ਮੋਹਾਲੀ 16 ਮਈ( ਸਤੀਸ਼ ਕੁਮਾਰ ਪੱਪੀ )-ਸ੍ਰੀ ਸਤਿੰਦਰ ਸਿੰਘ, ਆਈ ਪੀ ਐਸ, ਸੀਨੀਅਰ ਕਪਤਾਨ ਪੁਲਿਸ, ਜਿਲ੍ਹਾ ਐਸ ਏ ਐਸ ਨਗਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸ੍ਰੀਮਤੀ ਡਾ. ਰਵਜੋਤ ਗਰੇਵਾਲ, ਆਈ ਪੀ ਐਸ. ਕਪਤਾਨ ਪੁਲਿਸ (ਦਿਹਾੜੀ) ਜਿਲਾ ਐਸ ਏ ਐਸ ਨਗਰ ਦੀ ਅਗਵਾਈ ਹੇਠ ਮਾਨਯੋਗ ਪੰਜਾਬ ਸਰਕਾਰ ਅਤੇ ਜਿਲ੍ਹਾ ਮੈਜਿਸਟ ਐਸ.ਏ.ਐਸ ਨਗਰ ਵੱਲੋਂ ਕੋਵਿਡ -19 ਮਹਾਂਮਾਰੀ ਦੀ ਰੋਕਥਾਮ ਸਬੰਧੀ ਜਾਰੀ ਹਦਾਇਤਾ ਦੀ ਪਾਲਣਾ ਕਰਦੇ ਹੋਏ ਸ੍ਰੀ ਅਮਰੋਜ ਸਿੰਘ, ਪੀ.ਪੀ.ਐਸ, ਉੱਪ ਕਪਤਾਨ ਪੁਲਿਸ ਜ਼ੀਰਕਪੁਰ ਦੀ ਨਿਗਰਾਨੀ ਅਧੀਨ ਸ੍ਰੀ ਉਂਕਾਰ ਸਿੰਘ ਬਰਾੜ, ਮੁੱਖ ਅਫਸਰ ਥਾਣਾ ਜੀਰਕਪੁਰ ਵੱਲੋਂ ਕਵਿਡ-19 ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦਿਆ ਹੋਇਆ ਆਮ ਪਬਲਿਕ ਨੂੰ ਹਰ ਤਰਾਂ ਦੇ ਉਪਰਾਲੇ ਅਤੇ ਬਰੀਫ ਕਰਕੇ, ਅਨਾਊਂਸਮੈਂਟ ਕਰਨ ਉਪਰੰਤ ਨਾ ਮੰਨਣ ਵਾਲਿਆ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ ਥਾਣਾ ਜੀਰਕਪੁਰ ਵਿਖੇ ਕੋਵਿਡ -19 ਦੀਆ ਹਦਾਇਤਾ ਦੀ ਉਲੰਘਣਾ ਕਰਨ ਵਾਲਿਆ ਪਰ ਹੁਣ ਤੱਕ 119 ਮੁਕੱਦਮੇ ਦਰਜ ਰਜਿਸਟਰ ਹੋ ਚੁੱਕੇ ਹਨ।
1) ਜਿਸ ਤਹਿਤ ਹੋਟਲ ਕਿੰਗ ਸਟੋਨ ਵਿੱਚ ਦੇਹ ਵਪਾਰ ਦੇ ਧੰਦੇ ਦੀ ਮੁੱਖਬਰੀ ਹੋਣ ਤੇ ਵੱਖ-ਵੱਖ ਧਰਾਵਾਂ ਤਹਿਤ ਮੁਕੱਦਮਾ ਨੰਬਰ 285 ਦਰਜ ਰਜਿਸਟਰ ਕਰਕੇ 10 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿੱਥੇ ਇਸ ਧੰਦੇ ਵਿੱਚ ਸ਼ਾਮਿਲ 06 ਲੜਕੀਆ ਵੀ ਮੌਜੂਦ ਪਾਈਆ ਗਈਆ।
2) ਬਲਟਾਣਾ ਦੀ ਪਾਰਕ ਵਿੱਚ ਕੋਵਿਡ -19 ਸਬੰਧੀ ਜਾਰੀ ਹੋਈਆ ਹਦਾਇਤਾ ਤੋਂ ਬਾਹਰੀ ਹੋ ਕੇ ਕ੍ਰਿਕਟ ਮੈਚ ਖੇਡ ਰਹੇ ਸਨ ਜਿਹਨਾਂ ਨੇ ਇਕੱਠੇ ਹੋ ਕੇ ਫੋਟੋ ਖਿਚਵਾ ਕੇ ਫੇਸ ਬੁੱਕ ਤੇ ਵੀ ਪਾਈ ਜਿਹਨਾਂ ਨੇ ਨਾ ਮਾਸਕ ਪਹਿਨੇ ਅਤੇ ਨਾ ਹੀ ਸੋਸਲ ਡਿਸਟੈਸ ਦਾ ਧਿਆਨ ਰੱਖਿਆ ਗਿਆ ਸਬੰਧੀ ਮੁਕੱਦਮਾ ਦਰਜ ਕੀਤਾ ਗਿਆ
3) ਮੇਨ ਮਾਰਕੀਟ ਕਲਗੀਧਰ ਬਲਟਾਣਾ ਵਿਖੇ ਪਰਪਲ ਹੋਟਲ ਵਿੱਚ ਸਪਾ ਸੈਂਟਰ ਖੋਲਿਆ ਸੀ ਜਿਹਨਾ ਵੱਲੋਂ ਮਾਨਯੋਗ ਡੀ ਸੀ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰਨ ਤੇ ਮੁਕੱਦਮਾ ਦਰਜ
ਕੀਤਾ ਗਿਆ।
4) ਜੀਰਕਪੁਰ ਪੰਚਕੂਲਾ ਰੋਡ ਪਰ ਹੋਟਲ ਕੰਗਨ ਵਿੱਚ ਦੋਰਾਨੇ ਚੈਕਿੰਗ ਪਾਇਆ ਗਿਆ ਕਿ ਹੋਟਲ ਦਾ ਮਾਲਕ ਬਿਨਾ ਆਈ ਡੀ ਪਰੂਫ ਅਤੇ ਬਿਨਾ ਰਜਿਸਟਰ ਵਿੱਚ ਐਂਟਰੀ ਤੋ ਹੋਟਲ ਵਿੱਚ ਕਿਰਾਏ ਤੇ ਰੂੰਮ ਦਿੰਦਾ ਪਾਇਆ ਜਾਣ ਤੇ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ।
ਉਪਰੋਕਤ ਦਰਜ ਮੁਕੱਦਮਿਆ ਵਿੱਚ ਇਹਨਾਂ ਹੋਟਲਾ ਦੇ ਮਾਲਕਾ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਗਿਆ ਅਤੇ ਪਬਲਿਕ ਨੂੰ ਇਸ ਸਮੇਂ ਪ੍ਰਸ਼ਾਸਨ ਦਾ ਸਾਥ ਦੇਣ ਲਈ ਅਪੀਲ ਕੀਤੀ ਗਈ ਜਾਦੀ ਹੈ,





















