• Latest
  • Trending
ਉਪ ਰਾਸ਼ਟਰਪਤੀ ਨੇ ਥਿੰਕ ਟੈਂਕਾਂ ਨੂੰ ਕੋਵਿਡ ਦੇ ਬਾਅਦ ਦੀ ਦੁਨੀਆ ’ਤੇ ਅਤੇ ਭਾਰਤ ਦੇ ਲਈ ਇਸ ਦੇ ਪ੍ਰਭਾਵਾਂ ’ਤੇ ਧਿਆਨ ਦੇਣ ਨੂੰ ਕਿਹਾ

ਉਪ ਰਾਸ਼ਟਰਪਤੀ ਨੇ ਥਿੰਕ ਟੈਂਕਾਂ ਨੂੰ ਕੋਵਿਡ ਦੇ ਬਾਅਦ ਦੀ ਦੁਨੀਆ ’ਤੇ ਅਤੇ ਭਾਰਤ ਦੇ ਲਈ ਇਸ ਦੇ ਪ੍ਰਭਾਵਾਂ ’ਤੇ ਧਿਆਨ ਦੇਣ ਨੂੰ ਕਿਹਾ

5 years ago
ਭਾਰਤ ਏਸ਼ੀਅਨ ਇਨਡੋਰ ਚੈਂਪੀਅਨਸ਼ਿਪ 2027 ਅਤੇ ਏਸ਼ੀਅਨ ਰੀਲੇਅ 2028 ਦੀ ਕਰੇਗਾ ਮੇਜ਼ਬਾਨੀ

ਭਾਰਤ ਏਸ਼ੀਅਨ ਇਨਡੋਰ ਚੈਂਪੀਅਨਸ਼ਿਪ 2027 ਅਤੇ ਏਸ਼ੀਅਨ ਰੀਲੇਅ 2028 ਦੀ ਕਰੇਗਾ ਮੇਜ਼ਬਾਨੀ

10 minutes ago
ਰੂਸੀ ਵਿਗਿਆਨੀਆਂ ਨੇ ਈਬੋਲਾ ਵਾਇਰਸ ਦੇ ਨਵੇਂ ਸਟ੍ਰੇਨ ਖਿਲਾਫ਼ ਬਣਾਈ ਵੈਕਸਿਨ

ਰੂਸੀ ਵਿਗਿਆਨੀਆਂ ਨੇ ਈਬੋਲਾ ਵਾਇਰਸ ਦੇ ਨਵੇਂ ਸਟ੍ਰੇਨ ਖਿਲਾਫ਼ ਬਣਾਈ ਵੈਕਸਿਨ

16 minutes ago
Amritsar : ਗੁਰਦੁਆਰਾ ਸ਼ਹੀਦਾਂ ਸਾਹਿਬ ਵਿਖੇ ਸ਼ਾਰਟ ਸਰਕਟ ਕਾਰਨ ਲੱਗੀ ਅੱਗ

Amritsar : ਗੁਰਦੁਆਰਾ ਸ਼ਹੀਦਾਂ ਸਾਹਿਬ ਵਿਖੇ ਸ਼ਾਰਟ ਸਰਕਟ ਕਾਰਨ ਲੱਗੀ ਅੱਗ

34 minutes ago
ਮੁਅੱਤਲ DIG ਭੁੱਲਰ ਵਿਰੁੱਧ ਰੋਜ਼ਾਨਾ ਸੁਣਵਾਈ ਵਾਲੀ ਅਰਜੀ ਖਾਰਜ

ਮੁਅੱਤਲ DIG ਭੁੱਲਰ ਵਿਰੁੱਧ ਰੋਜ਼ਾਨਾ ਸੁਣਵਾਈ ਵਾਲੀ ਅਰਜੀ ਖਾਰਜ

45 minutes ago
ਆਯੁਸ਼ ਮੰਤਰਾਲੇ ਨੇ ਰਵਾਇਤੀ ਦਵਾਈ ਪ੍ਰਣਾਲੀਆਂ ਲਈ ਗਲੋਬਲ ਸਿਹਤ ਦਖਲਅੰਦਾਜ਼ੀ ਕੋਡਾਂ ਦੇ ਵਿਕਾਸ ਦੀ ਕੀਤੀ ਸਮੀਖਿਆ 

ਆਯੁਸ਼ ਮੰਤਰਾਲੇ ਨੇ ਰਵਾਇਤੀ ਦਵਾਈ ਪ੍ਰਣਾਲੀਆਂ ਲਈ ਗਲੋਬਲ ਸਿਹਤ ਦਖਲਅੰਦਾਜ਼ੀ ਕੋਡਾਂ ਦੇ ਵਿਕਾਸ ਦੀ ਕੀਤੀ ਸਮੀਖਿਆ 

1 hour ago
Congo : ਇਬੋਲਾ ਦਾ ਪ੍ਰਕੋਪ ਅਜੇ ਸ਼ੁਰੂਆਤੀ ਪੜਾਅ ‘ਤੇ ਪਰ ਸੰਕਰਮਣ ਅਤੇ ਮੌਤਾਂ ਲਗਾਤਾਰ ਵਧ ਰਹੀਆਂ – ਸਿਹਤ ਮੰਤਰੀ 

Congo : ਇਬੋਲਾ ਦਾ ਪ੍ਰਕੋਪ ਅਜੇ ਸ਼ੁਰੂਆਤੀ ਪੜਾਅ ‘ਤੇ ਪਰ ਸੰਕਰਮਣ ਅਤੇ ਮੌਤਾਂ ਲਗਾਤਾਰ ਵਧ ਰਹੀਆਂ – ਸਿਹਤ ਮੰਤਰੀ 

1 hour ago
Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

1 hour ago
Punjab: ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼: 8 ਆਧੁਨਿਕ ਪਿਸਤੌਲ ਅਤੇ ਜ਼ਿੰਦਾ ਕਾਰਤੂਸ ਬਰਾਮਦ

Punjab: ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼: 8 ਆਧੁਨਿਕ ਪਿਸਤੌਲ ਅਤੇ ਜ਼ਿੰਦਾ ਕਾਰਤੂਸ ਬਰਾਮਦ

2 hours ago
Breaking: ਸਾਬਕਾ ਸ਼ੂਟਰ ਤੇ ਓਲੰਪੀਅਨ ਅਤੇ ਤਜਰਬੇਕਾਰ ਖੇਡ ਪ੍ਰਸ਼ਾਸਕ ਰਾਜਾ ਰਣਧੀਰ ਸਿੰਘ ਨਹੀਂ ਰਹੇ

Breaking: ਸਾਬਕਾ ਸ਼ੂਟਰ ਤੇ ਓਲੰਪੀਅਨ ਅਤੇ ਤਜਰਬੇਕਾਰ ਖੇਡ ਪ੍ਰਸ਼ਾਸਕ ਰਾਜਾ ਰਣਧੀਰ ਸਿੰਘ ਨਹੀਂ ਰਹੇ

2 hours ago
Big News: ਗੁਜਰਾਤ ਵਿੱਚ 1000 ਕਰੋੜ ਰੁਪਏ ਤੋਂ ਵੱਧ ਕੀਮਤ ਦੀ ਕੋਕੀਨ ਬਰਾਮਦ

Big News: ਗੁਜਰਾਤ ਵਿੱਚ 1000 ਕਰੋੜ ਰੁਪਏ ਤੋਂ ਵੱਧ ਕੀਮਤ ਦੀ ਕੋਕੀਨ ਬਰਾਮਦ

3 hours ago
Punjab: ਰਾਜਾ ਵੜਿੰਗ ਰੇਹੜੇ’ ‘ਤੇ ਬੈਠ ਕੇ ਵੋਟ ਪਾਉਣ ਗਏ, ਅੱਗੋਂ CM ਮਾਨ ਨੇ ਕਿਹਾ – “ਮਾੜੇ ਦਿਨਾਂ ਦੀ ਨਿਸ਼ਾਨੀ, ਕੰਮਾਂ ਕਿਹੜਿਆਂ ਤੇ ਆ ਗਏ…..”

Punjab: ਰਾਜਾ ਵੜਿੰਗ ਰੇਹੜੇ’ ‘ਤੇ ਬੈਠ ਕੇ ਵੋਟ ਪਾਉਣ ਗਏ, ਅੱਗੋਂ CM ਮਾਨ ਨੇ ਕਿਹਾ – “ਮਾੜੇ ਦਿਨਾਂ ਦੀ ਨਿਸ਼ਾਨੀ, ਕੰਮਾਂ ਕਿਹੜਿਆਂ ਤੇ ਆ ਗਏ…..”

4 hours ago
NEET Paper Leak: CBI ਨੇ ਦੋ ਜਣੇ ਹੋਰ ਕੀਤੇ ਗ੍ਰਿਫ਼ਤਾਰ

NEET Paper Leak: CBI ਨੇ ਦੋ ਜਣੇ ਹੋਰ ਕੀਤੇ ਗ੍ਰਿਫ਼ਤਾਰ

4 hours ago
Hindi News
English News
Wednesday, May 27, 2026
No Result
View All Result
45 °c
Chandigarh
36 ° Thu
33 ° Fri
30 ° Sat
32 ° Sun
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਉਪ ਰਾਸ਼ਟਰਪਤੀ ਨੇ ਥਿੰਕ ਟੈਂਕਾਂ ਨੂੰ ਕੋਵਿਡ ਦੇ ਬਾਅਦ ਦੀ ਦੁਨੀਆ ’ਤੇ ਅਤੇ ਭਾਰਤ ਦੇ ਲਈ ਇਸ ਦੇ ਪ੍ਰਭਾਵਾਂ ’ਤੇ ਧਿਆਨ ਦੇਣ ਨੂੰ ਕਿਹਾ

July 4, 2021
in ਖਬਰਾਂ, ਚੰਡੀਗੜ੍ਹ, ਪੰਜਾਬ
ਉਪ ਰਾਸ਼ਟਰਪਤੀ ਨੇ ਥਿੰਕ ਟੈਂਕਾਂ ਨੂੰ ਕੋਵਿਡ ਦੇ ਬਾਅਦ ਦੀ ਦੁਨੀਆ ’ਤੇ ਅਤੇ ਭਾਰਤ ਦੇ ਲਈ ਇਸ ਦੇ ਪ੍ਰਭਾਵਾਂ ’ਤੇ ਧਿਆਨ ਦੇਣ ਨੂੰ ਕਿਹਾ
ਉਪ ਰਾਸ਼ਟਰਪਤੀ ਨੇ ਥਿੰਕ ਟੈਂਕਾਂ ਨੂੰ ਕੋਵਿਡ ਦੇ ਬਾਅਦ ਦੀ ਦੁਨੀਆ ’ਤੇ ਅਤੇ ਭਾਰਤ ਦੇ ਲਈ ਇਸ ਦੇ ਪ੍ਰਭਾਵਾਂ ’ਤੇ ਧਿਆਨ ਦੇਣ ਨੂੰ ਕਿਹਾ

ਉਪ ਰਾਸ਼ਟਰਪਤੀ ਨੇ ਕਿਹਾ, ਕੋਵਿਡ -19 ਮਹਾਮਾਰੀ ਮਾਨਵਤਾ ਦੇ ਜਿਊਂਦੀ ਯਾਦ ਵਿੱਚ ਸਾਹਮਣੇ ਆਈ ਸਭ ਤੋਂ ਗੰਭੀਰ ਚੁਣੌਤੀ ਹੈ

ਉਪ ਰਾਸ਼ਟਰਪਤੀ ਨੇ ਇੰਡੀਅਨ ਕੌਂਸਲ ਆਵ੍ ਵਰਲਡ ਅਫੇਅਰਸ (ਆਈਸੀਡਬਲਿਊਏ) ਦੀ ਗਵਰਨਿੰਗ ਕੌਂਸਲ ਦੀ 19ਵੀਂ ਬੈਠਕ ਅਤੇ ਗਵਰਨਿੰਗ ਬਾਡੀ ਦੀ 20ਵੀਂ ਬੈਠਕ ਨੂੰ ਸੰਬੋਧਨ ਕੀਤਾ

ਏਸ਼ੀਆ-ਪੈਸਿਫਿਕ ਕੋਆਰਡੀਨੇਸ਼ਨ ਸੈਂਟਰ ਵਿੱਚ ਇੱਕ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਅਧਿਐਨ ਕੇਂਦਰ ਅਤੇ ਸੁਰੱਖਿਆ ਸਹਿਯੋਗ ਪਰਿਸ਼ਦ ਸਥਾਪਿਤ ਕਰਨ ਦੇ ਆਈਸੀਡਬਲਿਊਏ ਦੇ ਫੈਸਲੇ ਦੀ ਸਰਾਹਨਾ ਕੀਤੀ

“ਸਪ੍ਰੂ ਹਾਊਸ: ਅ ਸਟੋਰੀ ਆਵ੍ ਇੰਸਟੀਟਿਊਸ਼ਨ ਬਿਲਡਿੰਗ ਇਨ ਵਰਲਡ ਅਫੇਅਰਸ” ਨਾਮਕ ਕਿਤਾਬ ਲਾਂਚ ਕੀਤੀ

ਸਾਬਕਾ ਡਿਪਲੋਮੈਟ, ਸ਼੍ਰੀ ਵਿਜੈ ਠਾਕੁਰ ਸਿੰਘ ਨੂੰ ਆਈਸੀਡਬਲਿਊਏ ਦਾ ਅਗਲਾ ਮਹਾਨਿਦੇਸ਼ਕ ਨਿਯੁਕਤ ਕੀਤਾ ਗਿਆ

ਚੰਡੀਗੜ, 4 ਜੁਲਾਈ (ਵਿਸ਼ਵ ਵਾਰਤਾ);-ਉਪ ਰਾਸ਼ਟਰਪਤੀ ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਕੋਵਿਡ-19 ਮਹਾਮਾਰੀ ਨੂੰ ਮਾਨਵਤਾ ਦੀ ਜਿਊਂਦੀ ਯਾਦ ਵਿੱਚ ਸਾਹਮਣੇ ਆਈ ਸਭ ਤੋਂ ਗੰਭੀਰ ਚੁਣੌਤੀ ਕਰਾਰ ਦਿੱਤਾ ਅਤੇ ਭਾਰਤੀ ਰਣਨੀਤਕ ਅਤੇ ਅਕੈਡਮਿਕ ਕਮਿਊਨਿਟੀ ਨੂੰ ਕੋਵਿਡ ਦੇ ਬਾਅਦ ਦੀ ਦੁਨੀਆ ’ਤੇ ਅਤੇ ਭਾਰਤ ਦੇ ਲਈ ਇਸ ਦੇ ਪ੍ਰਭਾਵਾਂ ’ਤੇ ਧਿਆਨ ਦੇਣ ਦੀ ਅਪੀਲ ਕੀਤੀ।

ਉਪ-ਰਾਸ਼ਟਰਪਤੀ, ਸ਼੍ਰੀ ਨਾਇਡੂ, ਇੰਡੀਅਨ ਕੌਂਸਲ ਆਵ੍ ਵਰਲਡ ਅਫੇਅਰਸ (ਆਈਸੀਡਬਲਿਊਏ) ਦੇ ਅਹੁਦੇ ਕਾਰਨ ਪ੍ਰਧਾਨ ਵੀ ਹਨ। ਉਨ੍ਹਾਂ ਨੇ ਅੱਜ ਹੈਦਰਾਬਾਦ ਤੋਂ ਆਈਸੀਡਬਲਿਊਏ ਦੀ ਗਵਰਨਿੰਗ ਕੌਂਸਲ ਦੀ 19ਵੀਂ ਬੈਠਕ ਨੂੰ ਪ੍ਰੈੱਸ ਕਾਨਫ਼ਰੰਸ ਦੇ ਜ਼ਰੀਏ ਸੰਬੋਧਨ ਕਰਦੇ ਹੋਏ ਇਹ ਟਿੱਪਣੀ ਕੀਤੀ। ਇਸ ਤੋਂ ਪਿਛਲੇ ਦਿਨ ਵਿੱਚ, ਉਨ੍ਹਾਂ ਨੇ ਆਈਸੀਡਬਲਿਊਏ ਦੀ ਗਵਰਨਿੰਗ ਬਾਡੀ ਦੀ 20ਵੀਂ ਬੈਠਕ ਦੀ ਪ੍ਰਧਾਨਗੀ ਕੀਤੀ।

ਬੈਠਕ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਨਾਇਡੂ ਨੇ ਤਸੱਲੀ ਪ੍ਰਗਟਾਉਂਦੇ ਹੋਏ ਕਿਹਾ ਕਿ ਮਹਾਮਾਰੀ ਦੇ ਆਲਮੀ ਪ੍ਰਭਾਵ ਦਾ ਵਿਸ਼ਲੇਸ਼ਣ ਆਈਸੀਡਬਲਿਊਏ ਦੇ ਸਾਰੇ ਵਿਚਾਰ-ਵਟਾਂਦਰੇ ਅਤੇ ਖੋਜ ਦੇ ਖੇਤਰਾਂ ਵਿੱਚ ਇੱਕ ਅਹਿਮ ਵਿਸ਼ਾ ਰਿਹਾ ਹੈ।

ਉਪ-ਰਾਸ਼ਟਰਪਤੀ ਨੇ ਮਹਾਮਾਰੀ ਦੇ ਸੰਕਟ ਦੇ ਬਾਵਜੂਦ ਪਿਛਲੇ ਸਾਲ ਹੋਈ ਆਈਸੀਡਬਲਿਊਏ ਦੀ ਦੀਆਂ ਗਤੀਵਿਧੀਆਂ ਦੀ ਸਰਾਹਨਾ ਕੀਤੀ। ਗੌਰ ਕਰਨ ਵਾਲੀ ਗੱਲ ਹੈ ਕਿ ਪਿਛਲੇ ਸੱਤ ਮਹੀਨਿਆਂ ਵਿੱਚ ਆਪਣੀਆਂ ਖੋਜ ਗਤੀਵਿਧੀਆਂ ਤੋਂ ਇਲਾਵਾ ਆਈਸੀਡਬਲਿਊਏ ਨੇ ਕੁੱਲ 28 ਪ੍ਰੋਗਰਾਮ ਆਯੋਜਿਤ ਕੀਤੇ ਜਿਨ੍ਹਾਂ ਵਿੱਚ ਸੰਮੇਲਨ, ਪੈਨਲ ਚਰਚਾਵਾਂ,ਲੈਕਚਰ, ਟਰੈਕ-2 ਸੰਵਾਦ ਅਤੇ ਕਿਤਾਬਾਂ ’ਤੇ ਚਰਚਾਵਾਂ ਸ਼ਾਮਲ ਹਨ। ਸ਼੍ਰੀ ਨਾਇਡੂ ਇਸ ਗੱਲ ਤੋਂ ਖੁਸ਼ ਸੀ ਕਿ ਆਪਣੇ ਪ੍ਰੋਗਰਾਮ ਗਤੀਵਿਧੀਆਂ ਵਿੱਚ ਖੇਤਰ ਦੇ ਅਧਿਐਨ ’ਤੇ ਰਵਾਇਤੀ ਧਿਆਨ ਦੇਣ ਤੋਂ ਇਲਾਵਾ, ਆਈਸੀਡਬਲਿਊਏ ਨੇ ਹਾਲ ਹੀ ਵਿੱਚ ਗਾਂਧੀ ਜੀ ਅਤੇ ਵਿਸ਼ਵ, ਸਮੁੰਦਰੀ ਮਾਮਲਿਆਂ, ਉੱਨਤ ਸ਼ੋਧ ਬਹੁਪੱਖਵਾਦ, ਅੰਤਰਰਾਸ਼ਟਰੀ ਸਬੰਧਾਂ ਦੇ ਅੰਦਰ ਲਿੰਗ ਅਤੇ ਕੂਟਨੀਤੀ, ਅਤੇਪਹਿਲੇ ਵਿਸ਼ਵ ਯੁੱਧ ਵਿੱਚ ਭਾਰਤੀ ਸੈਨਿਕਾਂ ਦੇ ਯੋਗਦਾਨ ਜਿਹੇ ਵਿਆਪਕ ਵਿਸ਼ਿਆਂ ’ਤੇ ਵੀ ਧਿਆਨ ਕੇਂਦ੍ਰਿਤ ਕਰਨ ਦੇ ਲਈ ਯਤਨ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਮਹਾਮਾਰੀ ਦੇ ਦੌਰਾਨ ਪਰਿਸ਼ਦ ਨੇ ਡਿਜੀਟਲ ਮੰਚਾਂ ਦੀ ਪੂਰੀ ਵਰਤੋਂ ਕੀਤੀ ਹੈ, ਜਿਸ ਨੇ ਉਸ ਦੀ ਪਹੁੰਚ ਵਧਾਉਣ ਦੇ ਮੌਕੇ ਪ੍ਰਦਾਨ ਕੀਤੇ ਹਨ।

ਉਪ-ਰਾਸ਼ਟਰਪਤੀ ਨੇ ਇਸ ਗੱਲ ’ਤੇ ਤਸੱਲੀ ਪ੍ਰਗਟਾਈ ਕਿ ਆਈਸੀਡਬਲਿਊਏ ਨੇ ਉਨ੍ਹਾਂ ਮੁੱਦਿਆਂ ’ਤੇ ਧਿਆਨ ਦੇਣ ਦੇ ਆਪਣੇ ਯਤਨਾਂ ਨੂੰ ਜਾਰੀ ਰੱਖਿਆ ਹੈ ਜੋ ਵਿਦੇਸ਼ ਨੀਤੀ ਦੇ ਏਜੰਡੇ ਵਿੱਚ ਸਭ ਤੋਂ ਉੱਪਰ ਹਨ ਅਤੇ ਨਾਲ ਹੀ ਆਪਣੇ ਸੰਵਾਦਾਂ, ਚਰਚਾਵਾਂ ਅਤੇ ਖੋਜ ਦੇ ਨਤੀਜਿਆਂ ਨੂੰ ਜ਼ਿਆਦਾ ਨੀਤੀ ਪ੍ਰਭਾਵੀ ਬਣਾਉਣਾ ਵੀ ਜਾਰੀ ਰੱਖਿਆ ਹੈ। ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿਆਈਸੀਡਬਲਿਊਏ ਦੇ ਪ੍ਰੋਗਰਾਮਾਂ ਵਿੱਚ ਵਿਦੇਸ਼ ਮੰਤਰਾਲੇ ਦੀ ਲਗਾਤਾਰ ਉੱਚ ਪੱਧਰੀ ਭਾਗੀਦਾਰੀ ਰਹੀ ਹੈ ਅਤੇ ਦੋਵੇਂ, ਸਮੁੰਦਰੀ ਮਾਮਲਿਆਂ, ਇੰਡੀਆ-ਪੈਸਿਫਿਕ ਓਸ਼ੇਨ ਇਨੀਸ਼ੀਏਟਿਵ, ਇੰਡੀਅਨ ਓਸ਼ੀਅਨ ਰਿਮ ਐਸੋਸੀਏਸ਼ਨ (ਆਈਓਆਰਏ), ਭਾਰਤ ਦੀ ਸੰਯੁਕਤ ਰਾਸ਼ਟਰ ਪਰਿਸ਼ਦ 2021-22 ਵਿੱਚ ਅਸਥਾਈ ਮੈਂਬਰਸ਼ਿਪ, ਸ਼ੰਘਾਈ ਸਹਿਯੋਗ ਸੰਗਠਨ, ਪਾਕਿਸਤਾਨ, ਅਫ਼ਗ਼ਾਨਿਸਤਾਨ, ਨੇਪਾਲ, ਬਿਲਕੁਲ ਪੂਰਬ ਵਿੱਚ ਭਾਰਤ-ਜਪਾਨ-ਰੂਸ ਸਹਿਯੋਗ ਜਿਹੇ ਮੁੱਦਿਆਂ ’ਤੇ ਕਰੀਬੀ ਸਹਿਯੋਗ ਕਰਦੇ ਹੋਏ ਕੰਮ ਕਰ ਰਹੇ ਹਨ।

ਸ਼੍ਰੀ ਨਾਇਡੂ ਨੇ ਰਾਸ਼ਟਰੀ ਉੱਨਤ ਅਧਿਐਨ ਸੰਸਥਾਨ, ਬੰਗਲੌਰ, ਇੰਡੀਅਨ ਸਕੂਲ ਆਵ੍ ਬਿਜ਼ਨਸ, ਹੈਦਰਾਬਾਦ, ਸੈਂਟਰ ਫਾਰ ਪਬਲਿਕ ਪਾਲਿਸੀ, ਕੋਚੀ, ਏਸ਼ੀਅਨ ਕਨਫਲੂਐਂਸ, ਸ਼ਿਲੌਂਗ ਅਤੇ ਰਾਸ਼ਟਰੀ ਰੱਖਿਆ ਯੂਨੀਵਰਸਿਟੀ, ਗੁਜਰਾਤ ਸਮੇਤ ਹੋਰ ਇਹੋ ਜਿਹੇ ਵਿਚਾਰਧਾਰਾ ਵਾਲੇ ਸੰਸਥਾਨਾਂ, ਥਿੰਕ-ਟੈਂਕ ਅਤੇ ਯੂਨੀਵਰਸਿਟੀਆਂ ਦੇ ਨਾਲ ਕੰਮ ਕਰਨ ਅਤੇ ਹੱਲ ਲੱਭਣ ਦੇ ਲਈ ਆਈਸੀਡਬਲਿਊਏ ਦੇ ਯਤਨਾਂ ਦੀ ਵੀ ਪ੍ਰਸ਼ੰਸਾ ਕੀਤੀ।

ਉਨ੍ਹਾਂ ਨੇ ਪਰਿਸ਼ਦ ਦੇ ਅੰਦਰ ਏਸ਼ੀਆ-ਪੈਸਿਫਿਕ (ਸੀਐੱਸਸੀਏਪੀ) ਕੋਆਰਡੀਨੇਸ਼ਨ ਸੈਂਟਰ ਵਿੱਚ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਅਧਿਐਨ ਕੇਂਦਰ ਅਤੇ ਸੁਰੱਖਿਆ ਸਹਿਯੋਗ ਪਰਿਸ਼ਦ ਦੀ ਸਥਾਪਨਾ ਦੇ ਲਈ ਸਬੰਧਿਤ ਆਈਸੀਡਬਲਿਊਏ ਕਮੇਟੀਆਂ ਦੇ ਫ਼ੈਸਲੇ ਦਾ ਸੁਆਗਤ ਕੀਤਾ। ਇਨ੍ਹਾਂ ਪਹਿਲਾਂ ਦਾ ਉਦੇਸ਼ ਇਨ੍ਹਾਂ ਬਹੁਪੱਖੀ ਮੰਚਾਂ ਨਾਲ ਜੁੜੇ ਆਈਸੀਡਬਲਿਊਏ ਦੇ ਕੰਮਾਂ ਨੂੰ ਹੁਲਾਰਾ ਦੇਣਾ ਹੈ। ਉਪ-ਰਾਸ਼ਟਰਪਤੀ ਨੇ ਆਈਸੀਡਬਲਿਊਏ ’ਤੇ ਕਿਤਾਬ ਪ੍ਰਕਾਸ਼ਨ ਪ੍ਰੋਗਰਾਮ ਦੇ ਪੇਸ਼ੇਵਰ ਪ੍ਰਬੰਧਨ ਦੀ ਦਿਸ਼ਾ ਵਿੱਚ ਪਰਿਕਲਪਿਤ ਯਤਨਾਂ ਦਾ ਵੀ ਸੁਆਗਤ ਕੀਤਾ, ਜੋ ਅੰਤਰਰਾਸ਼ਟਰੀ ਸਬੰਧਾਂ ਦੇ ਖੇਤਰ ਵਿੱਚ ਅਕੈਡਮਿਕਾਂ, ਪ੍ਰੈਕਟੀਸ਼ਨਰਾਂ ਅਤੇ ਆਉਣ ਵਾਲੇ ਸਕਾਲਰਾਂ ਦਾ ਸਮਰਥਨ ਕਰਨ ਦੇ ਉਦੇਸ਼ ਨਾਲ ਜੁੜੀਆਂ ਉਸ ਦੀਆਂ ਗਤੀਵਿਧੀਆਂ ਦਾ ਇੱਕ ਅਹਿਮ ਖੇਤਰ ਹੈ।

ਇਸ ਮੌਕੇ ’ਤੇ ਉਪ-ਰਾਸ਼ਟਰਪਤੀ ਨੇ ਆਈਸੀਡਬਲਿਊਏ ਦੇ ਡਾਇਰੈਕਟਰ ਡਾ. ਟੀਸੀਏ ਰਾਘਵਨ ਅਤੇ ਆਈਸੀਡਬਲਿਊਏ ਦੇ ਰਿਸਰਚ ਫੈਲੋ ਡਾ. ਵਿਵੇਕ ਮਿਸ਼ਰਾ ਦੁਆਰਾ ਲਿਖੀ ਸਪ੍ਰੂ ਹਾਊਸ: ਅ ਸਟੋਰੀ ਆਵ੍ ਇੰਸਟੀਟਿਊਸ਼ਨਲ ਬਿਲਡਿੰਗ ਇਨ ਵਰਲਡ ਅਫੇਅਰ ਦੀ ਕਿਤਾਬ ਨੂੰ ਵੀ ਲਾਂਚ ਕੀਤਾ। ਉਨ੍ਹਾਂ ਨੇ ਇਨ੍ਹਾਂ ਲੇਖਕਾਂ ਨੂੰ ਵਧਾਈ ਦਿੱਤੀ ਜਿਨ੍ਹਾਂ ਨੇ ਕਿਤਾਬ ਵਿੱਚ ਦੇਸ਼ ਦੇ ਸਭ ਤੋਂ ਪੁਰਾਣੇ ਵਿਦੇਸ਼ੀ ਨੀਤੀ ਥਿੰਕ ਟੈਂਕ ਆਈਸੀਡਬਲਿਊਏ ਦਾ ਇਤਿਹਾਸ ਦਿੱਤਾ ਹੈ, ਇਸ ਗੱਲ ਦੀ ਇੱਕ ਝਲਕ ਪ੍ਰਦਾਨ ਕੀਤੀ ਹੈ ਕਿ ਭਾਰਤ ਵਿੱਚ ਅੰਤਰਰਾਸ਼ਟਰੀ ਮਾਮਲਿਆਂ ਦਾ ਗੰਭੀਰ ਅਧਿਐਨ ਅਤੇ ਵਿਦੇਸ਼ ਨੀਤੀ ਉੱਤੇ ਬਹਿਸ ਕਿਵੇਂ ਸ਼ੁਰੂ ਹੋਈ, ਜਿਸ ਨੂੰ ਆਈਸੀਡਬਲਿਊਏਦੀ ਇੱਕ ਗ਼ੈਰ-ਪੱਖਪਾਤਪੂਰਨ ਸੰਸਥਾ ਨਿਰਮਾਣ ਪ੍ਰਕਿਰਿਆ ਦੁਆਰਾ ਹੁਲਾਰਾ ਦਿੱਤਾ ਗਿਆ ਸੀ। ਉਪ-ਰਾਸ਼ਟਰਪਤੀ ਨੇ ਇਸ ਕਿਤਾਬ ਨੂੰ ਲਿਖਣ ਦੀ ਪ੍ਰਕਿਰਿਆ ਵਿੱਚ ਪਾਏ ਗਏ ਇਤਿਹਾਸਿਕ ਅਤੇ ਆਰਕੋਲੋਜੀਕਲ ਰਿਕਾਰਡ ਨੂੰ ਠੀਕ ਨਾਲ ਸੂਚੀਬੱਧ ਕਰਨ ਅਤੇ ਬਚਾਉਣ ਦੇ ਲਈ ਇੱਕ ‘ਆਈਸੀਡਬਲਿਊਏ ਆਰਕਾਈਵਜ਼ ਯੂਨਿਟ’ ਸਥਾਪਿਤ ਕਰਨ ਨਾਲ ਜੁੜੇ ਆਈਸੀਡਬਲਿਊਏ ਕਮੇਟੀਆਂ ਦੇ ਫ਼ੈਸਲੇ ਦਾ ਵੀ ਸੁਆਗਤ ਕੀਤਾ।

ਉਪ-ਰਾਸ਼ਟਰਪਤੀ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਆਮ ਪਾਠਕ ਨੂੰ ਟਾਰਗੇਟ ਵਿਸ਼ਵ ਮਾਮਲਿਆਂ ਵਿੱਚ ਖੋਜ ਅਤੇ ਵਿਸ਼ੇਸ਼ ਕਾਰਜ ਕਰਨ ਦੇ ਲਈ ਆਈਸੀਡਬਲਿਊਏ ਨਾਲ ਕੀਤੇ ਗਏ ਉਨ੍ਹਾਂ ਦੇ ਸੱਦੇ ਦੇ ਜਵਾਬ ਬੱਚਾ ਸੰਸਥਾ ਨੇ ਬੰਗਲਾਦੇਸ਼ ਦੇ ਨਾਲ ਭਾਰਤ ਦੇ ਦੋ-ਪੱਖੀ ਸਬੰਧਾਂ ’ਤੇ ਸੌਖੀ ਭਾਸ਼ਾ ਵਿੱਚ ਲਿਖੇ ਅਤੇ ਬਿਨਾ ਕਿਸੇ ਖ਼ਾਸ ਬਿਓਰੇ ਵਾਲਾ ਇੱਕ ਸੰਖੇਪ ਮੋਨੋਗ੍ਰਾਫ ਬਣਾਇਆ ਹੈ। ਉਨ੍ਹਾਂ ਨੇ ਕਿਹਾ ਕਿ ਇਸੇ ਤਰ੍ਹਾਂ ਦੇ ਮੋਨੋਗ੍ਰਾਫ ਹੋਰ ਦੇਸ਼ਾਂ ਦੇ ਸੰਦਰਭ ਵਿੱਚ ਵੀ ਬਣਾਏ ਜਾ ਸਕਦੇ ਹਨ।

ਡਾ. ਟੀਸੀਏ ਰਾਘਵਨ ਦਾ ਕਾਰਜਕਾਲ 23 ਜੁਲਾਈ, 2021 ਨੂੰ ਸਮਾਪਤ ਹੋ ਰਿਹਾ ਹੈ ਜਿਸ ਨੂੰ ਦੇਖਦੇ ਹੋਏ ਵਿਦੇਸ਼ ਮੰਤਰਾਲੇ ਦੇ ਸਾਬਕਾ ਸਕੱਤਰ (ਪੂਰਬ) ਸ਼੍ਰੀ ਵਿਜੈ ਠਾਕੁਰ ਸਿੰਘ ਨੂੰ ਬੈਠਕ ਵਿੱਚ ਆਈਸੀਡਬਲਿਊਏ ਦਾ ਪਹਿਲਾ ਮਹਾਨਿਦੇਸ਼ਕ ਨਿਯੁਕਤ ਕੀਤਾ ਗਿਆ। ਆਈਸੀਡਬਲਿਊਏ ਐਕਟ 2001 (ਇਸ ਨੂੰ ਸੰਸ਼ੋਧਨ ਐਕਟ 2003 ਦੇ ਨਾਲ ਪੜ੍ਹਿਆ ਜਾਵੇ) ਆਈਸੀਡਬਲਿਊਏ ਦੇ ਮਹਾਨਿਦੇਸ਼ਕ ਅਤੇ ਅਹੁਦੇ ਕਾਰਨ ਮੈਂਬਰ ਦੇ ਲਈ ਤਿੰਨ ਸਾਲ ਦਾ ਕਾਰਜਕਾਲ ਅਤੇ ਨਵੇਂ ਮਹਾਨਿਦੇਸ਼ਕ ਦੀ ਨਿਯੁਕਤੀ ਦੀ ਪ੍ਰਕਿਰਿਆ ਨਿਰਧਾਰਿਤ ਕਰਦਾ ਹੈ।

ਪ੍ਰੈੱਸ ਕਾਨਫਰੰਸ ਦੇ ਜ਼ਰੀਏ ਆਯੋਜਤ ਕੀਤੀ ਗਈ ਇਸ ਬੈਠਕ ਵਿੱਚ ਪਰਿਸ਼ਦ ਨੇ ਤਿੰਨ ਉਪ-ਪ੍ਰਧਾਨ – ਵਿਦੇਸ਼ ਮੰਤਰੀ ਡਾ.ਐੱਸ ਜੈਸ਼ੰਕਰ, ਵਿਦੇਸ਼ ਮਾਮਲਿਆਂ ਦੀ ਸੰਸਦੀ ਸਥਾਈ ਕਮੇਟੀ ਦੇ ਪ੍ਰਧਾਨ ਸ਼੍ਰੀ ਪੀਪੀ ਚੌਧਰੀ ਅਤੇ ਨੀਤੀ ਆਯੋਗ ਦੇ ਉਪ-ਪ੍ਰਧਾਨ ਡਾ. ਰਾਜੀਵ ਕੁਮਾਰ ਨੇ ਹਿੱਸਾ ਲਿਆ। ਉਪ-ਰਾਸ਼ਟਰਪਤੀ ਦੇ ਸਕੱਤਰ ਡਾ. ਆਈਬੀ ਸੂਬਾਰਾਓ ਅਤੇ ਆਈਸੀਡਬਲਿਊਏ ਦੇ ਮਹਾਨਿਦੇਸ਼ਕ ਡਾ. ਟੀਸੀਏ ਰਾਘਵਨ ਵੀ ਕੌਂਸਲ ਬਾਡੀ ਅਤੇ ਗਵਰਨਿੰਗ ਬਾਡੀ ਦੇ ਹੋਰ ਮੈਂਬਰਾਂ ਦੇ ਨਾਲ ਬੈਠਕ ਵਿੱਚ ਸ਼ਾਮਲ ਹੋ। ਇਨ੍ਹਾਂ ਮੈਂਬਰਾਂ ਵਿੱਚ ਕਈ ਸਾਂਸਦ ਸ਼ਾਮਲ ਹਨ।

Tags: POLITICSpunjab newsWISHAVWARTA.IN
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਭਾਰਤ ਏਸ਼ੀਅਨ ਇਨਡੋਰ ਚੈਂਪੀਅਨਸ਼ਿਪ 2027 ਅਤੇ ਏਸ਼ੀਅਨ ਰੀਲੇਅ 2028 ਦੀ ਕਰੇਗਾ ਮੇਜ਼ਬਾਨੀ

ਭਾਰਤ ਏਸ਼ੀਅਨ ਇਨਡੋਰ ਚੈਂਪੀਅਨਸ਼ਿਪ 2027 ਅਤੇ ਏਸ਼ੀਅਨ ਰੀਲੇਅ 2028 ਦੀ ਕਰੇਗਾ ਮੇਜ਼ਬਾਨੀ

by Navjot
May 27, 2026
0

ਭਾਰਤ ਏਸ਼ੀਅਨ ਇਨਡੋਰ ਚੈਂਪੀਅਨਸ਼ਿਪ 2027 ਅਤੇ ਏਸ਼ੀਅਨ ਰੀਲੇਅ 2028 ਦੀ ਕਰੇਗਾ ਮੇਜ਼ਬਾਨੀ     ਹਾਂਗ ਕਾਂਗ, 27 ਮਈ (ਵਿਸ਼ਵ ਵਾਰਤਾ)...

ਰੂਸੀ ਵਿਗਿਆਨੀਆਂ ਨੇ ਈਬੋਲਾ ਵਾਇਰਸ ਦੇ ਨਵੇਂ ਸਟ੍ਰੇਨ ਖਿਲਾਫ਼ ਬਣਾਈ ਵੈਕਸਿਨ

ਰੂਸੀ ਵਿਗਿਆਨੀਆਂ ਨੇ ਈਬੋਲਾ ਵਾਇਰਸ ਦੇ ਨਵੇਂ ਸਟ੍ਰੇਨ ਖਿਲਾਫ਼ ਬਣਾਈ ਵੈਕਸਿਨ

by Navjot
May 27, 2026
0

ਰੂਸੀ ਵਿਗਿਆਨੀਆਂ ਨੇ ਈਬੋਲਾ ਵਾਇਰਸ ਦੇ ਨਵੇਂ ਸਟ੍ਰੇਨ ਖਿਲਾਫ਼ ਬਣਾਈ ਵੈਕਸਿਨ   ਮਾਸਕੋ/ਕੇਪ ਟਾਊਨ, 27 ਮਈ (ਵਿਸ਼ਵ ਵਾਰਤਾ) ਰੂਸ ਨੇ...

Amritsar : ਗੁਰਦੁਆਰਾ ਸ਼ਹੀਦਾਂ ਸਾਹਿਬ ਵਿਖੇ ਸ਼ਾਰਟ ਸਰਕਟ ਕਾਰਨ ਲੱਗੀ ਅੱਗ

Amritsar : ਗੁਰਦੁਆਰਾ ਸ਼ਹੀਦਾਂ ਸਾਹਿਬ ਵਿਖੇ ਸ਼ਾਰਟ ਸਰਕਟ ਕਾਰਨ ਲੱਗੀ ਅੱਗ

by Navjot
May 27, 2026
0

Amritsar : ਗੁਰਦੁਆਰਾ ਸ਼ਹੀਦਾਂ ਸਾਹਿਬ ਵਿਖੇ ਸ਼ਾਰਟ ਸਰਕਟ ਕਾਰਨ ਲੱਗੀ ਅੱਗ   ਅੰਮ੍ਰਿਤਸਰ, 27 (ਵਿਸ਼ਵ ਵਾਰਤਾ)  ਇੱਥੋਂ ਦੇ ਇਤਿਹਾਸਕ ਗੁਰਦੁਆਰਾ...

ਮੁਅੱਤਲ DIG ਭੁੱਲਰ ਵਿਰੁੱਧ ਰੋਜ਼ਾਨਾ ਸੁਣਵਾਈ ਵਾਲੀ ਅਰਜੀ ਖਾਰਜ

ਮੁਅੱਤਲ DIG ਭੁੱਲਰ ਵਿਰੁੱਧ ਰੋਜ਼ਾਨਾ ਸੁਣਵਾਈ ਵਾਲੀ ਅਰਜੀ ਖਾਰਜ

by Navjot
May 27, 2026
0

ਮੁਅੱਤਲ DIG ਭੁੱਲਰ ਵਿਰੁੱਧ ਰੋਜ਼ਾਨਾ ਸੁਣਵਾਈ ਵਾਲੀ ਅਰਜੀ ਖਾਰਜ ਚੰਡੀਗੜ੍ਹ, 27 ਮਈ (ਵਿਸ਼ਵ ਵਾਰਤਾ)  ਰਿਸ਼ਵਤਖੋਰੀ ਦੇ ਮਾਮਲੇ ਵਿੱਚ ਫਸੇ ਪੰਜਾਬ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : DivinderJeet@wishavwarta.in

Recent

ਭਾਰਤ ਏਸ਼ੀਅਨ ਇਨਡੋਰ ਚੈਂਪੀਅਨਸ਼ਿਪ 2027 ਅਤੇ ਏਸ਼ੀਅਨ ਰੀਲੇਅ 2028 ਦੀ ਕਰੇਗਾ ਮੇਜ਼ਬਾਨੀ

ਭਾਰਤ ਏਸ਼ੀਅਨ ਇਨਡੋਰ ਚੈਂਪੀਅਨਸ਼ਿਪ 2027 ਅਤੇ ਏਸ਼ੀਅਨ ਰੀਲੇਅ 2028 ਦੀ ਕਰੇਗਾ ਮੇਜ਼ਬਾਨੀ

by Navjot
May 27, 2026
0

ਭਾਰਤ ਏਸ਼ੀਅਨ ਇਨਡੋਰ ਚੈਂਪੀਅਨਸ਼ਿਪ 2027 ਅਤੇ ਏਸ਼ੀਅਨ ਰੀਲੇਅ 2028 ਦੀ ਕਰੇਗਾ ਮੇਜ਼ਬਾਨੀ     ਹਾਂਗ ਕਾਂਗ, 27 ਮਈ (ਵਿਸ਼ਵ ਵਾਰਤਾ)...

Most Popular

Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

by Ranjit Singh
3 weeks ago
0

Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ ਚੰਡੀਗੜ੍ਹ, 8 ਮਈ 2026 – ਸਵੇਰੇ 8:00 ਵਜੇ ਦੀਆਂ ਵੱਡੀਆਂ ਖਬਰਾਂ (Morning News)...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 