ਮੋਦੀ ਮੰਤਰੀ ਮੰਡਲ ਵਿੱਚ ਫੇਰਬਦਲ ਸ਼ੁਰੂ
ਨਵੇਂ ਚਿਹਰੇ ਹੋ ਰਹੇ ਹਨ ਸ਼ਾਮਿਲ
ਹੁਣ ਤੱਕ ਇਹਨਾਂ ਨੇ ਚੁੱਕੀ ਕੇਂਦਰੀ ਮੰਤਰੀ ਵੱਜੋਂ ਸਹੁੰ

ਨਵੀਂ ਦਿੱਲੀ, 7ਜੁਲਾਈ(ਵਿਸ਼ਵ ਵਾਰਤਾ)- ਪ੍ਰਧਾਨ ਮੰਤਰੀ ਮੋਦੀ ਦੇ ਮੰਤਰੀ ਮੰਡਲ ਵਿੱਚ ਫੇਰਬਦਲ ਸ਼ੁਰੂ ਹੋ ਚੁੱਕਾ ਹੈ। ਹੁਣ ਤੱਕ ਇਹਨਾਂ ਚਿਹਰਿਆਂ ਨੇ ਮੰਤਰੀਆਂ ਵੱਜੋਂ ਸਹੁੰ ਚੁੱਕ ਲਈ ਹੈ। ਨਰਾਇਣ ਰਾਣੇ,ਸਰਬਾਨੰਦ ਸੋਨੋਵਾਲ, ਡਾ.ਵਰਿੰਦਰ ਕੁਮਾਰ, ਜੋਤੀਰਾਦਿੱਤਿਆ ਸਿੰਧੀਆਂ, ਰਾਮਚੰਦਰਾ ਪ੍ਰਸਾਦ ਸਿੰਘ, ਅਸ਼ਵਨੀ ਵੈਸ਼ਨਵ, ਪਸ਼ੂਪਤੀ ਪਾਰਸ, ਕਿਰੇਨ ਰਿਜਿਜੂ, ਹਰਦੀਪ ਸਿੰਘ ਪੁਰੀ, ਜੀ.ਕਿਸ਼ਨ ਰੈੱਡੀ, ਪੁਰਸ਼ੋਤਮ ਰੁਪਾਲਾ, ਭੁਪਿੰਦਰ ਯਾਦਵ ,ਅਨੁਰਾਗ ਠਾਕੁਰ, ਪੰਕਜ ਚੌਧਰੀ ਇਹ ਸਭ ਚਿਹਰੇ ਸਹੁੰ ਚੁੱਕਣ ਦੀ ਰਸਮ ਪੂਰੀ ਕਰਕੇ ਮੰਤਰੀ ਮੰਡਲ ਵਿੱਚ ਸ਼ਾਮਿਲ ਹੋ ਚੁੱਕੇ ਹਨ।






















