ਟੀਮ ਇੰਡੀਆ ਦਾ ਸ਼੍ਰੀਲੰਕਾ ਦੌਰਾ
ਕੋਰੋਨਾ ਕਾਰਨ ਪਹਿਲੇ ਵਨਡੇ, ਟੀ -20 ਲੜੀ ਦਾ ਸਮਾਂ ਬਦਲਿਆ

ਚੰਡੀਗੜ੍ਹ,14 ਜੁਲਾਈ(ਵਿਸ਼ਵ ਵਾਰਤਾ) 3 ਵਨਡੇ ਮੈਚਾਂ ਦੀ ਅਤੇ ਇੰਨੇ ਹੀ 20-20 ਮੈਚਾਂ ਦੀ ਲੜੀ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ 18 ਜੁਲਾਈ ਤੋਂ ਖੇਡੇ ਜਾਣੇ ਹਨ। ਇਸ ਤੋਂ ਪਹਿਲਾਂ ਇਹ ਲੜੀ 13 ਜੁਲਾਈ ਤੋਂ ਆਯੋਜਿਤ ਕੀਤੀ ਜਾਣੀ ਸੀ, ਜੋ ਕਿ ਕੋਰੋਨਾ ਦੇ ਕਾਰਨ ਮੁੜ ਤਹਿ ਕੀਤੀ ਗਈ ਹੈ।ਹੁਣ ਸਾਰੇ ਮੈਚਾਂ ਦਾ ਸਮਾਂ ਵੀ ਬਦਲ ਦਿੱਤਾ ਗਿਆ ਹੈ। ਸ੍ਰੀਲੰਕਾ ਕ੍ਰਿਕਟ ਬੋਰਡ ਨੇ ਸਾਰੇ ਮੈਚਾਂ ਦਾ ਸਮਾਂ ਵਧਾ ਦਿੱਤਾ ਹੈ।
ਭਾਰਤ ਅਤੇ ਸ਼੍ਰੀਲੰਕਾ ਵਿਚਾਲੇ 3 ਵਨਡੇ ਮੈਚ 18, 20 ਅਤੇ 23 ਜੁਲਾਈ ਨੂੰ ਖੇਡੇ ਜਾਣਗੇ। ਇਸ ਤੋਂ ਬਾਅਦ ਦੋਵੇਂ ਟੀਮਾਂ 25, 27 ਅਤੇ 29 ਜੁਲਾਈ ਨੂੰ ਤਿੰਨ ਮੈਚਾਂ ਦੀ ਟੀ-20 ਲੜੀ ਖੇਡਣਗੀਆਂ । ਸਾਰੇ ਮੈਚ ਕੋਲੰਬੋ ਦੇ ਪ੍ਰੇਮਦਾਸਾ ਸਟੇਡੀਅਮ ਵਿੱਚ ਹੋਣਗੇ।
ਵਨਡੇ, ਟੀ -20 ਦਾ ਸਮਾਂ ਵਧਾਇਆ ਗਿਆ
ਸ਼੍ਰੀਲੰਕਾ ਕ੍ਰਿਕਟ ਬੋਰਡ ਨੇ ਸਾਰੇ ਮੈਚਾਂ ਦਾ ਸਮਾਂ ਬਦਲ ਦਿੱਤਾ ਹੈ। ਹੁਣ ਦੁਪਹਿਰ 1:30 ਵਜੇ ਤੋਂ ਹੋਣ ਵਾਲੇ ਸਾਰੇ ਤਿੰਨ ਵਨਡੇ ਮੈਚ 3 ਵਜੇ ਤੋਂ ਹੋਣਗੇ। ਜਦੋਂ ਕਿ ਸ਼ਾਮ ਸਾਢੇ ਸੱਤ ਵਜੇ ਤੋਂ ਹੋਣ ਵਾਲੇ ਟੀ -20 ਮੈਚ ਹੁਣ ਅੱਧੇ ਘੰਟੇ ਦੇਰੀ ਯਾਨੀ ਰਾਤ 8 ਵਜੇ ਤੋਂ ਹੋਣਗੇ।























