ਡੈਮੋਕਰੇਟਿਕ ਭਾਰਤੀਯ ਲੋਕ ਦਲ ਵਿਧਾਨ ਸਭਾ ਹਿਮਾਚਲ ਪ੍ਰਦੇਸ਼ ਦੀਆਂ ਸਾਰੀਆਂ ਸੀਟਾਂ ਤੇ ਆਪਣੇ ਉਮੀਦਵਾਰ ਖਡ਼੍ਹੇ ਕਰੇਗਾ -ਖੋਸਲਾ
ਮੁਨੀਸ਼ ਗਿੱਲ ਸੂਬਾ ਪ੍ਰਧਾਨ ਯੂਥ ਵਿੰਗ, ਰਿਸ਼ੀ ਦੀਵਾਨ ਪ੍ਰਧਾਨ ਯੂਥ ਵਿੰਗ ਜ਼ਿਲ੍ਹਾ ਕੁੱਲੂ ਅਤੇ ਵਿਕਰਮ ਮਲਿਕ ਪ੍ਰਧਾਨ ਯੂਥ ਵਿੰਗ ਮਨਾਲੀ ਨਿਯੁਕਤ !
ਹੁਸ਼ਿਆਰਪੁਰ 9 ਜੁਲਾਈ (ਵਿਸ਼ਵ ਵਾਰਤਾ) ਡੈਮੋਕਰੇਟਿਕ ਭਾਰਤੀ ਲੋਕ ਦਲ ਦੀ ਇੱਕ ਅਹਿਮ ਮੀਟਿੰਗ ਮਨਾਲੀ ਹਿਮਾਚਲ ਪ੍ਰਦੇਸ਼ ਵਿਖੇ ਡੈਮੋਕ੍ਰੇਟਿਕ ਭਾਰਤੀ ਲੋਕ ਦਲ ਦੇ ਰਾਸ਼ਟਰੀ ਪ੍ਰਧਾਨ ਗੁਰਮੁੱਖ ਸਿੰਘ ਖੋਸਲਾ ਦੀ ਅਗਵਾਈ ਹੇਠ ਹੋਈ ਮੀਟਿੰਗ ਨੂੰ ਸੰਬੋਧਨ ਕਰਦੇ ਹੋੲੇ ਖੋਸਲਾ ਨੇ ਕਿਹਾ ਕਿ ਅੱਜ ਵੀ ਦੇਸ਼ ਅੰਦਰ ਵੱਧ ਰਹੀ ਮਹਿੰਗਾਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ! ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਰੋਜ਼ਾਨਾ ਵੱਧ ਰਹੀਆਂ ਹਨ! ਇਸ ਵਾਰੇ ਨਾ ਤਾਂ ਕੋਈ ਰਾਜ ਸਰਕਾਰ ਅਤੇ ਨਾ ਹੀ ਕੇਂਦਰ ਸਰਕਾਰ ਕੋਈ ਧਿਆਨ ਦੇ ਰਹੀ ਹੈ ਦੇਸ਼ ਦੀਆਂ ਸੱਤਾਧਾਰੀ ਸਰਕਾਰਾਂ ਤੋਂ ਦੇਸ਼ ਦਾ ਹਰ ਵਰਗ ਦੁਖੀ ਨਜ਼ਰ ਆ ਰਿਹਾ ਹੈ ! ਖੋਸਲਾ ਨੇ ਕਿਹਾ ਕਿ 2022 ਵਿੱਚ ਆ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਡੈਮੋਕਰੇਟਿਕ ਭਾਰਤੀਯ ਲੋਕ ਦਲ ਹਿਮਾਚਲ ਪ੍ਰਦੇਸ਼ ਦੀਆਂ ਸਾਰੀਆਂ ਵਿਧਾਨ ਸਭਾ ਸੀਟਾਂ ਤੇ ਆਪਣੇ ਉਮੀਦਵਾਰ ਖੜ੍ਹੇ ਕਰੇਗਾ ! ਇਸ ਮੌਕੇ ਡੈਮੋਕ੍ਰਟਿਕ ਲੋਕ ਦਲ ਦੇ ਵਿਚ ਨਵੀਂਆਂ ਨਿਯੁਕਤੀਆਂ ਕਰਦੇ ਹੋਏ ਮਨੀਸ਼ ਗਿੱਲ ਨੂੰ ਸੂਬਾ ਪ੍ਰਧਾਨ ਯੂਥ ਵਿੰਗ,ਰਿਸ਼ੀ ਦੀਵਾਨ ਪ੍ਰਧਾਨ ਜ਼ਿਲ੍ਹਾ ਕੁੱਲੂ ਯੂਥ ਵਿੰਗ ਅਤੇ ਵਿਕਰਮ ਮਲਿਕ ਪ੍ਰਧਾਨ ਯੂਥ ਵਿੰਗ ਮਨਾਲੀ ਨਿਯੁਕਤ ਕੀਤਾ ਗਿਆ ! ਇਸ ਮੌਕੇ ਮੁਨੀਸ਼ ਗਿੱਲ ਸੂਬਾ ਪ੍ਰਧਾਨ ਯੂਥ ਵਿੰਗ ਹਿਮਾਚਲ ਪ੍ਰਦੇਸ਼ ਡੈਮੋਕਰੇਟਿਕ ਭਾਰਤੀਯ ਲੋਕ ਦੇ ਰਾਸ਼ਟਰੀ ਪ੍ਰਧਾਨ ਗੁਰਮੁੱਖ ਸਿੰਘ ਖੋਸਲਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜੋ ਸਾਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਅਸੀਂ ਉਸ ਜਿੰਮੇਵਾਰੀ ਨੂੰ ਆਪਣੀ ਤੰਨ ਦੇਹੀ ਨਾਲ ਨਿਭਾਵਾਂਗੇ ਤੇ ਕਦੇ ਵੀ ਸ਼ਿਕਾਇਤ ਦਾ ਮੌਕਾ ਨਹੀਂ ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਚਮਨ ਲਾਲ ਨਾਹਰ ਰਾਸ਼ਟਰੀ ਪ੍ਰਧਾਨ ਕ੍ਰਿਸ਼ਚੀਅਨ ਵਿੰਗ, ਰੂੜਾ ਰਾਮ ਗਿੱਲ ਰਾਸ਼ਟਰੀ ਜਨਰਲ ਸਕੱਤਰ , ਕੁਲਵਿੰਦਰਜੀਤ ਸਿੰਘ ਤੋਤਾ ਸੀਨੀਅਰ ਆਗੂ, ਕੁਲਜੀਤ ਸਿੰਘ ਮੁੱਖ ਬੁਲਾਰਾ ਡੈਮੋਕ੍ਰੇਟਿਕ ਭਾਰਤੀਯ ਲੋਕ ਦਲ,ਦਿਲਾ ਰਾਮ ਸੂਬਾ ਪ੍ਰਧਾਨ ਸਮਤਾ ਸੈਨਿਕ ਦੱਲ ਹਿਮਾਚਲ ਪ੍ਰਦੇਸ਼, ਲੱਕੀ ਤੇਜੀ ਸੂਬਾ ਸਕੱਤਰ ਸਮਤਾ ਸੈਨਿਕ ਦੱਲ, ਪ੍ਰਦੀਪ ਗਿੱਲ ਪ੍ਰਧਾਨ ਸਮਤਾ ਸੈਨਿਕ ਦੱਲ ਮਨਾਲੀ ਆਦਿ ਮੌਜੂਦ ਸਨ!