ਮੋਦੀ ਸਰਕਾਰ ਦੇ ਮੰਤਰੀ ਮੰਡਲ ਦਾ ਵਿਸਥਾਰ ਅੱਜ
ਨਰਿੰਦਰ ਮੋਦੀ ਦੇ ਮੰਤਰੀ ਮੰਡਲ ਵਿੱਚ ਸ਼ਾਮਿਲ ਹੋ ਸਕਦੇ ਹਨ ਕਈ ਨਵੇਂ ਚਿਹਰੇ

ਨਵੀਂ ਦਿੱਲੀ, 7ਜੁਲਾਈ (ਵਿਸ਼ਵ ਵਾਰਤਾ) ਅੱਜ ਸ਼ਾਮ 6ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਮੰਤਰੀ ਮੰਡਲ ਵਿੱਚ ਵਿਸਥਾਰ ਕਰ ਸਕਦੇ ਹਨ। ਕਈ ਨਵੇਂ ਚਿਹਰਿਆਂ ਨੂੰ ਇਸ ਮੰਤਰੀ ਮੰਡਲ ਵਿੱਚ ਵੱਡੇ ਅਹੁਦੇ ਮਿਲ ਸਕਦੇ ਹਨ। ਮੀਡੀਆ ਵਿੱਚ ਚੱਲ ਰਹੀਆਂ ਅਟਕਲਾਂ ਮੁਤਾਬਕ ਇਸ ਵਾਰ ਦਾ ਮੰਤਰੀ ਮੰਡਲ ਘੱਟ ਉਮਰ ਤੇ ਵੱਧ ਪੜਿਆ-ਲਿਖਿਆ ਹੋਵੇਗਾ। ਮੱਧ ਪ੍ਰਦੇਸ਼ ਤੋਂ ਭਾਜਪਾ ਨੇਤਾ ਜੋਤੀਰਾਦਿੱਤਿਆ ਸਿੰਧੀਆ, ਮਹਾਰਾਸ਼ਟਰ ਤੋਂ ਨਾਰਾਇਣ ਰਾਣੇ ਅਤੇ ਅਸਾਮ ਤੋਂ ਸਰਬਨੰਦ ਸੋਨੋਵਾਲ ਪਾਰਟੀ ਹਾਈ ਕਮਾਂਡ ਦੇ ਸੱਦੇ ‘ਤੇ ਨਰਿੰਦਰ ਮੋਦੀ ਦੇ ਮੰਤਰੀ ਮੰਡਲ ਦੇ ਵਿਸਥਾਰ’ ਚ ਨਵੇਂ ਚਿਹਰੇ ਦਿੱਤੇ ਜਾਣ ਦੀ ਸੰਭਾਵਨਾ ‘ਤੇ ਦਿੱਲੀ ਪਹੁੰਚੇ ਹਨ। ਇਹ ਵੀ ਦੱਸ ਦੱਈਏ ਕਿ ਪ੍ਰਧਾਨ ਮੰਤਰੀ ਮੋਦੀ ਦੇ ਦੂਜੇ ਕਾਰਜਕਾਲ ਦਾ ਪਹਿਲਾ ਫੇਰ-ਬਦਲ ਹੋਵੇਗਾ। ਪੁਰਾਣੀ ਕੈਬਨਿਟ ਦੇ ਵਿੱਚੋਂ ਅੱਧੀ ਦਰਜਨ ਤੋਂ ਜ਼ਿਆਦਾ ਮੰਤਰੀਆਂ ਦੀ ਛੁੱਟੀ ਹੋ ਸਕਦੀ ਹੈ ਅਤੇ ਇਸ ਤੋਂ ਇਲਾਵਾ ਇਕ ਦਰਜਨ ਦੇ ਲਗਭਗ ਮੰਤਰੀਆਂ ਦੇ ਪੋਰਟਫੋਲੀਓ ਬਦਲ ਸਕਦੇ ਹਨ। ਕਈ ਰਾਜ ਮੰਤਰੀਆਂ ਨੂੰ ਵੀ ਮੰਤਰੀ ਮੰਡਲ ਤੋਂ ਬਾਹਰ ਹੋਣਾ ਪੈ ਸਕਦਾ ਹੈ।






















