ਜਾਪਾਨ ’ਚ ਪਿਆ ਭਾਰੀ ਮੀਂਹ
ਢਿੱਗਾਂ ਡਿੱਗਣ ਕਾਰਨ 113 ਲੋਕ ਲਾਪਤਾ
ਚੰਡੀਗੜ੍ਹ,5 ਜੁਲਾਈ(ਵਿਸ਼ਵ ਵਾਰਤਾ) ਜਪਾਨ ਦੀ ਰਾਜਧਾਨੀ ਟੋਕੀਓ ਦੇ ਦੱਖਣ –ਪੱਛਮੀ ਸ਼ਹਿਰ ਅਤਾਮੀ ਵਿਚ ਭਾਰੀ ਬਾਰਸ਼ ਤੋਂ ਬਾਅਦ ਘੱਟੋ ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਅਤੇ 100 ਤੋਂ ਵੱਧ ਲਾਪਤਾ ਹਨ। ਸ਼ਨੀਵਾਰ ਨੂੰ ਹੋਈ ਭਾਰੀ ਬਾਰਸ਼ ਅਤੇ ਹੜ੍ਹਾਂ ਨੇ ਭੂਚਾਲ ਵਰਗੀ ਸਥਿਤੀ ਪੈਦਾ ਕੀਤੀ। ਹੜ ਦੌਰਾਨ ਢਿੱਗਾਂ ਡਿੱਗਣ ਕਾਰਨ ਬਹੁਤ ਵੱਡੀ ਮਾਤਰਾ ਵਿੱਚ ਜ਼ਮੀਨ ਖਿਸਕਣ ਕਾਰਨ 3 ਲੋਕਾਂ ਦੀ ਮੌਤ ਹੋ ਗਈ ਹੈ। ਜਾਪਾਨ ਵਿਚ ਵਾਪਰੀ ਇਸ ਘਟਨਾ ਨੇ ਇਕ ਵਾਰ ਫਿਰ ਸਾਨੂੰ ਭੂਚਾਲ, ਜੁਆਲਾਮੁਖੀ ਫਟਣ, ਸੁਨਾਮੀ ਦੇ ਰੂਪ ਵਿਚ ਆਈਆਂ ਕੁਦਰਤੀ ਆਫ਼ਤਾਂ ਦੀ ਯਾਦ ਦਿਵਾ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਸਾਲ ਹੀ ਟੋਕੀਓ ਵਿੱਚ ਸਮਰ ਓਲੰਪਿਕ ਖੇਡਾਂ ਵੀ ਆਯੋਜਿਤ ਹੋਣੀਆਂ ਹਨ ।























