ ਸਿੱਧੂ ਅਤੇ ਸੁਨਿਲ ਜਾਖੜ ਦੀ ਬੈਠਕ ਅੱਜ ਸੁਨਿਲ ਜਾਖੜ ਦੇ ਘਰ ਹੋਈ। ਨਵਜੋਤ ਸਿੰਘ ਸਿੱਧੂ ਅਤੇ ਸੁਨੀਲ ਜਾਖੜ ਨੇ ਮੀਟਿੰਗ ਤੋਂ ਬਾਅਦ ਬਾਹਰ ਆ ਕੇ ਇੱਕ ਦੂਜੇ ਦੀ ਸਿਫਤ ਕੀਤੀ ਅਤੇ ਸੁਨੀਲ ਜਾਖੜ ਨੇ ਕਿਹਾ ਕਿ ਸਿੱਧੂ ਇਕ ਕਾਬਲ ਇਨਸਾਨ ਹਨ ਅਤੇ ਅਸੀਂ ਪਾਰਟੀ ਦੇ ਨਾਲ ਇਕੱਠੇ ਖੜੇ ਹਾਂ | ਸਿੱਧੂ ਦਾ ਕਹਿਣਾ ਸੀ ਕਿ ਸੁਨੀਲ ਜਾਖੜ ਉਨ੍ਹਾਂ ਦਾ ਮਾਰਗ ਦਰਸ਼ਨ ਕਰਦੇ ਰਹਿਣਗੇ |























