ਆਦਿਵਾਸੀ ਹੱਕਾਂ ਦੇ ਕਾਰਕੁਨ ਸਟੈਨ ਸਵਾਮੀ ਦੀ ਮੌਤ ਅਤਿਅੰਤ ਦੁੱਖਦਾਈ ਤੇ ਨਿਦਣਯੋਗ -ਇਪਟਾ

ਸਾਰੀ ਉਮਰ ਆਦਿਵਾਸੀ, ਦਲਿਤ ਤੇ ਪੱਛੜੇ ਸਮਾਜ ਦੀ ਬਹਿਤਰੀ ਲਈ ਪੂਰੇ ਸਿਰੜ ਨਾਲ ਸੰਘਰਸ਼ ਕਰਨ ਵਾਲੇ ਮੈਡੀਕਲ ਅਧਾਰ ’ਤੇ ਜਮਾਨਤ ਦੀ ਉਡੀਕ ਕਰ ਰਹੇ ਸਟੈਨ ਸਵਾਮੀ ਦੀ ਮੌਤ ਨੂੰ ਦੁੱਖਦਾਈ ਤੇ ਨਿੰਦਣਯੋਗ ਕਰਾਰ ਦਿੰਦੇ ਲੇਖਕ ਰਿਪੁਦਮਨ ਸਿੰਘ ਰੂਪ,ਇਪਟਾ, ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ,ਜਨਰਲ ਸੱਕਤਰ ਇੰਦਰਜੀਤ ਰੂਪੋਵਾਲੀ, ਇਪਟਾ, ਚੰਡੀਗੜ੍ਹ ਦੇ ਪ੍ਰਧਾਨ ਬਲਕਾਰ ਸਿੱਧੂ ਤੇ ਜਨਰਲ ਸੱਕਤਰ ਕੰਵਲ ਨੈਣ ਸਿੰਘ ਸੇਖੋਂ ਤੇ ਇਪਟਾ ਕਾਰਕੁਨ ਰਾਬਿੰਦਰ ਸਿੰਘ ਰੱਬੀ, ਅਮਨ ਭੋਗਲ, ਦਲਬਾਰ ਸਿੰਘ, ਹਰਜੀਤ ਕੈਂਥ, ਜੇ ਸੀ ਪਰਿੰਦਾ, ਡਾ. ਕੁਲਦੀਪ ਦੀਪ, ਡਾ. ਸੁਰੇਸ਼ ਮਹਿਤਾ, ਗੁਰਵਿੰਦਰ ਸਿੰਘ, ਗੁਰਮੀਤ ਪਾਹੜਾ, ਬਲਬੀਰ ਮੂਦਲ, ਗਮਨੂ ਬਾਂਸਲ, ਪ੍ਰਦੀਪ ਸ਼ਰਮਾ, ਡਾ.ਹਰਭਜਨ ਸਿੰਘ, ਨਰਿੰਦਰ ਨੀਨਾ, ਅਸ਼ੋਕ ਪੁਰੀ, ਵਿੱਕੀ ਮਹੇਸਰੀ, ਇੰਦਜੀਤ ਮੋਗਾ ਅਤੇ ਸਰਘੀ ਪ੍ਰੀਵਾਰ ਦੇ ਰੰਗਕਰਮੀ ਰੰਜੀਵਨ ਸਿੰਘ, ਸੰਜੀਵ ਦੀਵਾਕ ‘ਕੁੱਕੂ’, ਸੈਵੀ ਸਤਵਿੰਦਰ ਕੌਰ ਅਤੇ ਰਿੱਤੂਰਾਗ ਨੇ ਕਿਹਾ ਕਿ ਵੱਖ-ਵੱਖ ਗੰਭੀਰ ਬਿਮਾਰੀਆਂ ਨਾਲ ਪੀੜਤ ਸਹੀ ਇਲਾਜ ਨਾ ਮਿਲਣ ਕਾਰਣ ਸਟੈਨ ਸਵਾਮੀ ਦੀ ਮੌਤ ਨੇ ਹਿੰਦਸੋਤਾਨੀ ਹਕੂਮਤ ਦਾ ਅਣਮਨੁੱਖੀ ਕਿਰਦਾਰ ਤੇ ਕਰੂਰ ਚਿਹਰਾ ਬੇਪਰਦ ਕਰ ਦਿੱਤਾ ਹੈ।






















