ਅਨੁਰਾਗ ਠਾਕੁਰ ਬਣੇ ਸੂਚਨਾ ਤੇ ਪ੍ਰਸਾਰਨ ਮੰਤਰੀ
ਸਭ ਤੋਂ ਘੱਟ ਉਮਰ ਵਿੱਚ ਹਾਸਿਲ ਕੀਤਾ ਇਹ ਅਹੁਦਾ

ਨਵੀਂ ਦਿੱਲੀ, 8ਜੁਲਾਈ (ਵਿਸ਼ਵ ਵਾਰਤਾ)-: ਅਨੁਰਾਗ ਠਾਕੁਰ 46 ਸਾਲ ਦੀ ਉਮਰ ਵਿਚ ਦੇਸ਼ ਦੇ ਸਭ ਤੋਂ ਘੱਟ ਉਮਰ ਦੇ ਸੂਚਨਾ ਤੇ ਪ੍ਰਸਾਰਣ ਮੰਤਰੀ ਬਣ ਗਏ ਹਨ। ਉਹਨਾਂ ਨੂੰ ਕੱਲ੍ਹ ਰਾਜ ਤੋਂ ਕੈਬਨਿਟ ਮੰਤਰੀ ਬਣਾਇਆ ਗਿਆ ਹੈ ਤੇ ਉਹਨਾਂ ਵੱਲੋਂ ਕੱਲ੍ਹ ਰਾਸ਼ਟਰਪਤੀ ਭਵਨ ਵਿਖੇ ਸਹੁੰ ਚੁੱਕੀ ਗਈ। ਉਹ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਤੋਂ ਭਾਜਪਾ ਐਮ ਪੀ ਹਨ। ਉਹ 2008 ਵਿਚ ਜ਼ਿਮਨੀ ਚੋਣ ਵਿਚ ਲੋਕ ਸਭਾ ਮੈਂਬਰ ਚੁਣੇ ਗਏ ਸਨ। ਅਨੁਰਾਗ ਠਾਕੁਰ 14ਵੀਂ, 15ਵੀਂ ਤੇ 16 ਲੋਕ ਸਭਾ ਮੈਂਬਰ ਚੁਣੇ ਗਏ ਸਨ।






















