ਸਾਬਕਾ ਕੈਬਨਿਟ ਮੰਤਰੀ ਠੰਡਲ ਨੇ ਰਾਜਪੂਤ ਭਾਈਚਾਰੇ ਦੀ ਗਠਿਤ ਕਮੇਟੀ ਦੇ ਮੈੰਬਰਾਂ ਨੂੰ ਕੀਤਾ ਸਨਮਾਨਿਤ

ਹੁਸ਼ਿਆਰਪੁਰ, 1 ਜੂਨ (ਵਿਸ਼ਵ ਵਾਰਤਾ/ਤਰਸੇਮ ਦੀਵਾਨਾ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਰਾਜਪੂਤ ਭਾਈਚਾਰੇ ਦੀ ਗਠਿਤ ਪੰਜਾਬ ਪੱਧਰੀ ਸਲਾਹਕਾਰ ਕਮੇਟੀ ਵਿੱਚ ਹਲਕਾ ਚੱਬੇਵਾਲ ਤੇ ਫਗਵਾੜਾ ਨਾਲ ਸੰਬੰਧਤ ਚੁਣੇ ਗਏ ਮੈੰਬਰਾਂ ਨੂੰ ਸਨਮਾਨਿਤ ਕਰਨ ਲਈ ਸਾਬਕਾ ਕੈਬਨਿਟ ਮੰਤਰੀ ਸੋਹਣ ਸਿੰਘ ਠੰਡਲ ਸੂਬਾ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ‘ਚ ਵਿਸ਼ੇਸ਼ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਸਨਮਾਨ ਸਮਾਰੋਹ ਦੌਰਾਨ ਸਲਾਹਕਾਰ ਕਮੇਟੀ ਵਿੱਚ ਚੁਣੇ ਗਏ ਹਲਕਾ ਚੱਬੇਵਾਲ ਦੇ ਰਾਜਪੂਤ ਭਾਈਚਾਰੇ ਦੇ ਮੈਂਬਰਾਂ ਠੇਕੇਦਾਰ ਮੋਹਨਪਾਲ ਸਿੰਘ ਰਿੱਕੀ ਪਰਮਾਰ ਬੱਡੋਂ, ਸੁਖਵਿੰਦਰ ਸਿੰਘ ਰੀਹਲਾ ਤੇ ਹਲਕਾ ਫਗਵਾੜਾ ਦੇ ਮੈਂਬਰ ਸਾਬਕਾ ਸਰਪੰਚ ਹਰਜਾਪ ਸਿੰਘ ਪਰਮਾਰ ਮਾਈਓਪੱਟੀ ਨੂੰ ਸੋਹਣ ਸਿੰਘ ਠੰਡਲ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਰਵਿੰਦਰ ਸਿੰਘ ਠੰਡਲ, ਮਾ.ਰਸ਼ਪਾਲ ਸਿੰਘ ਡੋਡ ਜਲਵੇੜਾ, ਮਾ.ਹਰਭਜਨ ਸਿੰਘ ਪਰਮਾਰ ਅਜਨੌਹਾਂ, ਜਥੇਦਾਰ ਜਰਨੈਲ ਸਿੰਘ ਖਾਲਸਾ ਬੱਡੋਂ, ਡਾਂ.ਸੁਖਦੇਵ ਸਿੰਘ ਪਰਮਾਰ ਬੱਡੋਂ, ਦਲਜੀਤ ਸਿੰਘ ਪਰਮਾਰ ਬੱਡੋਂ, ਬਲਵਿੰਦਰ ਸਿੰਘ ਜਸਵਾਲ ਭਾਮ, ਜਸਵਿੰਦਰ ਸਿੰਘ ਪਰਮਾਰ ਨੰਗਲ ਠੰਡਲ, ਜਸਵਿੰਦਰ ਸਿੰਘ ਪਰਮਾਰ ਮਾਈਓਪੱਟੀ, ਬਲਵੀਰ ਸਿੰਘ ਪਰਮਾਰ ਬੱਡੋਂ, ਤਰਲੋਚਨ ਸਿੰਘ ਡੋਡ ਟੋਡਰਪੁਰ, ਕਮਲਜੀਤ ਸਿੰਘ ਟੋਡਰਪੁਰ ਸੰਮਤੀ ਮੈਂਬਰ, ਨੰਬਰਦਾਰ ਗੁਰਨਾਮ ਸਿੰਘ ਟੋਡਰਪੁਰ, ਨੰਬਰਦਾਰ ਸਰਜਿੰਦਰ ਸਿੰਘ ਸਰੋਆ ਦਿਹਾਣਾ, ਕੁਲਦੀਪ ਸਿੰਘ ਪਰਮਾਰ ਅਜਨੌਹਾਂ, ਸਾਬਕਾ ਸਰਪੰਚ ਕੁਲਦੀਪ ਸਿੰਘ ਤੂਰ ਥੱਪਲ, ਜਗਤਪਾਲ ਸਿੰਘ ਤੂਰ ਥੱਪਲ, ਜਸਵਿੰਦਰਪਾਲ ਸਿੰਘ ਪਰਮਾਰ ਟੋਡਰਪੁਰ ਆਦਿ ਸਮੇਤ ਵੱਡੀ ਗਿਣਤੀ ‘ਚ ਰਾਜਪੂਤ ਭਾਈਚਾਰੇ ਦੇ ਵਿਅਕਤੀ ਹਾਜ਼ਰ ਸਨ।