ਖੁਸ਼ਖਬਰ
ਤਿੰਨ ਦੇਸ਼ਾਂ ਨੇ ਖੋਲ੍ਹੇ ਭਾਰਤੀਆਂ ਲਈ ਦਰਵਾਜੇ
ਵੈਕਸੀਨ ਲਗਵਾਉਣ ਵਾਲੇ ਹੁਣ ਕਰ ਸਕਣਗੇ ਇਹਨਾਂ ਦੇਸ਼ਾਂ ਦੀ ਸੈਰ
ਚੰਡੀਗੜ੍ਹ,10 ਜੁਲਾਈ(ਵਿਸ਼ਵ ਵਾਰਤਾ ਡੈਸਕ) ਕੋਵਿਡ ਦਾ ਪ੍ਰਕੋਪ ਘਟਣ ਦੇ ਨਾਲ ਹੀ ਕਈ ਦੇਸ਼ਾਂ ਨੇ ਭਾਰਤੀਆਂ ਉੱਤੇ ਲਗਾਈਆਂ ਪਾਬੰਦੀਆਂ ਵਿੱਚ ਛੋਟ ਦੇਣੀ ਸ਼ੁਰੂ ਕਰ ਦਿੱਤੀ ਹੈ।
ਇਹਨਾਂ ਦੇਸ਼ਾ ਵਿੱਚ ਕੈਨੇਡਾ,ਜਰਮਨੀ ਅਤੇ ਮਾਲਦੀਵ ਮੁੱਖ ਹਨ। ਇਹਨਾਂ ਦੇਸ਼ਾਂ ਨੇ ਭਾਰਤੀਆਂ ਦੀ ਆਮਦ ਤੇ ਲਗਾਈ ਪਾਬੰਦੀ ਤੇ ਛੋਟ ਦਿੰਦਿਆ ਕਿਹਾ ਕਿ ਇਹਨਾਂ ਦੇਸ਼ਾਂ ਵਿੱਚ, ਉਹ ਭਾਰਤੀ ਜਿਨ੍ਹਾਂ ਨੇ ਉਹਨਾਂ ਦੇਸ਼ਾਂ ਵੱਲੋਂ ਮਨਜੂਰ ਸ਼ੂਦਾ ਦੋਨੋਂ ਵੈਕਸੀਨ ਲਗਵਾ ਲਈ ਹੈ ,ਉਨਾਂ ਦੇਸ਼ਾਂ ਦੀ ਯਾਤਰਾ ਕਰ ਸਕਦੇ ਹਨ।
ਇਹਨਾਂ ਪਾਬੰਦੀਆਂ ਦੇ ਹੱਟਣ ਨਾਲ ਇਹਨਾਂ ਦੇਸ਼ਾਂ ਦੇ ਪੱਕੇ ਵਸਨੀਕਾਂ ਦੇ ਰਿਸ਼ਤੇਦਾਰਾਂ ਦੇ ਆਉਣ-ਜਾਣ ਵਿੱਚ ਕੋਈ ਦਿੱਕਤ ਨਹੀਂ ਆਵੇਗੀ ਅਤੇ ਉੱਥੇ ਪੜ੍ਹਨ ਜਾਣ ਵਾਲੇ ਵਿਦਿਆਰਥੀ ਵੀ ਹੁਣ ਉੱਥੇ ਜਾ ਕੇ ਪੜ੍ਹ ਸਕਣਗੇ।
ਯਾਦ ਰਹੇ ਕਿ ਕੋਵਿਡ ਦੇ ਫੈਲਣ ਕਾਰਨ ਦੁਨੀਆਂ ਭਰ ਦੇ ਪ੍ਰਮੁਖ ਦੇਸ਼ਾਂ ਨੇ ਵਿਦੇਸੀਆਂ ਦੇ ਆਪਣੇ ਦੇਸ਼ ਵਿੱਚ ਆਉਣ ਤੇ ਪਾਬੰਦੀ ਲਗਾਈ ਹੋਈ ਸੀ।























