• Latest
  • Trending
ਵਿਜੀਲੈਂਸ ਬਿਊਰੋ ਵੱਲੋਂ ਭਰਤੀ ਘੁਟਾਲੇ ਦਾ ਪਰਦਾਫਾਸ਼, 4 ਦੋਸ਼ੀ ਗਿ੍ਰਫ਼ਤਾਰ : ਬੀ.ਕੇ. ਉੱਪਲ

ਵਿਜੀਲੈਂਸ ਬਿਊਰੋ ਵੱਲੋਂ ਭਰਤੀ ਘੁਟਾਲੇ ਦਾ ਪਰਦਾਫਾਸ਼, 4 ਦੋਸ਼ੀ ਗਿ੍ਰਫ਼ਤਾਰ : ਬੀ.ਕੇ. ਉੱਪਲ

5 years ago
Entertainment: ਸੈਫ ਅਲੀ ਖਾਨ ‘ਤੇ ਹਮਲਾ ਕਰਨ ਵਾਲੇ ਨੇ ਕਬੂਲਿਆ ਆਪਣਾ ਗੁਨਾਹ

Entertainment: ਸੈਫ ਅਲੀ ਖਾਨ ‘ਤੇ ਹਮਲਾ ਕਰਨ ਵਾਲੇ ਨੇ ਕਬੂਲਿਆ ਆਪਣਾ ਗੁਨਾਹ

12 minutes ago
Punjab ‘ਚ ਵੱਡੀ ਵਾਰਦਾਤ: ਨਿਹੰਗ ਸਿੰਘ ਦਾ ਗੋਲੀਆਂ ਮਾਰ ਕੇ ਕਤਲ

Punjab ‘ਚ ਵੱਡੀ ਵਾਰਦਾਤ: ਨਿਹੰਗ ਸਿੰਘ ਦਾ ਗੋਲੀਆਂ ਮਾਰ ਕੇ ਕਤਲ

40 minutes ago
Sports: ਕਪਤਾਨੀ ਜਾਣ ਤੋਂ ਬਾਅਦ ਪਹਿਲੀ ਵਾਰ ਬੋਲੇ ਸੂਰਿਆਕੁਮਾਰ ਯਾਦਵ, ਪੜ੍ਹੋ ਕੀ ਕਿਹਾ ?

Sports: ਕਪਤਾਨੀ ਜਾਣ ਤੋਂ ਬਾਅਦ ਪਹਿਲੀ ਵਾਰ ਬੋਲੇ ਸੂਰਿਆਕੁਮਾਰ ਯਾਦਵ, ਪੜ੍ਹੋ ਕੀ ਕਿਹਾ ?

1 hour ago
Punjab: ਆਸਟ੍ਰੀਆ ਦੇ ਹੋਟਲ ‘ਚ ਪੰਜਾਬੀ ਨੌਜਵਾਨਾਂ ਨਹੀਂ ਮਿਲੀ ਐਂਟਰੀ, ਪੜ੍ਹੋ ਕਿਉਂ ?

Punjab: ਆਸਟ੍ਰੀਆ ਦੇ ਹੋਟਲ ‘ਚ ਪੰਜਾਬੀ ਨੌਜਵਾਨਾਂ ਨਹੀਂ ਮਿਲੀ ਐਂਟਰੀ, ਪੜ੍ਹੋ ਕਿਉਂ ?

2 hours ago
Punjab Weather: ਅੱਜ ਵੀ ਸੂਬੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ

Punjab Weather: ਅੱਜ ਵੀ ਸੂਬੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ

2 hours ago
NEPAL FLOOD UPDATE: ਨੇਪਾਲ ‘ਚ ਹੜ੍ਹਾਂ ਨੇ ਮਚਾਈ ਵੱਡੀ ਤਬਾਹੀ, 586 ਮੌਤਾਂ, 2500 ਤੋਂ ਵੱਧ ਲੋਕ ਲਾਪਤਾ

NEPAL FLOOD UPDATE: ਨੇਪਾਲ ‘ਚ ਹੜ੍ਹਾਂ ਨੇ ਮਚਾਈ ਵੱਡੀ ਤਬਾਹੀ, 586 ਮੌਤਾਂ, 2500 ਤੋਂ ਵੱਧ ਲੋਕ ਲਾਪਤਾ

2 hours ago
Punjab: ‘Love You Channi’ ਨਾਲ ਗੂੰਜਿਆ ਮਾਹੌਲ, 2027 ਤੋਂ ਪਹਿਲਾਂ ਪੰਜਾਬ ਕਾਂਗਰਸ ‘ਚ ਮੁੜ ਚੰਨੀ ਦੀ ਚਰਚਾ

Punjab: ‘Love You Channi’ ਨਾਲ ਗੂੰਜਿਆ ਮਾਹੌਲ, 2027 ਤੋਂ ਪਹਿਲਾਂ ਪੰਜਾਬ ਕਾਂਗਰਸ ‘ਚ ਮੁੜ ਚੰਨੀ ਦੀ ਚਰਚਾ

3 hours ago
Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

3 hours ago
National: PM ਮੋਦੀ ਅੱਜ ਤੋਂ 4 ਦਿਨਾਂ ਦੇ ਵਿਦੇਸ਼ ਦੌਰੇ ’ਤੇ

National: PM ਮੋਦੀ ਅੱਜ ਤੋਂ 4 ਦਿਨਾਂ ਦੇ ਵਿਦੇਸ਼ ਦੌਰੇ ’ਤੇ

4 hours ago
Punjab: ਅੱਜ ਤੋਂ ਸ਼ੁਰੂ ਹੋਵੇਗਾ ‘Mission Clean Punjab 2.0’, 7 ਸਤੰਬਰ ਤੱਕ ਚੱਲੇਗੀ ਵਿਸ਼ੇਸ਼ ਮੁਹਿੰਮ

Punjab: ਅੱਜ ਤੋਂ ਸ਼ੁਰੂ ਹੋਵੇਗਾ ‘Mission Clean Punjab 2.0’, 7 ਸਤੰਬਰ ਤੱਕ ਚੱਲੇਗੀ ਵਿਸ਼ੇਸ਼ ਮੁਹਿੰਮ

4 hours ago
National: ਦਿੱਲੀ-NCR ‘ਚ CNG ਮਹਿੰਗੀ, ਇਸ ਸਾਲ 5ਵੀਂ ਵਾਰ ਹੋਇਆ ਵਾਧਾ

National: ਦਿੱਲੀ-NCR ‘ਚ CNG ਮਹਿੰਗੀ, ਇਸ ਸਾਲ 5ਵੀਂ ਵਾਰ ਹੋਇਆ ਵਾਧਾ

4 hours ago
Punjab: ਬੰਦੀ ਸਿੰਘਾਂ ਦੀ ਰਿਹਾਈ ਤੇ ਚੜ੍ਹਦੀ ਕਲਾ ਲਈ ਸ਼੍ਰੋਮਣੀ ਕਮੇਟੀ ਵੱਲੋਂ ਅੱਜ ਕੀਤੇ ਜਾਣਗੇ ਅਰਦਾਸ ਸਮਾਗਮ

Punjab: ਬੰਦੀ ਸਿੰਘਾਂ ਦੀ ਰਿਹਾਈ ਤੇ ਚੜ੍ਹਦੀ ਕਲਾ ਲਈ ਸ਼੍ਰੋਮਣੀ ਕਮੇਟੀ ਵੱਲੋਂ ਅੱਜ ਕੀਤੇ ਜਾਣਗੇ ਅਰਦਾਸ ਸਮਾਗਮ

4 hours ago
Hindi News
English News
Saturday, August 29, 2026
No Result
View All Result
32 °c
Chandigarh
30 ° Sun
31 ° Mon
29 ° Tue
27 ° Wed
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਵਿਜੀਲੈਂਸ ਬਿਊਰੋ ਵੱਲੋਂ ਭਰਤੀ ਘੁਟਾਲੇ ਦਾ ਪਰਦਾਫਾਸ਼, 4 ਦੋਸ਼ੀ ਗਿ੍ਰਫ਼ਤਾਰ : ਬੀ.ਕੇ. ਉੱਪਲ

July 15, 2021
in ਖਬਰਾਂ, ਚੰਡੀਗੜ੍ਹ, ਪੰਜਾਬ
ਵਿਜੀਲੈਂਸ ਬਿਊਰੋ ਵੱਲੋਂ ਭਰਤੀ ਘੁਟਾਲੇ ਦਾ ਪਰਦਾਫਾਸ਼, 4 ਦੋਸ਼ੀ ਗਿ੍ਰਫ਼ਤਾਰ : ਬੀ.ਕੇ. ਉੱਪਲ

ਵਿਜੀਲੈਂਸ ਬਿਊਰੋ ਵੱਲੋਂ ਭਰਤੀ ਘੁਟਾਲੇ ਦਾ ਪਰਦਾਫਾਸ਼, 4 ਦੋਸ਼ੀ ਗਿ੍ਰਫ਼ਤਾਰ : ਬੀ.ਕੇ. ਉੱਪਲ

ਮਲਟੀਪਰਪਜ਼ ਹੈਲਥ ਵਰਕਰ, ਉਸਦਾ ਸਾਥੀ, ਮੁੱਖ ਸਰਗਨਾ ਸੁਖਵੰਤ ਸਿੰਘ ਅਤੇ ਹਰਪਾਲ ਸਿੰਘ ਸਰਪੰਚ ਕਾਬੂ

ਅਗਵਾਕਾਰਾਂ ਅਤੇ ਲੁਟੇਰਿਆਂ ਦੇ ਗਿਰੋਹ ਦਾ ਸਰਗਣਾ ਡੌਮੀਨਿਕ ਸਹੋਤਾ ਦਾ ਵਿਜੀਲੈਂਸ ਹਾਸਲ ਕਰੇਗੀ ਪੋ੍ਰਡਕਸ਼ਨ ਵਰੰਟ

ਚੰਡੀਗੜ, 15 ਜੁਲਾਈ:ਪੰਜਾਬ ਵਿਜੀਲੈਂਸ ਬਿਊਰੋ ਨੇ ਜਾਲ ਵਿਛਾ ਕੇ ਇੱਕ ਭਰਤੀ ਘੁਟਾਲੇ ਦਾ ਪਰਦਾਫਾਸ ਕੀਤਾ ਹੈ ਜਿਸ ਵਿੱਚ ਚਾਰ ਮੁਲਜਮਾਂ ਨੂੰ ਕਾਬੂ ਲਿਆ ਗਿਆ ਹੈ ਅਤੇ ਮੁਲਜਮਾਂ ਕੋਲੋਂ 50,000 ਰੁਪਏ ਦੀ ਰਿਸਵਤ ਦੀ ਰਕਮ ਵੀ ਬਰਾਮਦ ਕਰ ਲਈ ਹੈ। ਮੁਲਜ਼ਮ ਵਿੱਚ ਸਾਮਲ ਪਿਰਥੀਪਾਲ ਸਿੰਘ ਮਲਟੀਪਰਪਜ ਹੈਲਥ (ਐਮ.ਪੀ.ਐੱਚ) ਵਰਕਰ, ਜੋ ਕਿ ਜ਼ਿਲਾ ਤਰਨ ਤਾਰਨ ਦੇ ਪਿੰਡ ਢੋਟੀਆਂ ਵਿਖੇ ਪ੍ਰਾਇਮਰੀ ਹੈਲਥ ਸੈਂਟਰ (ਪੀ.ਐੱਚ.ਸੀ.) ਤਾਇਨਾਤ ਹੈ ਅਤੇ  ਉਸ ਦੇ ਸਾਥੀਆਂ ਮਲਕੀਅਤ ਸਿੰਘ, ਪਿੰਡ ਵਰਪਾਲ, ਜਲਿਾ ਅੰਮਿ੍ਰਤਸਰ, ਸੁਖਵੰਤ ਸਿੰਘ ਲੁਧਿਆਣਾ ਅਤੇ ਹਰਪਾਲ ਸਿੰਘ ਸਰਪੰਚ ਪਿੰਡ ਕੱਦ ਗਿੱਲ, ਜਲਿਾ ਤਰਨ ਤਾਰਨ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ।

ਇਸ ਸਬੰਧੀ ਖੁਲਾਸਾ ਕਰਦਿਆਂ ਵਿਜੀਲੈਂਸ ਬਿਊਰੋ ਪੰਜਾਬ ਦੇ ਮੁੱਖ ਡਾਇਰੈਕਟਰ-ਕਮ-ਡੀ.ਜੀ.ਪੀ. ਸ੍ਰੀ ਬੀ ਕੇ ਉੱਪਲ ਨੇ ਦੱਸਿਆ ਕਿ ਸਕਿਾਇਤਕਰਤਾ ਬਰਿੰਦਰਪਾਲ ਸਿੰਘ ਵਸਨੀਕ ਮੁਹੱਲਾ ਜਸਵੰਤ ਸਿੰਘ ਨਗਰ, ਤਰਨ ਤਾਰਨ ਨੇ ਦੋਸ ਲਾਇਆ ਹੈ ਕਿ ਸੱਕੀ ਪਿਰਥੀਪਾਲ ਸਿੰਘ ਐਮਪੀਐਚ ਵਰਕਰ, ਪਿੰਡ ਢੋਟੀਆਂ ਜਿਲਾ ਤਰਨ ਤਾਰਨ ਉਸ ਨੂੰ ਜਾਣਦਾ ਸੀ ਅਤੇ ਉਸ ਨੂੰ (ਸ਼ਿਕਾਇਤਕਰਤਾ) ਸਰਕਾਰੀ ਨੌਕਰੀ ਵਿੱਚ ਭਰਤੀ ਕਰਵਾਉਣ ਦੀ ਪੇਸਕਸ ਕੀਤੀ। ਸਕਿਾਇਤਕਰਤਾ ਨੇ ਦੱਸਿਆ ਕਿ ਉਸਨੇ ਪੇਸਕਸ ਵਿਚ ਕੋਈ ਦਿਲਚਸਪੀ ਨਹੀਂ ਦਿਖਾਈ, ਸਗੋਂ ਉਸਨੇ ਆਪਣੇ ਰਿਸਤੇਦਾਰ ਹਰਮਨਦੀਪ ਸਿੰਘ ਵਾਸੀ ਪਿੰਡ ਚੱਕ ਸਿਕੰਦਰ ਜਲਿਾ ਤਰਨ ਤਾਰਨ ਨੂੰ ਸਰਕਾਰੀ ਨੌਕਰੀ ‘ਤੇ ਭਰਤੀ ਕਰਵਾਉਣ ਲਈ ਕਿਹਾ।

ਉਨਾਂ ਅੱਗੇ ਦੱਸਿਆ ਕਿ ਇਸ ਤੋਂ ਬਾਅਦ, ਪਿਰਥੀਪਾਲ ਸਿੰਘ ਸਕਿਾਇਤਕਰਤਾ ਬਰਿੰਦਰਪਾਲ ਸਿੰਘ ਨੂੰ ਮਲਕੀਤ ਸਿੰਘ ਕੋਲ ਲੈ ਗਿਆ, ਜਿਸ ਨੇ ਆਪਣੇ ਆਪ ਨੂੰ ਪਰਸੋਨਲ ਵਿਭਾਗ, ਪੰਜਾਬ ਦਾ ਇੱਕ ਮੁਲਾਜਮ ਦੱਸਿਆ। ਉਦੋਂ ਦੋਵੇਂ ਵਿਅਕਤੀਆਂ ਨੇ ਇਸ ਭਰਤੀ ਲਈ ਸਕਿਾਇਤਕਰਤਾ ਤੋਂ 3,50,000 ਰੁਪਏ ਦੀ ਰਿਸਵਤ ਦੀ ਮੰਗ ਕੀਤੀ ਅਤੇ ਪੇਸਗੀ ਰਿਸਵਤ ਵਜੋਂ  1,75,000 ਰੁਪਏ ਦੀ ਮੰਗ ਕੀਤੀ।

ਵਿਜੀਲੈਂਸ ਮੁਖੀ ਨੇ ਅੱਗੇ ਦੱਸਿਆ ਕਿ ਮੁਲਜ਼ਮ ਪਿਰਥੀਪਾਲ ਸਿੰਘ ਨੇ ਪਹਿਲਾਂ ਹੀ ਸਕਿਾਇਤਕਰਤਾ ਪਾਸੋਂ ਮਿਤੀ 05.07.2021 ਨੂੰ 10,000 ਰੁਪਏ ਦੀ ਰਿਸਵਤ ਲੈ ਲਈ ਸੀ। ਇਸ ਤੋਂ ਬਾਅਦ, ਸਕਿਾਇਤਕਰਤਾ ਨੂੰ ਪਿਰਥੀਪਾਲ ਸਿੰਘ ਦਾ ਫੋਨ ਆਇਆ, ਜਿਸ ਵਿੱਚ ਉਸਨੇ ਭਰਤੀ ਕਾਰਵਾਈ ਸ਼ੁਰੂ ਕਰਨ ਲਈ ਅਡਵਾਂਸ ਵਜੋਂ 1,75,000 ਰੁਪਏ ਦੀ ਮੰਗ ਕੀਤੀ। ਇਸ ਤੋਂ ਬਾਅਦ, ਦੋਸੀ ਪਿਰਥਪਾਲ ਸਿੰਘ ਨੇ ਸਕਿਾਇਤਕਰਤਾ ਨੂੰ ਕਿਹਾ ਕਿ ਜੇ ਉਸ ਕੋਲੋਂ ਪੂਰੀ ਰਕਮ ਦਾ ਪ੍ਰਬੰਧ ਨਹੀਂ ਹੈ ਤਾਂ ਉਹ ਇੱਕ ਲੱਖ ਰੁਪਏ ਜਾਂ ਸਿਰਫ 50,000 ਰੁਪਏ ਦੇਵੇ।

ਇਸ ਤੋਂ ਇਲਾਵਾ, ਬੀ.ਕੇ. ਉੱਪਲ ਨੇ ਖੁਲਾਸਾ ਕੀਤਾ ਕਿ ਸਕਿਾਇਤਕਰਤਾ ਆਪਣੇ ਰਿਸਤੇਦਾਰ ਨੂੰ ਰਿਸਵਤ ਦੇ ਕੇ ਸਰਕਾਰੀ ਨੌਕਰੀ ਵਿਚ ਭਰਤੀ ਨਹੀਂ ਕਰਵਾਉਣਾ ਚਾਹੁੰਦਾ ਸੀ, ਪਰ ਉਹ ਇਸ ਸਾਰੇ ਘੁਟਾਲੇ ਦਾ ਪਰਦਾਫਾਸ ਕਰਨਾ ਚਾਹੁੰਦਾ ਸੀ। ਇਸ ਲਈ ਸਕਿਾਇਤਕਰਤਾ ਨੇ ਅੰਮਿ੍ਰਤਸਰ ਦੇ ਵਿਜੀਲੈਂਸ ਬਿਊਰੋ ਰੇਂਜ ਵਿੱਚ ਸੰਪਰਕ ਕੀਤਾ ਅਤੇ ਦੱਸਿਆ ਕਿ ਮੁਲਜਮ ਪਿਰਥੀਪਾਲ ਸਿੰਘ ਅਤੇ ਮਲਕੀਅਤ ਸਿੰਘ ਉਸ ਕੋਲੋਂ 50,000 ਰੁਪਏ ਦੀ ਹੋਰ ਕਿਸਤ ਦੀ ਮੰਗ ਕਰ ਰਹੇ ਹਨ।

ਇਸ ਤੋਂ ਬਾਅਦ ਹਰਜਿੰਦਰ ਸਿੰਘ, ਡੀਐਸਪੀ ਵਿਜੀਲੈਂਸ ਬਿਊਰੋ ਯੂਨਿਟ ਤਰਨ ਤਾਰਨ ਨੇ ਜਾਲ ਵਿਛਾ ਕੇ ਐਮਪੀਐਚ ਵਰਕਰ ਪਿ੍ਰਥੀਪਾਲ ਸਿੰਘ ਅਤੇ ਮਲਕੀਅਤ ਸਿੰਘ ਨੂੰ ਦੋ ਗਵਾਹਾਂ ਦੀ ਹਾਜਰੀ ਵਿਚ ਸ਼ਿਕਾਇਤਕਰਤਾ ਪਾਸੋਂ ਦੂਜੀ ਕਿਸਤ ਵਜੋਂ 50,000 ਰੁਪਏ ਦੀ ਰਿਸਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਸਬੰਧੀ ਉਕਤ ਮੁਲਜ਼ਮਾਂ ਖਿਲਾਫ ਭਿ੍ਰਸਟਾਚਾਰ ਰੋਕੂ ਕਾਨੂੰਨ ਦੇ ਤਹਿਤ ਕੇਸ ਦਰਜ਼ ਕਰ ਲਿਆ ਗਿਆ ਹੈ।

ਉਨਾਂ ਅੱਗੇ ਦੱਸਿਆ ਕਿ ਜਾਂਚ ਦੌਰਾਨ ਦੋਸੀ ਪਿ੍ਰਥੀਪਾਲ ਸਿੰਘ ਐਮਪੀਐਚ ਵਰਕਰ ਅਤੇ ਉਸਦੇ ਸਾਥੀ ਮਲਕੀਅਤ ਸਿੰਘ ਵਾਸੀ ਪਿੰਡ ਵਰਪਾਲ, ਜ਼ਿਲਾ ਅੰਮਿ੍ਰਤਸਰ ਨੇ ਖੁਲਾਸਾ ਕੀਤਾ ਹੈ ਕਿ ਇਸ ਸਮੇਂ ਲੁਧਿਆਣਾ ਰਹਿ ਰਿਹਾ ਸੁਖਵੰਤ ਸਿੰਘ ਉਥੋਂ ਹੀ ਕੰਮ ਕਰ ਰਿਹਾ ਹੈ ਜੋ ਉਨਾਂ ਦੇ ਗਿਰੋਹ ਦਾ ਮੁਖੀ ਹੈ ਅਤੇ ਆਮ ਲੋਕਾਂ ਤੋਂ ਵੱਖ ਵੱਖ ਸਰਕਾਰੀ ਵਿਭਾਗਾਂ ਵਿੱਚ ਭਰਤੀ ਦੇ ਨਾਂਅ ’ਤੇ ਧੋਖੇ ਨਾਲ ਪੈਸੇ ਠੱਗਦਾ ਹੈ।

ਇਸ ਤੋਂ ਇਲਾਵਾ ਮੁਲਜਮਾਂ ਨੇ ਖੁਲਾਸਾ ਕੀਤਾ ਹੈ ਕਿ ਉਨਾਂ ਨੇ ਸ਼ਿਕਾਇਤਰਤਾ ਤੋਂ ਉਸਦੇ ਰਿਸਤੇਦਾਰ ਨੂੰ ਪੀ.ਐਸ.ਪੀ.ਸੀ.ਐਲ. ਵਿੱਚ ਹੈਲਪਰ ਵਜੋਂ ਭਰਤੀ ਕਰਾਉਣ ਲਈ 3.5 ਲੱਖ ਰੁਪਏ ਲਏ ਹਨ ਅਤੇ ਇਸ ਰਾਸ਼ੀ ਵਿਚੋਂ ਉਸ ਦੇ ਸਾਥੀ ਸੁਖਵੰਤ ਸਿੰਘ 3 ਲੱਖ ਰੁਪਏ ਜਦਕਿ ਪਿ੍ਰਥੀਪਾਲ ਸਿੰਘ ਅਤੇ ਮਲਕੀਅਤ ਸਿੰਘ ਨੂੰ 25-25 ਹਜ਼ਾਰ ਰੁਪਏ ਮਿਲੇ।

ਉਸਨੇ ਅੱਗੇ ਦੱਸਿਆ ਕਿ ਇਸ ਤੋਂ ਪਹਿਲਾਂ ਮਲਕੀਅਤ ਸਿੰਘ ਅਤੇ ਮੁੱਖ ਸਰਗਨੇ ਸੁਖਵੰਤ ਸਿੰਘ ਨੇ ਜ਼ਿਲਾ ਅੰਮਿ੍ਰਤਸਰ ਦੇ ਪਿੰਡ ਮੱਲੀਆਂ ਦੇ ਵਸਨੀਕ ਹਰਪ੍ਰੀਤ ਸਿੰਘ ਤੋਂ ਲੁਧਿਆਣਾ ਵਿਖੇ ਪੀ.ਐਸ.ਪੀ.ਸੀ.ਐਲ. ਵਿੱਚ ਹੈਲਪਰ ਭਰਤੀ ਕਰਾਉਣ ਦੇ ਨਾਂਅ ’ਤੇ 1.50 ਲੱਖ ਦੀ ਠੱਗੀ ਮਾਰੀ ਸੀ। ਮਲਕੀਅਤ ਸਿੰਘ ਨੇ ਅੱਗੇ ਇਹ ਖੁਲਾਸਾ ਕੀਤਾ ਕਿ ਤਰਨ ਤਾਰਨ ਜ਼ਿਲੇ ਦੇ ਪਿੰਡ ਕੱਦ ਗਿੱਲ ਦਾ ਸਰਪੰਚ ਹਰਪਾਲ ਸਿੰਘ ਵੀ ਅੰਮਿ੍ਰਤਸਰ ਅਤੇ ਤਰਨਤਾਰਨ ਜ਼ਿਲਿਆਂ ਵਿੱਚ ਉਕਤ ਕਿੰਗਪਿਨ ਦੇ ਏਜੰਟ ਵਜੋਂ ਕੰਮ ਕਰ ਰਿਹਾ ਹੈ।

ਸ੍ਰੀ ਉੱਪਲ ਨੇ ਅੱਗੇ ਦੱਸਿਆ ਕਿ ਮਲਕੀਅਤ ਸਿੰਘ ਨੇ ਤਫਤੀਸ ਦੌਰਾਨ ਇਹ ਵੀ ਖੁਲਾਸਾ ਕੀਤਾ ਹੈ ਕਿ ਸਾਲ 2019 ਵਿੱਚ ਉਸਨੇ ਡੌਮੀਨਿਕ ਸਹੋਤਾ, ਜਿਸਨੇ ਖੁਦ ਦੀ ਪਹਿਚਾਣ ਬੀ.ਐਸ.ਐਫ. ਦੇ ਸਹਾਇਕ ਕਮਾਂਡੈਂਟ ਵਜੋਂ ਦੱਸੀ ਸੀ, ਜ਼ਰੀਏ 4 ਵਿਅਕਤੀਆਂ ਦੀ ਲਿਖਤੀ ਅਤੇ ਮੈਡੀਕਲ ਪ੍ਰੀਖਿਆ ਪਾਸ ਕਰਵਾ ਕੇ ਉਨਾਂ ਨੂੰ ਬੀਐਸਐਫ ਵਿੱਚ ਭਰਤੀ ਕਰਵਾਇਆ ਸੀ। ਇਸ ਕੇਸ ਵਿੱਚ ਉਨਾਂ ਨੇ ਹਰੇਕ ਵਿਅਕਤੀ ਕੋਲੋਂ 2,80,000 ਰੁਪਏ ਲਏ ਸਨ ਅਤੇ ਡੌਮੀਨਿਕ ਸਹੋਤਾ ਨੇ ਹਰੇਕ ਵਿਅਕਤੀ ਪਿੱਛੇ 2.5 ਲੱਖ ਰੁਪਏ ਰੱਖੇ ਸਨ ਅਤੇ ਹਰੇਕ ਵਿਅਕਤੀ ਪਿੱਛੇ 30,000 ਰੁਪਏੇ ਮਲਕੀਅਤ ਸਿੰਘ ਨੂੰ ਦਿੱਤੇ।

ਉਨਾਂ ਅੱਗੇ ਦੱਸਿਆ ਕਿ ਡੌਮੀਨਿਕ ਸਹੋਤਾ ਜਨਵਰੀ, 2021 ਵਿਚ ਮੁਹਾਲੀ ਪੁਲਿਸ ਵੱਲੋਂ ਬੇਨਕਾਬ ਕੀਤੇ ਗਏ ਅਗਵਾਕਾਰਾਂ ਅਤੇ ਲੁਟੇਰਿਆਂ ਦੇ ਗਿਰੋਹ ਦਾ ਕਿੰਗਪਿਨ ਹੈ, ਜਿਸ ਨੇ ਖੁਦ ਨੂੰ ਕੌਮੀ ਜਾਂਚ ਏਜੰਸੀ, ਬੀਐਸਐਫ ਅਤੇ ਹੋਰ ਉੱਚ ਸੁਰੱਖਿਆ ਏਜੰਸੀਆਂ ਦੇ ਇੱਕ ਅਧਿਕਾਰੀ ਵਜੋਂ ਪੇਸ਼ ਕੀਤਾ ਸੀ।

ਇਸ ਸਬੰਧ ਵਿੱਚ ਇਸ ਗਿਰੋਹ ਖ਼ਿਲਾਫ਼ ਪੁਲਿਸ ਥਾਣਾ ਫੇਜ -1, ਮੁਹਾਲੀ ਵਿਖੇ ਧਾਰਾ 364-ਏ, 34 ਆਈਪੀਸੀ ਅਤੇ 25/54/59 ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਅਤੇ ਉਨਾਂ ਕੋਲੋਂ 3 ਗੈਰ ਕਾਨੂੰਨੀ 32 ਬੋਰ ਦੇ ਹਥਿਆਰ, ਇੱਕ ਦੇਸੀ ਪਿਸਤੌਲ, ਗੋਲੀ ਸਿੱਕਾ, ਫਰਜ਼ੀ ਆਈਡੀ ਕਾਰਡ, ਵਰਦੀਆਂ, ਲੈਪਟਾਪ, 4 ਵਾਹਨ ਅਤੇ 25 ਲੱਖ ਰੁਪਏ ਦੀ ਲੁੱਟ ਦਾ ਪੈਸਾ ਬਰਾਮਦ ਕੀਤਾ ਗਿਆ ਸੀ। ਇਸ ਤੋਂ ਇਲਾਵਾ ਇਸ ਗਿਰੋਹ ਦੇ ਕਿੰਗਪਿਨ ਡੌਮੀਨਿਕ ਸਹੋਤਾ, ਜਿਸ ਨੇ ਖੁਦ ਨੂੰ  ਬੀ.ਐਸ.ਐਫ. ਦਾ ਸਹਾਇਕ ਕਮਾਂਡੈਂਟ ਅਤੇ ਉਸ ਦੇ ਪਿਤਾ ਗੋਵਿੰਦਰ ਸਿੰਘ, ਜਿਸਨੇ ਖੁਦ ਨੂੰ ਬੀਐਸਐਫ ਦਾ ਇੰਸਪੈਕਟਰ ਦੱਸਿਆ ਸੀ, ਉਸਦੇ ਭਰਾ ਮੁਖਤਿਆਰ ਸਿੰਘ ਉਰਫ਼ ਪੀਟਰ, ਅਮਨਦੀਪ ਸਿੰਘ, ਰਾਜਵੀਰ ਸਿੰਘ ਅਤੇ ਯੋਧਵੀਰ ਸਿੰਘ ਨੂੰ ਵੀ ਮੁਹਾਲੀ ਪੁਲਿਸ ਨੇ ਕਾਬੂ ਕੀਤਾ ਸੀ ਅਤੇ ਉਹ ਇਸ ਸਮੇਂ ਉਕਤ ਮਾਮਲੇ ਵਿਚ ਰੋਪੜ ਜੇਲ ਵਿਚ ਬੰਦ ਹਨ।

ਹੋਰ ਪੁੱਛਗਿੱਛ ਵਿਚ ਇਹ ਸਾਹਮਣੇ ਆਇਆ ਹੈ ਕਿ ਡੌਮੀਨਿਕ ਸਹੋਤਾ ਅਤੇ ਹੋਰਨਾਂ ਖਿਲਾਫ਼ ਇਸ ਤੋਂ ਪਹਿਲਾਂ ਪੁਲਿਸ ਥਾਣਾ ਐਨ.ਆਰ.ਆਈ. ਅੰਮਿ੍ਰਤਸਰ ਵਿਖੇ ਆਈ.ਪੀ.ਸੀ. ਦੀ ਧਾਰਾ 420, 406, 120-ਬੀ ਤਹਿਤ ਐਫਆਈਆਰ ਨੰ. 7/16 ਅਤੇ ਪੁਲਿਸ ਥਾਣਾ ਫਤਿਹਗੜ ਚੂੜੀਆਂ, ਬਟਾਲਾ ਵਿਖੇ ਆਈ.ਪੀ.ਸੀ. ਦੀ ਧਾਰਾ 420 ਤਹਿਤ ਐਫਆਈਆਰ ਨੰਬਰ 129 ਮਿਤੀ 25.12.2020 ਦਰਜ ਹਨ। ਸ੍ਰੀ ਉੱਪਲ ਨੇ ਕਿਹਾ ਕਿ ਉਕਤ ਕੇਸ ਵਿੱਚ ਡੌਮੀਨਿਕ ਸਹੋਤਾ ਦਾ ਪੋ੍ਰਡਕਸ਼ਨ ਵਾਰੰਟ ਹਾਸਲ ਕੀਤਾ ਜਾਵੇਗਾ।

ਇਸ ਲਈ ਉਪਰੋਕਤ ਮੁਲਜਮ ਮਲਕੀਅਤ ਸਿੰਘ ਅਤੇ ਪਿ੍ਰਥੀਪਾਲ ਸਿੰਘ ਵੱਲੋਂ ਕੀਤੇ ਗਏ ਖੁਲਾਸਿਆਂ ਦੇ ਮੱਦੇਨਜਰ ਉਕਤ ਕੇਸ ਵਿੱਚ ਸੁਖਵੰਤ ਸਿੰਘ ਅਤੇ ਹਰਪਾਲ ਸਿੰਘ ਸਰਪੰਚ ਨੂੰ ਮੁਲਜਮ ਨਾਮਜਦ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਵਿਜੀਲੈਂਸ ਬਿਊਰੋ ਵੱਲੋਂ ਕੀਤੀ ਗਈ ਛਾਪੇਮਾਰੀ ਦੌਰਾਨ ਉਪਰੋਕਤ ਪਿੰਡ ਮੱਲੀਆਂ ਦਾ ਹਰਪ੍ਰੀਤ ਸਿੰਘ, ਜਿਸ ਤੋਂ ਇਸ ਗਿਰੋਹ ਨੇ ਪੀਐਸਪੀਸੀਐਲ ਵਿੱਚ ਹੈਲਪਰ ਵਜੋਂ ਭਰਤੀ ਕਰਨ ਦੇ ਬਹਾਨੇ 1.50 ਲੱਖ ਰੁਪਏ ਠੱਗ ਲਏ ਸਨ, ਸਮੇਤ ਸਰਕਾਰੀ ਨੌਕਰੀ ਲੈਣ ਦੇ ਛੇ ਹੋਰ ਇਛੁੱਕ ਵਿਅਕਤੀ ਕਿੰਗਪਿਨ ਸੁਖਵੰਤ ਸਿੰਘ ਦੀ ਥਾਂ ’ਤੇ ਹੀ ਮੌਜੂਦ ਸਨ। ਇਸ ਤੋਂ ਇਲਾਵਾ, ਸਰਕਾਰੀ ਨੌਕਰੀ ਲੈਣ ਦੇ ਇਛੁੱਕ ਛੇ ਹੋਰ ਵਿਅਕਤੀਆਂ ਨੇ ਵਿਜੀਲੈਂਸ ਬਿਊਰੋ ਦੇ ਸਾਹਮਣੇ ਦਰਜ ਆਪਣੇ ਬਿਆਨਾਂ ਵਿੱਚ ਖੁਲਾਸਾ ਕੀਤਾ ਹੈ ਕਿ ਉਨਾਂ ਨਾਲ ਵੀ ਉਕਤ ਮੁਲਜ਼ਮ ਸੁਖਵੰਤ ਸਿੰਘ ਨੇ ਠੱਗੀ ਮਾਰ ਲੈਣੀ ਸੀ ਕਿਉਂਕਿ ਉਹ ਸਰਕਾਰੀ ਨੌਕਰੀ ਲੈਣ ਦੇ ਇਛੁੱਕ ਇਨਾਂ ਛੇ ਵਿਅਕਤੀਆਂ ਉਤੇ ਵੀ ਪੀਐਸਪੀਸੀਐਲ ਵਿੱਚ ਹੈਲਪਰ ਦੀ ਨੌਕਰੀ ਦੇ ਬਦਲੇ ਨਿਰਧਾਰਤ ਰਾਸ਼ੀ ਤੁਰੰਤ ਜਮਾ ਕਰਨ ਲਈ ਦਬਾਅ ਪਾ ਰਿਹਾ ਸੀ।

ਗਿ੍ਰਫਤਾਰ ਕੀਤੇ ਗਏ ਉਕਤ ਮੁਲਜਮ ਸੁਖਵੰਤ ਸਿੰਘ ਅਤੇ ਹਰਪਾਲ ਸਿੰਘ ਸਰਪੰਚ ਦੀ ਜਾਂਚ ਅਤੇ ਪੁੱਛਗਿੱਛ ਚੱਲ ਰਹੀ ਹੈ ਅਤੇ ਪੁੱਛਗਿੱਛ ਦੌਰਾਨ ਕਈ ਖੁਲਾਸੇ ਹੋਣ ਦੀ ਉਮੀਦ ਹੈ। ਇਸ ਸਬੰਧ ਵਿਚ ਪੁਲਿਸ ਥਾਣਾ ਵਿਜੀਲੈਂਸ ਬਿਊਰੋ, ਅੰਮਿ੍ਰਤਸਰ ਵਿਖੇ ਭਿ੍ਰਸਟਾਚਾਰ ਰੋਕੂ ਐਕਟ ਦੀ ਧਾਰਾ 7 ਅਤੇ ਆਈ.ਪੀ.ਸੀ. ਦੀ ਧਾਰਾ 420/120-ਬੀ ਤਹਿਤ ਕੇਸ ਦਰਜ ਕੀਤਾ ਗਿਆ ਹੈ।

Tags: BREAKING NEWSpunjab newsWISHAVWARTA.IN
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Entertainment: ਸੈਫ ਅਲੀ ਖਾਨ ‘ਤੇ ਹਮਲਾ ਕਰਨ ਵਾਲੇ ਨੇ ਕਬੂਲਿਆ ਆਪਣਾ ਗੁਨਾਹ

Entertainment: ਸੈਫ ਅਲੀ ਖਾਨ ‘ਤੇ ਹਮਲਾ ਕਰਨ ਵਾਲੇ ਨੇ ਕਬੂਲਿਆ ਆਪਣਾ ਗੁਨਾਹ

by Ranjit Singh
August 29, 2026
0

Entertainment: ਸੈਫ ਅਲੀ ਖਾਨ 'ਤੇ ਹਮਲਾ ਕਰਨ ਵਾਲੇ ਨੇ ਕਬੂਲਿਆ ਆਪਣਾ ਗੁਨਾਹ ਮੁੰਬਈ, 29 ਅਗਸਤ (ਵਿਸ਼ਵ ਵਾਰਤਾ): ਬਾਲੀਵੁੱਡ ਅਦਾਕਾਰ ਸੈਫ...

Punjab ‘ਚ ਵੱਡੀ ਵਾਰਦਾਤ: ਨਿਹੰਗ ਸਿੰਘ ਦਾ ਗੋਲੀਆਂ ਮਾਰ ਕੇ ਕਤਲ

Punjab ‘ਚ ਵੱਡੀ ਵਾਰਦਾਤ: ਨਿਹੰਗ ਸਿੰਘ ਦਾ ਗੋਲੀਆਂ ਮਾਰ ਕੇ ਕਤਲ

by Ranjit Singh
August 29, 2026
0

Punjab 'ਚ ਵੱਡੀ ਵਾਰਦਾਤ: ਨਿਹੰਗ ਸਿੰਘ ਦਾ ਗੋਲੀਆਂ ਮਾਰ ਕੇ ਕਤਲ - ਸੁੰਨਸਾਨ ਥਾਂ ਤੋਂ ਮਿਲੀ ਲਾਸ਼ ਅੰਮ੍ਰਿਤਸਰ, 29 ਅਗਸਤ...

Sports: ਕਪਤਾਨੀ ਜਾਣ ਤੋਂ ਬਾਅਦ ਪਹਿਲੀ ਵਾਰ ਬੋਲੇ ਸੂਰਿਆਕੁਮਾਰ ਯਾਦਵ, ਪੜ੍ਹੋ ਕੀ ਕਿਹਾ ?

Sports: ਕਪਤਾਨੀ ਜਾਣ ਤੋਂ ਬਾਅਦ ਪਹਿਲੀ ਵਾਰ ਬੋਲੇ ਸੂਰਿਆਕੁਮਾਰ ਯਾਦਵ, ਪੜ੍ਹੋ ਕੀ ਕਿਹਾ ?

by Ranjit Singh
August 29, 2026
0

Sports: ਕਪਤਾਨੀ ਜਾਣ ਤੋਂ ਬਾਅਦ ਪਹਿਲੀ ਵਾਰ ਬੋਲੇ ਸੂਰਿਆਕੁਮਾਰ ਯਾਦਵ, ਪੜ੍ਹੋ ਕੀ ਕਿਹਾ ? ਚੰਡੀਗੜ੍ਹ, 29 ਅਗਸਤ (ਵਿਸ਼ਵ ਵਾਰਤਾ): ਭਾਰਤੀ...

Punjab: ਆਸਟ੍ਰੀਆ ਦੇ ਹੋਟਲ ‘ਚ ਪੰਜਾਬੀ ਨੌਜਵਾਨਾਂ ਨਹੀਂ ਮਿਲੀ ਐਂਟਰੀ, ਪੜ੍ਹੋ ਕਿਉਂ ?

Punjab: ਆਸਟ੍ਰੀਆ ਦੇ ਹੋਟਲ ‘ਚ ਪੰਜਾਬੀ ਨੌਜਵਾਨਾਂ ਨਹੀਂ ਮਿਲੀ ਐਂਟਰੀ, ਪੜ੍ਹੋ ਕਿਉਂ ?

by Ranjit Singh
August 29, 2026
0

Punjab: ਆਸਟ੍ਰੀਆ ਦੇ ਹੋਟਲ ‘ਚ ਪੰਜਾਬੀ ਨੌਜਵਾਨਾਂ ਨਹੀਂ ਮਿਲੀ ਐਂਟਰੀ, ਪੜ੍ਹੋ ਕਿਉਂ ? ਚੰਡੀਗੜ੍ਹ, 29 ਅਗਸਤ (ਵਿਸ਼ਵ ਵਾਰਤਾ): ਆਸਟਰੀਆ ਦੇ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Entertainment: ਸੈਫ ਅਲੀ ਖਾਨ ‘ਤੇ ਹਮਲਾ ਕਰਨ ਵਾਲੇ ਨੇ ਕਬੂਲਿਆ ਆਪਣਾ ਗੁਨਾਹ

Entertainment: ਸੈਫ ਅਲੀ ਖਾਨ ‘ਤੇ ਹਮਲਾ ਕਰਨ ਵਾਲੇ ਨੇ ਕਬੂਲਿਆ ਆਪਣਾ ਗੁਨਾਹ

by Ranjit Singh
August 29, 2026
0

Entertainment: ਸੈਫ ਅਲੀ ਖਾਨ 'ਤੇ ਹਮਲਾ ਕਰਨ ਵਾਲੇ ਨੇ ਕਬੂਲਿਆ ਆਪਣਾ ਗੁਨਾਹ ਮੁੰਬਈ, 29 ਅਗਸਤ (ਵਿਸ਼ਵ ਵਾਰਤਾ): ਬਾਲੀਵੁੱਡ ਅਦਾਕਾਰ ਸੈਫ...

Most Popular

Gold Silver Price: ਪੜ੍ਹੋ ਸੋਨੇ ਚਾਂਦੀ ਦੇ ਅੱਜ ਦੇ ਭਾਅ

Gold Silver Price: ਪੜ੍ਹੋ ਸੋਨੇ ਚਾਂਦੀ ਦੇ ਅੱਜ ਦੇ ਭਾਅ

by Ranjit Singh
2 weeks ago
0

Gold Silver Price: ਪੜ੍ਹੋ ਸੋਨੇ ਚਾਂਦੀ ਦੇ ਅੱਜ ਦੇ ਭਾਅ ਨਵੀਂ ਦਿੱਲੀ, 14 ਅਗਸਤ (ਵਿਸ਼ਵ ਵਾਰਤਾ): ਅੱਜ 14 ਅਗਸਤ ਨੂੰ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 