ਚੋਰਾਂ ਨੇ ਬਣਾਇਆ ਮੋਟਰਸਾਈਕਲ ਏਜੰਸੀ ਨੂੰ ਨਿਸ਼ਾਨਾ, ਲੱਖਾਂ ਰੁਪਏ ਉਡਾਏ

ਜਲੰਧਰ ,19 ਮਈ (ਵਿਸ਼ਵ ਵਾਰਤਾ /ਅਸ਼ਵਨੀ ਠਾਕੁਰ) -ਰਾਮਗੜ੍ਹ ਥਾਣਾ ਖੇਤਰ ਦੇ ਨਕੋਦਰ ਰੋਡ ਸਥਿਤ ਦੀਪ ਮੋਟਰਜ਼ ਨੂੰ ਮੰਗਲਵਾਰ ਰਾਤ ਚੋਰਾਂ ਨੇ ਨਿਸ਼ਾਨਾ ਬਣਾ ਲਿਆ। ਚੋਰ ਸ਼ੋਅਰੂਮ ‘ਚ ਰੱਖੇ 4 ਨਵੇਂ ਮੋਟਰਸਾਈਕਲਾਂ ਨਾਲ-ਨਾਲ ਏਜੰਸੀ ‘ਚ ਰੱਖੀ ਡੇਢ ਲੱਖ ਰੁਪਏ ਦੀ ਨਕਦੀ ‘ਤੇ ਹੱਥ ਸਾਫ ਕਰ ਗਏ। ਬੁੱਧਵਾਰ ਸਵੇਰੇ ਦੁਕਾਨ ਦਾ ਸ਼ਟਰ ਟੁੱਟਾ ਹੋਣ ‘ਤੇ ਆਲੇ ਦੁਆਲੇ ਦੇ ਲੋਕਾਂ ਨੇ ਘਟਨਾ ਦੀ ਸੂਚਨਾ ਏਜੰਸੀ ਦੇ ਮਾਲਕ ਸ਼ੇਖਰ ਦੀਪ ਨੂੰ ਦਿੱਤੀ ਜਿਨ੍ਹਾਂ ਨੇ ਬਾਅਦ ‘ਚ ਪੁਲਿਸ ਨੂੰ ਸੂਚਿਤ ਕੀਤਾ। ਸ਼ੇਅਰ ਦੀਪ ਨੇ ਦੱਸਿਆ ਕਿ ਬੁੱਧਵਾਰ ਸਵੇਰੇ ਉਨ੍ਹਾਂ ਨੂੰ ਗੁਆਂਢੀਆਂ ਨੇ ਸੂਚਨਾ ਦਿੱਤੀ ਸੀ ਕਿ ਉਨ੍ਹਾਂ ਦੇ ਬਾਈਕ ਸ਼ੋਅ ਰੂਮ ਦਾ ਸ਼ਟਰ ਟੁੱਟਿਆ ਹੋਇਆ ਸੀ। ਇਸ ਤੋਂ ਬਾਅਦ ਜਦੋਂ ਉਹ ਮੌਕੇ ‘ਤੇ ਪਹੁੰਚੇ ਤਾਂ ਏਜੰਸੀ ‘ਚ ਰੱਖੇ 4 ਨਵੇਂ ਮੋਟਰਸਾਈਕਲ ਤੇ ਕਾਊਂਟਰ ‘ਚ ਰੱਖੇ ਡੇਢ ਲੱਖ ਰੁਪਏ ਗਾਇਬ ਮਿਲੇ। ਵਾਰਦਾਤ ਅੰਜ਼ਾਮ ਦਿੰਦੇ ਸਮੇਂ ਚੋਰਾਂ ਨੇ ਏਜੰਸੀ ‘ਚ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਵੀ ਪੂਰੀ ਤਰ੍ਹਾਂ ਨਾਲ ਤੋੜ ਦਿੱਤਾ ਸੀ। ਹਾਲਾਂਕਿ ਏਜੰਸੀ ਦੇ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ‘ਚ ਚੋਰ ਕੈਦ ਹੋ ਗਏ ਹਨ। ਇਨ੍ਹਾਂ ‘ਚ ਦੇਰ ਰਾਤ ਏਜੰਸੀ ‘ਚ ਘੁੰਮ ਰਹੇ ਚੋਰ ਦਾ ਚਿਹਰਾ ਸਾਫ਼ ਦੇਖਿਆ ਜਾ ਸਕਦਾ ਹੈ।




















