“ਸਫ਼ਾਈ ਕਰਮਚਾਰੀਆਂ ਦਾ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਦੇ ਯੋਗਦਾਨ ਨੂੰ ਨਗਰ ਨਿਗਮ ਭੁੱਲੇ ਨਾ: ਸੀਕਰੀ, ਬਾਜਵਾ”

ਹੁਸ਼ਿਆਰਪੁਰ 25 ਜੂਨ ( ਵਿਸ਼ਵ ਵਾਰਤਾ/ਤਰਸੇਮ ਦੀਵਾਨਾ ) ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਂਝੇ ਤੌਰ ਤੇ ਸਫਾਈ ਕਰਮਚਾਰੀਆਂ ਨੂੰ ਪੱਕੇ ਕਰਨ ਲਈ ਹੁਸ਼ਿਆਰਪੁਰ ਨਗਰ ਨਿਗਮ ਦੇ ਖ਼ਿਲਾਫ਼ ਫਗਵਾੜਾ ਚੌਂਕ ਵਿਖੇ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਸੁਮਿੱਤਰ ਸਿੰਘ ਸੀਕਰੀ ਜਿਲਾ ਪ੍ਰੀਸ਼ਦ ਮੈਂਬਰ ਬਸਪਾ ਹਲਕਾ ਹੁਸ਼ਿਆਰਪੁਰ ਦੇ ਇੰਚਾਰਜ ਤੇ ਜਤਿੰਦਰ ਸਿੰਘ ਲਾਲੀ ਬਾਜਵਾ ਜਿਲ੍ਹਾ ਸ਼ਹਿਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਸਾਝੇ ਰੂਪ ਵਿੱਚ ਕਿਹਾ ਕਿ ਸਫ਼ਾਈ ਕਰਮਚਾਰੀ ਉਹ ਵਿਅਕਤੀ ਹਨ ਜਿਹੜੇ ਕਿ ਸਾਰੇ ਸ਼ਹਿਰ ਦਾ ਗੰਦ ਆਪਣੇ ਮੋਢਿਆਂ ਤੇ ਢਾਂਊਦੇ ਹਨ ਤੇ ਇਸ ਸ਼ਹਿਰ ਨੂੰ ਸਾਫ ਸੁਥਰਾ ਰੱਖਦੇ ਹਨ। ਅੱਜ ਇਹ ਆਪਣੀਆਂ ਪੱਕੇ ਕਰਨ ਦੀਆਂ ਮੰਗਾਂ ਨੂੰ ਲੈ ਕੇ 34 ਦਿਨਾਂ ਤੋਂ ਧਰਨੇ ਤੇ ਬੈਠੇ ਹੋਏ ਹਨ ਨਾ ਮੇਅਰ ਨਾ ਸਰਕਾਰ ਦਾ ਮੰਤਰੀ ਤੇ ਨਾ ਜਿਲ੍ਹੇ ਦਾ ਕੋਈ ਅਧਿਕਾਰੀ ਇਹਨਾਂ ਦੀ ਖ਼ਬਰ-ਸਾਰ ਲੈਣ ਪੁੱਜਿਆ। ਇਹਨਾਂ ਸਾਰਿਆਂ ਨੇ ਆਪਣੇ ਮੂੰਹ ਤੇ ਮਾਸਕ ਲਾਉਣ ਦੇ ਨਾਲ-ਨਾਲ ਆਪਣੀਆਂ ਅੱਖਾਂ ਅਤੇ ਜੁਬਾਨਾ ਵੀ ਬੰਦ ਕਰ ਲਈਆਂ ਹਨ। ਸਫ਼ਾਈ ਕਰਮਚਾਰੀਆਂ ਦੀ ਲਗਾਤਾਰ ਹੜਤਾਲ ਹੋਣ ਦੇ ਕਾਰਨ ਸਾਰੇ ਸ਼ਹਿਰ ਵਿਚ ਗੰਦਗੀ ਅਤੇ ਬਦਬੂ ਫੈਲ ਚੁੱਕੀ ਹੈ ਤੇ ਤਰ੍ਹਾਂ-ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਪੈਦਾ ਹੋ ਰਹੀਆਂ ਹਨ ਤੇ ਜਿਸ ਕਾਰਨ ਹਸਪਤਾਲਾਂ ਵਿਚ ਮਰੀਜ਼ਾਂ ਦੀ ਗਿਣਤੀ ਵਿੱਚ ਬਹੁਤ ਵਾਧਾ ਹੋਇਆ ਹੈ। ਜੇ ਜਲਦ ਤੋਂ ਜਲਦ ਇਨ੍ਹਾਂ ਦੀਆਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਬਸਪਾ ਅਤੇ ਸ਼੍ਰੋਮਣੀ ਅਕਾਲੀ ਦਲ ਕਾਗਰਸ ਦੇ ਮੇਅਰ ਅਤੇ ਮੰਤਰੀ ਦੇ ਘਰ ਦਾ ਘਿਰਾਓ ਕਰੇਗੀ ਇਸ ਮੌਕੇ ਉਨ੍ਹਾਂ ਨਾਲ ਦਿਨੇਸ਼ ਪੱਪੂ, ਮਦਨ ਬੈਂਸ, ਪ੍ਰੇਮ ਸਿੰਘ ਸਾਬਕਾ ਡਿਪਟੀ ਮੇਅਰ, ਅਮਿਤ ਭਾਰਜ, ਨਰਿੰਦਰ ਸਿੰਘ, ਵਿਜੇ ਮੱਲ, ਦਰਸ਼ਨ ਲੱਧੜ, ਹਰਜੀਤ ਲਾਡੀ, ਐਮ ਸੀ ਨਰਿੰਦਰ, ਗੋਲਡੀ ਯੂਥ ਪ੍ਰਧਾਨ ਅਕਾਲੀ ਦਲ, ਮੱਟੀ ਚੋਹਾਲ, ਯਾਦਵਿੰਦਰ ਬਾਜਵਾ, ਸਤਵਿੰਦਰ ਆਹਲੂਵਾਲੀਆ, ਸੁਖਵਿੰਦਰ ਸਿੰਘ, ਪਰਭ ਬਾਜਵਾ, ਰਵੀ ਥੱਥਲਾਂ, ਸਾਗਰ ਡਾਡਾ, ਜਸਵਿੰਦਰ ਬਸੀ ਕਿੱਕਰਾਂ, ਅਨੇਕਾਂ ਵਰਕਰ ਹਾਜ਼ਰ ਸਨ ।






















