ਸਤਵਿੰਦਰ ਪਾਲ ਸਿੰਘ ਰਾਮਦਾਸਪੁਰ ਸ਼ੋ੍ਮਣੀ ਅਕਾਲੀ ਦਲ (ਸੰਯੁਕਤ) ਦਾ ਹੁਸ਼ਿਆਰਪੁਰ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ
ਦੇਸ ਰਾਜ ਸਿੰਘ ਧੁੱਗਾ ਨੂੰ ਐਸ.ਸੀ. ਵਿੰਗ ਦਾ ਪੰਜਾਬ ਪ੍ਰਧਾਨ ਬਣਨ ਤੇ ਹਾਈ ਕਮਾਂਡਾ ਦਾ ਧੰਨਵਾਦ ਕੀਤਾ

ਹੁਸ਼ਿਆਰਪੁਰ 23 ਜੂਨ (ਵਿਸ਼ਵ ਵਾਰਤਾ/ਤਰਸੇਮ ਦੀਵਾਨਾ ) ਸ਼ੋ੍ਮਣੀ ਅਕਾਲੀ ਦਲ (ਸੰਯੁਕਤ) ਦੀ ਇਕ ਮੀਟਿਗ ਹੋਈ, ਜਿਸ ਵਿੱਚ ਅਵਤਾਰ ਸਿੰਘ ਜੌਹਲ, ਮਨਜੀਤ ਸਿੰਘ ਦਸੂਹਾ (ਦੋਨੋਂ ਜਨਰਲ-ਸਕੱਤਰ ਪੰਜਾਬ), ਕੁਲਵਿੰਦਰ ਸਿੰਘ ਜੰਡਾ, ਹਰਬੰਸ ਸਿੰਘ ਮੰਝਪੁਰ (ਦੋਨੋਂ ਮੀਤ-ਪ੍ਰਧਾਨ ਪੰਜਾਬ), ਪਰਮਿੰਦਰ ਸਿੰਘ ਪਨੂੰ ਚੇਅਰਮੈਨ ਪੀ.ਏ.ਡੀ.ਬੀ., ਸੁਰਜੀਤ ਸਿੰਘ ਹਿੰਮਤਪੁਰ, ਲਖਵੀਰ ਸਿੰਘ
ਖਾਲਸਾ ਮੈਂਬਰ ਕਾਰਜਕਾਰੀ ਕਮੇਟੀ ਪੰਜਾਬ, ਮੋਹਨ ਲਾਲ ਸਾਰੋਵਾਦ ਸਾਬਕਾ ਡੀ.ਐਮ., ਜਗਤਾਰ ਸਿੰਘ ਬੁਲਾਲਾ ਡਾਇਰੈਕਟਰ ਮਿਲਕ ਪਲਾਂਟ, ਮਨਪ੍ਰੀਤ ਸਿੰਘ ਸੈਣੀ
ਜ਼ਿਲ੍ਹਾ ਪ੍ਰਧਾਨ ਯੂਥ ਵਿੰਗ, ਮਨਜੀਤ ਸਿੰਘ ਰੌਬੀ ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ ਗੜ੍ਹਦੀਵਾਲਾ, ਧਨੀ ਰਾਮ ਸਿੰਘ ਮੁਲਾਜ਼ਮ ਨੇਤਾ, ਸਤਵੰਤ ਸਿੰਘ ਖੁਣ-ਖੁਣ ਸਕੱਤਰ ਪੰਜਾਬ, ਹਰਕੰਵਲਜੀਤ ਸਿੰਘ ਸਹੋਤਾ, ਜਸਦੀਪ ਸਿੰਘ , ਜਸਮਿੰਦਰ ਸਿੰਘ ਬਾਸ਼ਾ, ਕਰਮਜੀਤ ਸਿੰਘ ਮੱਲੀ, ਰਸ਼ਮਿੰਦਰ ਸਿੰਘ ਕੰਗ ਸਾਬਕਾ ਸਰਪੰਚ, ਦਿਲਬਾਗ ਸਿੰਘ ਹਰਸੀ ਪਿੰਡ, ਮਨਜੀਤ ਸਿੰਘ ਚੰਝੀ ਪਿੰਡ, ਪਰਮਜੀਤ ਸਿੰਘ ਰੂਪੋਵਾਲ, ਗੁਰਤੇਜਸਿੰਘ ਕੁੰਢਾਲੀਆਂ, ਹਰਮਿੰਦਰ ਸਿੰਘ ਨੰਬਰਦਾਰ, ਬਲਵੰਤ ਸਿੰਘ ਵਰਿਆਲ, ਸੁਖਵਿੰਦਰ ਸਿੰਘ ਮੈਨੇਜਰ, ਜਰਨੈਲ ਸਿੰਘ ਧੀਰ ਪ੍ਰਧਾਨ ਹੈਂਡੀਕੈਪ ਐਸੋਸੀਏਸ਼ਨ, ਜਸਵਿੰਦਰ ਸਿੰਘ ਪਟਵਾਰੀ, ਜੀਵਨ ਕੁਮਾਰ ਰੇਂਜ ਅਧਿਕਾਰੀ, ਸਰਵਣ ਸਿੰਘ ਸੱਗੂ, ਸ਼ਿਵਚਰਣ ਸਿੰਘ ਜਹੂਰਾ, ਬਲਵਿੰਦਰ ਸਿੰਘ ਬੌਬੀ ਟਿੱਬਾ
ਸਾਹਿਬ, ਅਰਵਿੰਦਰ ਸਿੰਘ, ਗੁਰਤੀਤ ਸਿੰਘ ਕੰਗ ਪਿੱਪਲਾਂਵਾਲਾ ਆਦਿ ਮੌਜੂਦ ਸਨ। ਇਨ੍ਹਾਂ ਸਾਰੇ ਨੇਤਾਵਾਂ ਨੇ ਸਰਵ ਸਹਿਮਤੀ ਨਾਲ ਸ਼ੋ੍ਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਰਾਜ ਸਭਾ ਦੇ ਮੈਂਬਰ ਸੁਖਦੇਵ ਸਿੰਘ ਢੀਂਡਸਾ, ਪਾਰਟੀ ਦੇ ਸਰਪਰਸਤ
ਜੱਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸਾਬਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦਾ ਸਤਵਿੰਦਰ ਪਾਲ ਸਿੰਘ ਰਾਮਰਾਸਪੁਰ ਨੂੰ ਹੁਸ਼ਿਆਰਪੁਰ ਦਾ ਜ਼ਿਲ੍ਹਾ ਪ੍ਰਧਾਨ ਅਤੇ ਦੇਸ ਰਾਜ ਸਿੰਘ ਧੁੱਗਾ ਨੂੰ ਐਸ.ਸੀ. ਵਿੰਗ ਦਾ ਪੰਜਾਬ ਪ੍ਰਧਾਨ ਨਿਯੁਕਤ ਕਰਨ ਤੇ ਵਿਸ਼ੇਸ਼ ਤੌਰ ਤੇ ਧੰਨਵਾਦ ਪ੍ਰਗਟ ਕੀਤਾ। ਇਸ ਮੌਕੇ ਤੇ ਸਤਵਿੰਦਰ ਪਾਲ ਸਿੰਘ ਰਾਮਦਾਸਪੁਰ ਅਤੇ ਦੇਸ ਰਾਜ ਸਿੰਘ ਧੁੱਗਾ ਨੇ ਕਿਹਾ ਕਿ ਪਾਰਟੀ ਨੇ ਜੋ ਸਾਡੇ ਤੇ ਵਿਸ਼ਵਾਸ਼ ਕੀਤਾ ਹੈ ਅਸੀਂ ਤਨਦੇਹੀ ਅਤੇ ਈਮਾਨਦਾਰੀ ਨਾਲ ਆਪਣੀ
ਜ਼ਿੰਮੇਦਾਰੀ ਨਿਭਾਵਾਂਗੇ।






















