ਫੌਜ ਦਾ ਜਹਾਜ਼ ਹੋਇਆ ਹਾਦਸੇ ਦਾ ਸ਼ਿਕਾਰ
ਘੱਟੋ-ਘੱਟ 85 ਲੋਕ ਸਨ ਸਵਾਰ
ਚੰਡੀਗੜ੍ਹ,4ਜੁਲਾਈ(ਵਿਸ਼ਵ ਵਾਰਤਾ)- ਫਿਲੀਪੀਨਜ਼ ਵਿੱਚ ਫੌਜ ਦਾ ਜਹਾਜ਼ ਕ੍ਰੈਸ਼ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਦੀ ਜਾਣਕਾਰੀ ਏਐਫਪੀ ਦੇ ਸੁਰੱਖਿਆ ਬਲਾਂ ਨੇ ਦਿੱਤੀ ਕਿ ਫਿਲੀਪੀਨਜ਼ ਵਿੱਚ ਲੈਂਡਿੰਗ ਕਰਨ ਵੇਲੇ ਫੌਜੀ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਜਹਾਜ਼ ਵਿੱਚ 85 ਲੋਕ ਸਵਾਰ ਸਨ।ਇਸ ਘਟਨਾ ਤੋਂ ਬਾਅਦ ਸੜ ਰਹੇ ਜਹਾਜ਼ ਦੇ ਮਲਬੇ ਵਿੱਚੋਂ ਤਕਰੀਬਨ 40 ਲੋਕਾਂ ਨੂੰ ਬਚਾਇਆ ਗਿਆ। ਬਚਾਅ ਕਾਰਜ ਅਜੇ ਵੀ ਜਾਰੀ ਹੈ।























