ਪੰਜਾਬ ਸਥਾਨਕ ਸਰਕਾਰਾਂ ਵਿਭਾਗ ਦੇ ਕਈ ਕਾਰਜ ਸਾਧਕ ਅਫ਼ਸਰ ਤਬਦੀਲ

ਜੈਤੋ,15 ਜੁਲਾਈ (ਰਘੂਨਦੰਨ ਪਰਾਸ਼ਰ ) ਅਜੋਏ ਕੁਮਾਰ ਸਿਨਹਾ ਆਈ. ਏ.ਐਸ. ਪ੍ਰਮੁੱਖ ਸਕੱਤਰ ਪੰਜਾਬ ਸਰਕਾਰ ਸਥਾਨਕ ਸਰਕਾਰ ਵਿਭਾਗ ਨੇ ਪ੍ਰਬੰਧਕੀ ਜ਼ਰੂਰਤਾਂ ਤੇ ਲੋਕ ਹਿਤਾਂ ਲਈ ਸਥਾਨਕ ਸਰਕਾਰਾਂ ਵਿਭਾਗ ਦੇ ਅਧਿਕਾਰੀਆਂ ਦੀਆਂ ਬਦਲੀਆਂ ਦੇ ਆਦੇਸ਼ ਜਾਰੀ ਕੀਤੇ ਹਨ। ਜਾਰੀ ਕੀਤੇ ਗਏ ਆਦੇਸ਼ ਅਨੁਸਾਰ ਸ਼ਰਨਜੀਤ ਕੌਰ ਈ.ਓ. ਨਗਰ ਕੌਂਸਲ ਕੋਟ ਈਸੇ ਖਾਂ ਨੂੰ ਨਗਰ ਕੌਂਸਲ ਤਰਨਤਾਰਨ ਬਦਲਿਆ ਗਿਆ ਹੈ, ਜਦੋਂ ਕਿ ਕਮਲਜੀਤ ਸਿੰਘ ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਤਰਨਤਾਰਨ ਨੂੰ ਸੁਲਤਾਨਪੁਰ ਲੋਧੀ, ਦਵਿੰਦਰ ਸਿੰਘ ਤੂਰ ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਬਾਘਾਪੁਰਾਣਾ ਨੂੰ ਨਗਰ ਪੰਚਾਇਤ ਕੋਟ ਈਸੇ ਖਾਂ ਅਤੇ ਫ਼ਤਹਿਗੜ੍ਹ ਪੰਜਤੂਰ ਦਾ ਵਾਧੂ ਚਾਰਜ, ਬਲਵਿੰਦਰ ਸਿੰਘ ਕਾਰਜ ਸਾਧਕ ਅਫ਼ਸਰ ਨੂੰ ਨਗਰ ਪੰਚਾਇਤ ਕੋਟ ਸ਼ਮੀਰ, ਦੀਪਕ ਸੇਤੀਆ ਲੇਖਾਕਾਰ ਗਰੇਡ -1 ਨਗਰ ਕੌਂਸਲ ਮੌੜ ਨੂੰ ਵਾਧੂ ਚਾਰਜ ਨਗਰ ਕੌਂਸਲ ਮੌੜ, ਮੋਹਿਤ ਸ਼ਰਮਾ ਕਾਰਜ ਸਾਧਕ ਅਫ਼ਸਰ ਨੂੰ ਬਰਨਾਲਾ, ਮਨਪ੍ਰੀਤ ਸਿੰਘ ਕਾਰਜ ਸਾਧਕ ਅਫ਼ਸਰ ਨੂੰ ਹੰਡਿਆਇਆ ਅਤੇ ਧਨੌਲਾ ਦਾ ਵਾਧੂ ਚਾਰਜ, ਸੁਖਦੀਪ ਸਿੰਘ ਕਾਰਜ ਸਾਧਕ ਨੂੰ ਨਾਭਾ ਲਾਇਆ ਗਿਆ ਹੈ। ਇਹ ਆਦੇਸ਼ ਤੁਰੰਤ ਲਾਗੂ ਹੋਣਗੇ।






















