ਏਸ਼ੀਅਨ ਬਾਕਸਿੰਗ ਚੈਂਪੀਅਨਸ਼ਿਪ
ਪੂਜਾ ਰਾਣੀ ਨੇ ਦੂਜੀ ਵਾਰ ਗੋਲਡ ਮੈਡਲ ਜਿੱਤ ਕੇ ਮਾਰੀ ਬਾਜ਼ੀ
ਮੈਰੀਕਾਮ ਨੇ ਜਿੱਤਿਆ ਸਿਲਵਰ ਮੈਡਲ

ਚੰਡੀਗੜ੍ਹ, 31 ਮਈ(ਵਿਸ਼ਵ ਵਾਰਤਾ)-ਏਸ਼ੀਅਨ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਭਾਰਤੀ ਮੁੱਕੇਬਾਜ਼ ਪੂਜਾ ਰਾਣੀ ਨੇ ਐਤਵਾਰ ਨੂੰ ਲਗਾਤਾਰ ਦੂਜਾ ਸੋਨ ਤਗਮਾ ਜਿੱਤਿਆ ਹੈ। ਇਸ ਦੇ ਨਾਲ ਹੀ ਐਮਸੀ ਮੈਰੀਕਾਮ ਨੇ ਚਾਂਦੀ ਦਾ ਤਗਮਾ ਜਿੱਤਿਆ । ਓਲੰਪਿਕ ਲਈ ਕੁਆਲੀਫਾਈ ਕਰ ਚੁੱਕੀ ਪੂਜਾ (75 ਕਿੱਲੋ) ਬਾਈ ਅਤੇ ਵਾਕਓਵਰ ਮਿਲਣ ਤੋਂ ਬਾਅਦ ਟੂਰਨਾਮੈਂਟ ਵਿੱਚ ਆਪਣਾ ਪਹਿਲਾ ਮੈਚ ਖੇਡ ਰਹੀ ਸੀ। ਪੂਜਾ ਨੇ ਸ਼ਾਨਦਾਰ ਪ੍ਰਦਰਸ਼ਨ ਨਾਲ ਉਜ਼ਬੇਕਿਸਤਾਨ ਦੀ ਮਾਵੁਲਡਾ ਮੋਵਲੋਨੋਵਾ ਨੂੰ ਹਰਾਇਆ ਹੈ। ਪੂਜਾ ਰਾਣੀ ਨੂੰ ਇਹ ਮੈਚ ਜਿੱਤਣ ਲਈ 10,000 ਡਾਲਰ ਦੀ ਇਨਾਮੀ ਰਾਸ਼ੀ ਵੀ ਮਿਲੀ ਹੈ। ਛੇ ਵਾਰ ਦੀ ਵਿਸ਼ਵ ਚੈਂਪੀਅਨ ਮੈਰੀਕਾਮ (51 ਕਿਲੋਗ੍ਰਾਮ) ਅਤੇ ਲਾਲਬੁਤਸਾਹੀ (64 ਕਿਲੋਗ੍ਰਾਮ) ਦੋਵਾਂ ਨੂੰ ਫਾਈਨਲ ਵਿੱਚ ਹਾਰਨ ਤੋਂ ਬਾਅਦ ਸਿਲਵਰ ਮੈਡਲ ਜਿੱਤਿਆ।




















