ਵੱਡੀ ਖ਼ਬਰ
ਜਗਰਾਓਂ ਮੁੱਠਭੇੜ ਮਾਮਲੇ ਵਿੱਚ ਪੁਲਿਸ ਨੇ ਦੋ ਔਰਤਾਂ ਸਮੇਤ 6ਲੋਕ ਕੀਤੇ ਗ੍ਰਿਫਤਾਰ
ਅਸਲ ਦੋਸ਼ੀ ਹਾਲਾਂ ਵੀ ਨਹੀਂ ਆਏ ਕਾਬੂ

ਚੰਡੀਗੜ੍ਹ, 21ਮਈ(ਵਿਸ਼ਵ ਵਾਰਤਾ)- ਕੁਝ ਦਿਨਾਂ ਪਹਿਲਾਂ ਜਗਰਾਓਂ ਵਿਖੇ ਹੋਈ ਮੁਠਭੇੜ ਜਿਸ ਵਿੱਚ ਦੋ ਏਐਸਆਈ ਮਾਰੇ ਗਏ ਸਨ ,ਮਾਮਲੇ ਨਾਲ ਜੁੜੇ 6ਲੋਕਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਜਿਹਨਾਂ ਵਿੱਚ ਦੋ ਔਰਤਾਂ ਵੀ ਸ਼ਾਮਿਲ ਹਨ। ਇਹਨਾਂ ਮੁਲਜ਼ਮਾਂ ਕੋਲੋਂ ਵੱਡੀ ਗਿਣਤੀ ਵਿੱਚ ਅਸਲਾ ਵੀ ਪੁਲਿਸ ਨੇ ਬਰਾਮਦ ਕੀਤਾ ਹੈ। ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਗ੍ਰਿਫਤਾਰ ਕੀਤੇ ਗਏ 6ਮੁਲਜ਼ਮਾਂ ਕੋਲੋਂ ਪੁੱਛ- ਪੜਤਾਲ ਜਾਰੀ ਹੈ ਤਾਂ ਕਿ ਅਸਲੀ ਦੋਸ਼ੀਆਂ ਨੂੰ ਫੜਿਆ ਜਾ ਸਕੇ।




















