ਸਬਜੀ ਮੰਡੀ ਐਸੋਸੀਏਸ਼ਨ ਦੇ ਪ੍ਰਧਾਨ ਨੇ ਐਸ.ਐਸ.ਪੀ ਨਾਲ ਕੀਤੀ ਵਿਸ਼ੇਸ਼ ਮੀਟਿੰਗ

ਚੰਡੀਗੜ੍ਹ, 19 ਮਈ : ਸਬਜੀ ਮੰਡੀ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਸ਼ਾਮ ਲਾਲ ਤੇਜਾ ਅਤੇ ਹੋਰ ਮੈਂਬਰਾਂ ਨੇ ਅੱਜ ਨਵ—ਨਿਯੁਕਤ ਐਸ.ਐਸ.ਪੀ ਡਾ. ਸੰਦੀਪ ਗਰਗ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ।ਇਸ ਮੌਕੇ ਪ੍ਰਧਾਨ ਸ਼ਾਮ ਲਾਲ ਨੇ ਐਸ.ਐਸ.ਗਰਗ ਨੂੰ ਸਬਜੀ ਮੰਡੀ ਵਿਖੇ ਪੇਸ਼ ਆ ਰਹੀਆਂ ਮੁਸ਼ਕਲਾਂ, ਟ੍ਰੈਫਿਕ ਦੀ ਸਮੱਸਿਆ ਅਤੇ ਮੁੱਖ ਤੌਰ ਤੇ ਸਵੇਰੇ ਸਬਜੀ ਖਰੀਦਣ ਆ ਰਹੇ ਸਬਜੀ ਵਿਕਰੇਤਾ ਨਾਲ ਹੋ ਰਹੀਆਂ ਲੁੱਟ ਖੋਹ ਦੀਆਂ ਵਾਰਦਾਤਾਂ ਤੋਂ ਜਾਣੂ ਕਰਵਾਇਆ।ਇਸ ਦੇ ਨਾਲ ਹੀ ਅਗਰਵਾਲ ਸਮਾਜ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ ਅਤੇ ਬੀਬਾ ਜੈਇੰਦਰ ਕੌਰ ਦਾ ਇੱਕ ਕਾਬਿਲ ਅਫਸਰ ਨੂੰ ਪਟਿਆਲਾ ਨਿਯੁਕਤੀ ਦੇਣ ਤੇ ਧੰਨਵਾਦ ਵੀ ਕੀਤਾ।ਇਸ ਮੌਕੇ ਐਸ.ਐਸ.ਪੀ ਪਟਿਆਲਾ ਨੇ ਐਸੋਸੀਏਸ਼ਨ ਦੀਆਂ ਮੰਗਾ ਸੁਣਨ ਤੋਂ ਬਾਅਦ ਯਕੀਨ ਦਿਵਾਇਆ ਕਿ ਭਵਿੱਖ ਵਿੱਚ ਉਨ੍ਹਾਂ ਨੂੰ ਕੋਈ ਵੀ ਮੁਸ਼ਕਿਲ ਪੇਸ਼ ਨਹੀ ਆਉਣ ਦਿੱਤੀ ਜਾਵੇਗੀ ਅਤੇ ਸਬਜੀ ਮੰਡੀ ਅਤੇ ਇਸ ਦੇ ਆਸ ਪਾਸ ਦੇ ਏਰੀਏ ਵਿੱਚ ਪੁਲਿਸ ਦੀ ਗਸ਼ਤ ਨੂੰ ਜਲਦੀ ਹੀ ਵਧਾ ਦਿੱਤਾ ਜਾਵੇਗਾ।ਇਸ ਮੌਕੇ ਅਸ਼ਵਨੀ ਖੰਨਾ,ਬਲਜੀਤ ਸਿੰਘ,ਕਸ਼ਮੀਰ ਸਿੰਘ ਚੰਦੀ,ਗੁਰਮੇਲ ਸਿੰਘ ਸਨੌਰ,ਨਰਿੰਦਰ ਫਤਿਹਪੁਰ,ਕਮਲਜੀਤ ਵਾਲੀਆ,ਧਰਮਵੀਰ ਅੱਬੂ,ਬਲਦੇਵ ਸਿੰਘ,ਸਾਜਨ,ਜਾਨੁੰ,ਗੁਰਵਿੰਦਰ ਸੇਠੀ,ਰਵੀ ਮੌੇਕੇ ਤੇ ਹਾਜਰ ਸਨ।




















