ਇਤਰਾਜ਼ਯੋਗ ਪੰਕਤੀਆਂ ਜੋੜ ਅਰਦਾਸ ਕਰਨ ਵਾਲੇ ਗ੍ਰੰਥੀ ਗੁਰਮੇਲ ਸਿੰਘ ਮੁਕੱਦਮਾ ਦਰਜ

ਬਠਿੰਡਾ, 20 ਮਈ ( ਕੁਲਬੀਰ ਬੀਰਾ ): ਹਰਪਾਲ ਸਿੰਘ ਖਾਰਾ, ਰਣਜੋਧ ਸਿੰਘ ਵਗੈਰਾ ਨੇ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਪਾਸ ਦਰਖਾਸਤ
ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀ ਵੀਡੀਓ ,ਜਿਸ ਵਿਚ ਗ੍ਰੰਥੀ ਸਿੰਘ ਵੱਲੋਂ ਅਰਦਾਸ ਕੀਤੀ ਜਾ ਰਹੀ ਹੈ ਅਰਦਾਸ ਵਿੱਚ ਸਿੱਖ
ਧਰਮ ਬਾਰੇ ਇਤਰਾਜ਼ਯੋਗ ਪੰਕਤੀਆਂ ਜੋੜ ਦਿੱਤੀਆਂ ਗਈਆਂ ਸਨ , ਦਰਖਾਸਤੀ ਅਨੁਸਾਰ ਇਸ ਨਾਲ ਉਨ੍ਹਾਂ ਦੀਆ
ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਅਤੇ ਇਸ ਸਬੰਧੀ ਬਣਦੀ ਕਾਨੂੰਨੀ ਕਾਰਵਾਈ ਕਰਨ ਸਬੰਧੀ ਦਰਖਾਸਤ ਦਿੱਤੀ ਗਈ ਸੀ ।
ਦਰਖਾਸਤ ਪਰ ਬਾਅਦ ਪਡ਼ਤਾਲ ਮੁਕੱਦਮਾ ਨੰਬਰ 75 ਮਿਤੀ 20/05/2021 ਅ/ਧ 295-A ਆਈ ਪੀ ਸੀ ਥਾਣਾ ਸਦਰ ਬਠਿੰਡਾ
ਦਰਜ ਰਜਿਸਟਰ ਕਰ ਕੇ ਅਰਦਾਸ ਕਰਨ ਵਾਲੇ ਗ੍ਰੰਥੀ ਗੁਰਮੇਲ ਸਿੰਘ ਪੁੱਤਰ ਨਾਜਰ ਸਿੰਘ ਮੇਨ ਰੋਡ ਬੀੜ ਤਲਾਬ ਬਠਿੰਡਾ ਨੂੰ ਗ੍ਰਿਫ਼ਤਾਰ ਕੀਤਾ
ਗਿਆ ਹੈ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ ।




















