ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕਰਨਗੇ ਵਾਰਾਨਸੀ ਦਾ ਦੌਰਾ

ਚੰਡੀਗੜ੍ਹ, 15ਜੁਲਾਈ(ਵਿਸ਼ਵ ਵਾਰਤਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਪਣੇ ਸੰਸਦੀ ਹਲਕੇ ਵਾਰਾਨਸੀ ਵਿਚ ਸਵੇਰੇ 10 ਵਜੇ ਪਹੁੰਚ ਰਹੇ ਹਨ। ਉਹ ਇੱਥੇ 744 ਕਰੋੜ ਰੁਪਏ ਦੀਆਂ 68 ਤੋਂ ਵੱਧ ਯੋਜਨਾਵਾਂ ਲੋਕ ਸਮਰਪਣ ਕਰਨਗੇ। ਇਸ ਦੇ ਨਾਲ ਹੀ 839 ਕਰੋੜ ਰੁਪਏ ਦੀਆਂ 160 ਤੋਂ ਵਧੇਰੇ ਯੋਜਨਾਵਾਂ ਦਾ ਨੀਂਹ ਪੱਥਰ ਰੱਖਣਗੇ।






















