ਪਟਿਆਲਾ ਦੇ ਗੁਰਪ੍ਰੀਤ ਨੇ ਕੀਤਾ ਟੋਕੀਓ ਓਲੰਪਿਕ ਲਈ ਕਵਾਲੀਫਾਈ
50 ਕਿਲੋਮੀਟਰ ਦੌੜ ਵਿੱਚ ਲਵੇਗਾ ਹਿੱਸਾ
ਗੁਰਪ੍ਰੀਤ ਸਿੰਘ ਦੀ ਫੋਟੋ
ਪਟਿਆਲਾ,7 ਜੁਲਾਈ(ਵਿਸ਼ਵ ਵਾਰਤਾ) ਪਟਿਆਲਾ ਜ਼ਿਲ੍ਹੇ ਦੇ ਗੁਰਪ੍ਰੀਤ ਸਿੰਘ ਨੇ ਵਿਸ਼ਵ ਰੈਂਕਿੰਗ ਦੇ ਅਧਾਰ ‘ਤੇ ਟੋਕਿਓ ਓਲੰਪਿਕ -2021 ਲਈ ਕੁਆਲੀਫਾਈ ਕੀਤਾ ਹੈ।ਉਹ 50 ਕਿਲੋਮੀਟਰ ਦੌੜ ਵਿੱਚ ਭਾਰਤ ਵੱਲੋਂ ਹਿੱਸਾ ਲਵੇਗਾ । 50 ਕਿਲੋਮੀਟਰ ਦੌੜ ਵਿਚ ਉਸਦਾ ਬੈਸਟ ਸਮਾਂ ਤਿੰਨ ਘੰਟੇ 50 ਮਿੰਟ ਹੈ। ਜਦਕਿ ਇੰਟਰਨੈਸ਼ਨਲ ਪੱਧਰ ‘ਤੇ ਉਹ 62ਵੇਂ ਨੰਬਰ ‘ਤੇ ਹੈ। ਗੁਰਪ੍ਰੀਤ ਇਸ ਸਮੇਂ ਆਰਮੀ ਦੇ 14 ਪੰਜਾਬ ਯੂਨਿਟ ਵਿੱਚ ਬਤੌਰ ਹੌਲਦਾਰ ਪੁਣੇ ਵਿੱਚ ਸੇਵਾਵਾਂ ਨਿਭਾ ਰਿਹਾ ਹੈ। ਗੁਰਪ੍ਰੀਤ ਦਾ ਕਹਿਣਾ ਹੈ ਕਿ ਉਹ ਸਾਰੀ ਉਮਰ ਫੌਜ ਦੀ ਵਰਦੀ ਦਾ ਰਿਣੀ ਰਹੇਗਾ ਕਿਉਂਕਿ ਇਸ ਵਰਦੀ ਨੇ ਉਸ ਨੂੰ ਰੁਜ਼ਗਾਰ ਦਿੱਤਾ ਸੀ, ਪਰ ਹੁਣ ਉਸ ਨੂੰ ਵਿਸ਼ਵ ਭਰ ਵਿਚ ਭਾਰਤ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲਿਆ ਹੈ। ਉਸਨੇ ਕਿਹਾ ਕਿ ਉਸਦਾ ਸੁਪਨਾ ਓਲੰਪਿਕ ਵਿੱਚ ਸੋਨ ਤਗਮਾ ਜਿੱਤ ਕੇ ਪੂਰੇ ਵਿਸ਼ਵ ਵਿੱਚ ਦੇਸ਼ ਅਤੇ ਉਸਦੇ ਮਾਪਿਆਂ ਦਾ ਨਾਮ ਰੌਸ਼ਨ ਕਰਨਾ ਹੈ।
ਇਸ ਦੇ ਨਾਲ ਹੀ ਕੇਂਦਰੀ ਖੇਡ ਮੰਤਰੀ ਕਿਰਨ ਰਿਜੀਜੂ ਨੇ ਟਵੀਟ ਕਰਕੇ ਉਨ੍ਹਾਂ ਦੀ ਚੋਣ ਲਈ ਵਧਾਈ ਦਿੱਤੀ ਹੈ।






















