• Latest
  • Trending
ਮਾਨਸਾ ਜ਼ਿਲ੍ਹੇ ਦੇ ਮੈਜਿਸਟ੍ਰੇਟ ਵੱਲੋਂ ਦੁਕਾਨਾਂ ਖੋਲ੍ਹਣ ਸਮੇਤ ਹੋਰ ਕਈ ਨਵੇਂ ਦਿਸ਼ਾ—ਨਿਰਦੇਸ਼ ਕੀਤੇ ਜਾਰੀ (ਪੜ੍ਹੋ ਕਿੰਨੇ ਦਿਨ ਰਹਿਣਗੇ ਲਾਗੂ)

ਮਾਨਸਾ ਜ਼ਿਲ੍ਹੇ ਦੇ ਮੈਜਿਸਟ੍ਰੇਟ ਵੱਲੋਂ ਦੁਕਾਨਾਂ ਖੋਲ੍ਹਣ ਸਮੇਤ ਹੋਰ ਕਈ ਨਵੇਂ ਦਿਸ਼ਾ—ਨਿਰਦੇਸ਼ ਕੀਤੇ ਜਾਰੀ (ਪੜ੍ਹੋ ਕਿੰਨੇ ਦਿਨ ਰਹਿਣਗੇ ਲਾਗੂ)

6 years ago
National: ਸੋਨੀਆ ਗਾਂਧੀ ਨਾਲ ਜੁੜੇ ਵੋਟਰ ਸੂਚੀ ਵਿਵਾਦ ’ਤੇ ਦਿੱਲੀ ਦੀ ਅਦਾਲਤ ’ਚ ਸੁਣਵਾਈ ਅੱਜ

National: ਸੋਨੀਆ ਗਾਂਧੀ ਨਾਲ ਜੁੜੇ ਵੋਟਰ ਸੂਚੀ ਵਿਵਾਦ ’ਤੇ ਦਿੱਲੀ ਦੀ ਅਦਾਲਤ ’ਚ ਸੁਣਵਾਈ ਅੱਜ

20 minutes ago
National:  ਸੁਪਰੀਮ ਕੋਰਟ ਵੱਲੋਂ ਤਿਰੁਪਰੰਕੁੰਦਰਮ ਪਹਾੜੀ ’ਤੇ ਦੀਵਾ ਜਗਾਉਣ ਦੇ ਹੁਕਮ

National: ਸੁਪਰੀਮ ਕੋਰਟ ਵੱਲੋਂ ਤਿਰੁਪਰੰਕੁੰਦਰਮ ਪਹਾੜੀ ’ਤੇ ਦੀਵਾ ਜਗਾਉਣ ਦੇ ਹੁਕਮ

45 minutes ago
National: ਭਾਰਤੀ ਜਲ ਸੈਨਾ ਅਕੈਡਮੀ ’ਚ ਅੱਜ ਹੋਵੇਗੀ ਪਾਸਿੰਗ ਆਊਟ ਪਰੇਡ, ਰਾਸ਼ਟਰਪਤੀ ਦ੍ਰੌਪਦੀ ਮੁਰਮੂ ਹੋਣਗੇ ਮੁੱਖ ਮਹਿਮਾਨ

National: ਭਾਰਤੀ ਜਲ ਸੈਨਾ ਅਕੈਡਮੀ ’ਚ ਅੱਜ ਹੋਵੇਗੀ ਪਾਸਿੰਗ ਆਊਟ ਪਰੇਡ, ਰਾਸ਼ਟਰਪਤੀ ਦ੍ਰੌਪਦੀ ਮੁਰਮੂ ਹੋਣਗੇ ਮੁੱਖ ਮਹਿਮਾਨ

1 hour ago
Ind Vs NZ 2nd Test: ਭਾਰਤ ਦੀ ਖ਼ਰਾਬ ਸ਼ੁਰੂਆਤ, ਚਾਹ ਤੱਕ ਗੁਆਈਆਂ ਤਿੰਨ ਵਿਕਟਾਂ

Ind Vs NZ 2nd Test: ਭਾਰਤ ਦੀ ਖ਼ਰਾਬ ਸ਼ੁਰੂਆਤ, ਚਾਹ ਤੱਕ ਗੁਆਈਆਂ ਤਿੰਨ ਵਿਕਟਾਂ

2 hours ago
Morning News: ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

Morning News: ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

2 hours ago
THOUGHT OF THE DAY: ਅੱਜ ਦਾ ਵਿਚਾਰ Aaj da vichar

THOUGHT OF THE DAY: ਅੱਜ ਦਾ ਵਿਚਾਰ Aaj da vichar

2 hours ago
National: ਹੱਦਬੰਦੀ ‘ਤੇ ਕਾਂਗਰਸ ਦਾ ਆਖਰੀ ਦਾਅ… ਮਲਿਕਾਰਜੁਨ ਖੜਗੇ ਨੇ ਅੱਜ ਸਦਨ ਵਿੱਚ ਵਿਰੋਧੀ ਧਿਰ ਦੇ ਨੇਤਾਵਾਂ ਦੀ ਬੁਲਾਈ ਮੀਟਿੰਗ

National: ਹੱਦਬੰਦੀ ‘ਤੇ ਕਾਂਗਰਸ ਦਾ ਆਖਰੀ ਦਾਅ… ਮਲਿਕਾਰਜੁਨ ਖੜਗੇ ਨੇ ਅੱਜ ਸਦਨ ਵਿੱਚ ਵਿਰੋਧੀ ਧਿਰ ਦੇ ਨੇਤਾਵਾਂ ਦੀ ਬੁਲਾਈ ਮੀਟਿੰਗ

2 hours ago
Punjab: ਪਟਿਆਲਾ, ਧਰਮਕੋਟ ਨਗਰ ਨਿਗਮ ਤੇ ਬਾਘਾਪੁਰਾਣਾ ਨਗਰ ਕੌਂਸਲ ਚੋਣਾਂ ਲਈ ਅੱਜ ਪੈਣਗੀਆਂ ਵੋਟਾਂ

Punjab: ਪਟਿਆਲਾ, ਧਰਮਕੋਟ ਨਗਰ ਨਿਗਮ ਤੇ ਬਾਘਾਪੁਰਾਣਾ ਨਗਰ ਕੌਂਸਲ ਚੋਣਾਂ ਲਈ ਅੱਜ ਪੈਣਗੀਆਂ ਵੋਟਾਂ

2 hours ago
Punjab ਦੀਆਂ ਸਾਰੀਆਂ ਸ਼ਹਿਰੀ ਸਥਾਨਕ ਇਕਾਈਆਂ ਵਿੱਚ ‘ਮਿਸ਼ਨ ਕਲੀਨ ਪੰਜਾਬ 3.0’ ਦੀ ਸ਼ੁਰੂਆਤ

Punjab ਦੀਆਂ ਸਾਰੀਆਂ ਸ਼ਹਿਰੀ ਸਥਾਨਕ ਇਕਾਈਆਂ ਵਿੱਚ ‘ਮਿਸ਼ਨ ਕਲੀਨ ਪੰਜਾਬ 3.0’ ਦੀ ਸ਼ੁਰੂਆਤ

2 hours ago
Ind Vs NZ 2nd Test: ਨਿਊਜ਼ੀਲੈਂਡ ਦੀ ਟੀਮ ਪਹਿਲੀ ਪਾਰੀ ‘ਚ ਆਲ ਆਊਟ

Ind Vs NZ 2nd Test: ਨਿਊਜ਼ੀਲੈਂਡ ਦੀ ਟੀਮ ਪਹਿਲੀ ਪਾਰੀ ‘ਚ ਆਲ ਆਊਟ

3 hours ago
Hukamnama Sri Darbar Sahib Today – 28 November 2026 | Ang 613 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 28 November 2026 | Ang 613 I ਅੱਜ ਦਾ ਹੁਕਮਨਾਮਾ

4 hours ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

12 hours ago
Hindi News
English News
Saturday, November 28, 2026
No Result
View All Result
20 °c
Chandigarh
19 ° Sun
19 ° Mon
18 ° Tue
18 ° Wed
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਮਾਨਸਾ ਜ਼ਿਲ੍ਹੇ ਦੇ ਮੈਜਿਸਟ੍ਰੇਟ ਵੱਲੋਂ ਦੁਕਾਨਾਂ ਖੋਲ੍ਹਣ ਸਮੇਤ ਹੋਰ ਕਈ ਨਵੇਂ ਦਿਸ਼ਾ—ਨਿਰਦੇਸ਼ ਕੀਤੇ ਜਾਰੀ (ਪੜ੍ਹੋ ਕਿੰਨੇ ਦਿਨ ਰਹਿਣਗੇ ਲਾਗੂ)

May 15, 2021
in ਖਬਰਾਂ, ਪੰਜਾਬ, ਮਾਨਸਾ
ਮਾਨਸਾ ਜ਼ਿਲ੍ਹੇ ਦੇ ਮੈਜਿਸਟ੍ਰੇਟ ਵੱਲੋਂ ਦੁਕਾਨਾਂ ਖੋਲ੍ਹਣ ਸਮੇਤ ਹੋਰ ਕਈ ਨਵੇਂ ਦਿਸ਼ਾ—ਨਿਰਦੇਸ਼ ਕੀਤੇ ਜਾਰੀ (ਪੜ੍ਹੋ ਕਿੰਨੇ ਦਿਨ ਰਹਿਣਗੇ ਲਾਗੂ)

ਮਾਨਸਾ ਜ਼ਿਲ੍ਹੇ ਦੇ ਮੈਜਿਸਟ੍ਰੇਟ ਵੱਲੋਂ ਦੁਕਾਨਾਂ ਖੋਲ੍ਹਣ ਸਮੇਤ ਹੋਰ ਕਈ ਨਵੇਂ ਦਿਸ਼ਾ—ਨਿਰਦੇਸ਼ ਕੀਤੇ ਜਾਰੀ (ਪੜ੍ਹੋ ਕਿੰਨੇ ਦਿਨ ਰਹਿਣਗੇ ਲਾਗੂ)

16ਤੋਂ 31 ਮਈ ਤੱਕ ਰਹਿਣਗੇ ਲਾਗੂ

ਮਾਨਸਾ ਜ਼ਿਲ੍ਹੇ ਦੇ ਮੈਜਿਸਟ੍ਰੇਟ ਵੱਲੋਂ ਦੁਕਾਨਾਂ ਖੋਲ੍ਹਣ ਸਮੇਤ ਹੋਰ ਕਈ ਨਵੇਂ ਦਿਸ਼ਾ—ਨਿਰਦੇਸ਼ ਕੀਤੇ ਜਾਰੀ (ਪੜ੍ਹੋ ਕਿੰਨੇ ਦਿਨ ਰਹਿਣਗੇ ਲਾਗੂ)
ਮਾਨਸਾ, 15 ਮਈ : ਕੋਵਿਡ—19 ਦੇ ਵੱਧ ਰਹੇ ਮਾਮਲਿਆਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਅੱਜ ਮਾਨਸਾ ਜ਼ਿਲ੍ਹੇ ਦੇ ਮੈਜਿਸਟ੍ਰੇਟ ਮਹਿੰਦਰ ਪਾਲ ਨੇ ਨਵੇਂ ਹੁਕਮ ਜਾਰੀ ਕਰ ਦਿੱਤੇ ਹਨ । ਉਹਨਾਂ ਕਿਹਾ ਕਿ ਪਹਿਲਾਂ ਤੋਂ ਜਾਰੀ ਹੁਕਮਾਂ ਦੀ ਲਗਾਤਾਰਤਾ ਵਿੱਚ ਨਵੇਂ ਹੁਕਮ ਜਾਰੀ ਕੀਤੇ ਜਾਂਦੇ ਹਨ, ਜੋ ਕਿ ਜਿ਼ਲ੍ਹਾ ਮਾਨਸਾ ਵਿਖੇ 16 ਮਈ ਤੋਂ 31 ਮਈ ਤੱਕ ਲਾਗੂ ਰਹਿਣਗੇ।

ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਜਿ਼ਲ੍ਹੇ ਅੰਦਰ ਰੋਜ਼ਾਨਾ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਰਾਤ ਦਾ ਕਰਫਿਊ ਲਾਗੂ ਰਹੇਗਾ ਅਤੇ ਹਰ ਸ਼ੁੱਕਰਵਾਰ ਸ਼ਾਮ 6 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਹਫ਼ਤਾਵਰੀ ਕਰਫਿਊ ਸਖ਼ਤੀ ਨਾਲ ਲਾਗੂ ਰੱਖਿਆ ਜਾਵੇਗਾ।ਉਨ੍ਹਾਂ ਕਿਹਾ ਕਿ ਇਸ ਦੌਰਾਨ ਗੈਰ—ਜ਼ਰੂਰੀ ਗਤੀਵਿਧੀਆਂ ਬੰਦ ਰਹਿਣਗੀਆਂ ਜਦਕਿ ਜ਼ਰੂਰੀ ਗਤੀਵਿਧੀਆਂ ਨੂੰ ਇਸ ਕਰਫਿਊ ਦੌਰਾਨ ਛੂਟ ਹੋਵੇਗੀ।ਜਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਕੋਈ ਵੀ ਵਿਅਕਤੀ ਚਾਹੇ ਉਹ ਹਵਾਈ, ਰੇਲ ਜਾਂ ਸੜਕ ਯਾਤਰਾ ਰਾਹੀਂ ਜਿਲ੍ਹਾ ਮਾਨਸਾ ਵਿੱਚ ਆਵੇਗਾ, ਉਸ ਕੋਲ ਕੋਰੋਨਾ ਦੀ ਨੈਗੇਟਿਵ ਰਿਪੋਰਟ ਜੋ 72 ਘੰਟਿਆਂ ਤੋਂ ਪੁਰਾਣੀ ਨਾ ਹੋਵੇ ਜਾਂ ਵੈਕਸੀਨੇਸ਼ਨ ਸਰਟੀਫਿਕੇਟ (ਘੱਟੋ—ਘੱਟ ਇੱਕ ਡੋਜ਼) 2 ਹਫ਼ਤੇ ਪੁਰਾਣੀ ਜ਼ਰੂਰ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪਬਲਿਕ ਟਰਾਂਸਪੋਰਟ (ਬੱਸ, ਟੈਕਸੀ, ਆਟੋ) ਵਿੱਚ 50 ਫੀਸਦੀ ਸਵਾਰੀਆਂ ਹੀ ਹੋਣੀਆਂ ਚਾਹੀਦੀਆਂ ਹਨ। ਸਾਰੇ ਬਾਰ, ਸਿਨੇਮਾ ਹਾਲ, ਜਿਮ, ਸਪਾਸ, ਸਵੀਮਿੰਗ ਪੂਲਜ਼, ਕੋਚਿੰਗ ਸੈਂਟਰ, ਸਪੋਰਟਸ ਕੰਪਲੈਕਸ ਬੰਦ ਰਹਿਣਗੇ। ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਸਾਰੀਆਂ ਦੁਕਾਨਾਂ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 6 ਵਜੇ ਤੋਂ ਦੁਪਹਿਰ 1 ਵਜੇ ਤੱਕ ਖੋਲ੍ਹਣ ਦੀ ਛੋਟ ਦਿੱਤੀ ਗਈ ਹੈ।ਜਦਕਿ ਹਰ ਤਰ੍ਹਾਂ ਦੀਆਂ ਦਵਾਈਆਂ ਦੀਆਂ ਦੁਕਾਨਾਂ (ਥੋਕ ਅਤੇ ਪ੍ਰਚੂਨ), ਹਰ ਤਰ੍ਹਾਂ ਦੀਆਂ ਮੈਡੀਕਲ ਗਤੀਵਿਧੀਆਂ, ਪੈਟਰੋਲ—ਡੀਜ਼ਲ ਪੰਪ ਹਫ਼ਤੇ ਦੇ ਸਾਰੇ ਦਿਨ ਖੁੱਲ੍ਹੇ ਰਹਿ ਸਕਦੇ ਹਨ। ਜਿ਼ਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਫਲ ਅਤੇ ਸਬਜ਼ੀਆਂ ਦੀਆਂ ਥੋਕ (ਹੋਲਸੇਲ) ਦੀਆਂ ਮੰਡੀਆਂ ਸਵੇਰੇ 10 ਵਜੇ ਤੱਕ ਬੰਦ ਕਰ ਦਿੱਤੀਆਂ ਜਾਣ ਅਤੇ ਫਲ ਤੇ ਸਬਜ਼ੀਆਂ ਦੀਆਂ ਰਿਟੇਲ ਦੀਆਂ ਦੁਕਾਨਾਂ ਦੁਪਹਿਰ 2 ਵਜੇ ਤੱਕ ਬੰਦ ਕਰ ਦਿੱਤੀਆਂ ਜਾਣ। ਕੋਈ ਵੀ ਰੇਹੜੀ ਚਾਲਕ ਇੱਕ ਥਾਂ ‘ਤੇ ਅੱਡਾ ਲਗਾ ਕੇ ਫਲ ਅਤੇ ਸਬਜ਼ੀਆਂ ਨਹੀਂ ਵੇਚਣਗੇ ਅਤੇ ਗਲੀਆਂ ਆਦਿ ਵਿੱਚ ਤੁਰ—ਫਿਰ ਕੇ ਸ਼ਾਮ 5 ਵਜੇ ਤੱਕ ਵੇਚ ਸਕਣਗੇ। ਦੁੱਧ ਡੇਅਰੀ ਅਤੇ ਦੁੱਧ ਵਿਕਰੇਤਾ ਸ਼ਾਮ 5 ਵਜੇ ਤੋਂ ਸ਼ਾਮ 7 ਵਜੇ ਤੱਕ ਹੋਮ ਡਿਲੀਵਰੀ ਕਰ ਸਕਣਗੇ।
ਸਾਰੇ ਰੈਸਟੋਰੈਂਟ (ਸਮੇਤ ਹੋਟਲ), ਕੈਫੇ, ਕੌਫ਼ੀ ਸ਼ੌਪ, ਫਾਸਟ ਫੂਡ ਆਊਟਲੈਟਸ, ਢਾਬੇ ਆਦਿ ਗ੍ਰਾਹਕਾਂ ਨੂੰ ਉਥੇ ਬਿਠਾ ਕੇ ਨਹੀਂ ਖੁਆ ਸਕਣਗੇ ਅਤੇ ਨਾ ਹੀ ਲਿਜਾਉਣ ਦੀ ਪ੍ਰਵਾਨਗੀ ਹੋਵੇਗੀ ਪਰ ਹੋਮ ਡਿਲੀਵਰੀ ਸ਼ਾਮ 7 ਵਜੇ ਤੱਕ ਕੀਤੀ ਜਾ ਸਕਦੀ ਹੈ। ਸਾਰੇ ਹਫ਼ਤਾਵਰੀ ਬਜ਼ਾਰ (ਆਪਣੀ ਮੰਡੀ ਆਦਿ) ਬੰਦ ਰਹਿਣਗੇ। ਉਨ੍ਹਾਂ ਕਿਹਾ ਕਿ ਹਰ ਤਰ੍ਹਾਂ ਦੇ ਸਮਾਜਿਕ, ਸਭਿਆਚਾਰਕ ਅਤੇ ਖੇਡ ਇੱਕਠਾਂ ਅਤੇ ਇਨ੍ਹਾਂ ਨਾਲ ਸਬੰਧਤ ਸਮਾਗਮਾਂ ‘ਤੇ ਮੁਕੰਮਲ ਰੋਕ ਲਗਾਈ ਜਾਂਦੀ ਹੈ। ਜਿ਼ਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਜੋ ਵਿਅਕਤੀ ਕਿਸੇ ਵੀ ਇੱਕਠ ਵਾਲੀਆਂ ਥਾਵਾਂ (ਧਾਰਮਿਕ, ਰਾਜਨੀਤਿਕ, ਸਮਾਜਿਕ)’ਤੇ ਜਾਵੇਗਾ ਉਸਨੂੰ 5 ਦਿਨਾਂ ਲਈ ਘਰ ਵਿੱਚ ਇਕਾਂਤਵਾਸ ਕੀਤਾ ਜਾਵੇਗਾ ਅਤੇ ਪ੍ਰੋਟੋਕਾਲ ਮੁਤਾਬਕ ਉਸਦਾ ਟੈਸਟ ਕਰਵਾਇਆ ਜਾਵੇਗਾ।
ਸਾਰੇ ਪ੍ਰਾਈਵੇਟ ਦਫ਼ਤਰਾਂ ਸਮੇਤ ਸਰਵਿਸ ਇੰਡਸਟਰੀ ਜਿਵੇਂ ਆਰਕੀਟੈਕਟ, ਚਾਰਟਡ ਅਕਾਊਂਟੈਂਟ, ਬੀਮਾ ਕੰਪਨੀਆਂ ਆਦਿ ਸਿਰਫ਼ ਘਰਾਂ ਤੋਂ ਕੰਮ ਕਰਨਾ ਯਕੀਨੀ ਬਣਾਉਣ।
ਜਿ਼ਲ੍ਹੇ ਵਿੱਚ ਬੈਂਕ ਸੇਵਾਵਾਂ ਸੋਮਵਾਰ ਤੋਂ ਸ਼ਨੀਵਾਰ ਤੱਕ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ 50 ਪ੍ਰਤੀਸ਼ਤ ਕਰਮਚਾਰੀਆਂ ਨਾਲ ਪ੍ਰਦਾਨ ਕੀਤੀਆਂ ਜਾ ਸਕਣਗੀਆਂ।ਸਾਰੇ ਚਾਰ ਪਹੀਆ ਵਾਹਨਾਂ ਸਮੇਤ ਕਾਰ ਅਤੇ ਟੈਕਸੀ ਵਿੱਚ 2 ਤੋਂ ਵੱਧ ਸਵਾਰੀਆਂ ਨਹੀਂ ਬੈਠਣਗੀਆਂ, ਜਦਕਿ ਮਰੀਜ਼ਾਂ ਨੂੰ ਹਸਪਤਾਲ ਲੈ ਕੇ ਜਾ ਰਹੇ ਵਾਹਨਾਂ ਨੂੰ ਇਸ ਤੋਂ ਛੋਟ ਹੋਵੇਗੀ।ਸਕੂਟਰ ਅਤੇ ਮੋਟਰਸਾਈਕਲ ‘ਤੇ ਇੱਕ ਤੋਂ ਵੱਧ ਸਵਾਰ ਨਹੀਂ ਹੋਵੇਗਾ ਪਰ ਇਕੋ ਪਰਿਵਾਰ ਅਤੇ ਇੱਕੋ ਘਰ ਵਿੱਚ ਰਹਿਣ ਵਾਲੇ ਵਿਅਕਤੀਆਂ ਨੂੰ ਇਸ ਤੋਂ ਛੋਟ ਹੋਵੇਗੀ।ਜਿ਼ਲ੍ਹਾ ਮੈਜਿਸਟਰੇਟ ਨੇ ਹਦਾਇਤ ਕੀਤੀ ਹੈ ਕਿ ਧਾਰਮਿਕ ਸਥਾਨ ਰੋਜ਼ਾਨਾ ਸ਼ਾਮ 6 ਵਜੇ ਤੱਕ ਬੰਦ ਹੋ ਜਾਣੇ ਚਾਹੀਦੇ ਹਨ ਅਤੇ ਗੁਰੂਦੁਆਰਾ, ਮੰਦਿਰ, ਮਸਜਿਦ ਅਤੇ ਚਰਚ ਆਦਿ ਵਿੱਚ ਇੱਕਠ ਨਾ ਕੀਤਾ ਜਾਵੇ।
ਪਿੰਡਾਂ ਵਿੱਚ ਨਾਈਟ ਕਰਫਿਊ ਅਤੇ ਵੀਕੈਂਡ ਕਰਫਿਊ ਦੀ ਪਾਲਣਾ ਹਿੱਤ ਠੀਕਰੀ ਪਹਿਰੇ ਲਗਾਏ ਜਾਣ।
ਵਿਆਹ—ਸ਼ਾਦੀ, ਸਸਕਾਰ ਅਤੇ ਭੋਗ ਸਮੇਂ 10 ਤੋਂ ਵਧੇਰੇ ਵਿਅਕਤੀ ਨਹੀਂ ਹੋਣੇ ਚਾਹੀਦੇ।
ਇਸ ਦੇ ਨਾਲ ਹੀ ਜਿ਼ਲ੍ਹੇ ਅੰਦਰ ਹਰ ਤਰ੍ਹਾਂ ਦੇ ਰਾਜਨੀਤਿਕ ਇੱਕਠ ‘ਤੇ ਪਾਬੰਦੀ ਲਗਾਈ ਜਾਂਦੀ ਹੈ।
ਸਾਰੇ ਵਿੱਦਿਅਕ ਅਦਾਰੇ ਜਿਵੇਂ ਸਕੂਲ—ਕਾਲਜ ਬੰਦ ਰਹਿਣਗੇ ਅਤੇ ਸਰਕਾਰੀ ਸਕੂਲਾਂ ਦਾ ਸਟਾਫ਼ ਸਕੂਲਾਂ ਵਿੱਚ ਡਿਊਟੀ ਕਰ ਸਕੇਗਾ।ਯੂਨੀਅਨ ਅਤੇ ਧਾਰਮਿਕ ਆਗੂ ਕਿਸੇ ਵੀ ਤਰ੍ਹਾਂ ਦਾ ਇੱਕਠ ਨਹੀਂ ਕਰਨਗੇ ਅਤੇ ਪੈਟਰੋਲ ਪੰਪ ਅਤੇ ਮਾਲਜ਼ (ਸੁਪਰਮਾਰਕਿਟ)’ਤੇ ਹਦਾਇਤਾਂ ਅਨੁਸਾਰ ਸੀਮਤ ਗਿਣਤੀ ਵਿੱਚ ਹੀ ਹਾਜ਼ਰ ਰਹਿ ਸਕਣਗੇ।
ਆਕਸੀਜਨ ਸਿਲੰਡਰਾਂ ਦਾ ਭੰਡਾਰ ਕਰਨ ਵਾਲਿਆਂ ਖਿ਼ਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਉਨ੍ਹਾਂ ਕਿਹਾ ਕਿ ਸੜਕਾਂ ਅਤੇ ਗਲੀਆਂ ਵਿੱਚ ਵਸਤਾਂ ਵੇਚਣ ਵਾਲਿਆਂ ਜਿਵੇਂ ਕਿ ਰੇਹੜੀ ਵਾਲਿਆਂ ਦੇ ਆਰ.ਟੀ.—ਪੀ.ਸੀ.ਆਰ. ਟੈਸਟ ਕਰਵਾਉਣੇ ਯਕੀਨੀ ਬਣਾਏ ਜਾਣ ਅਤੇ ਟੈਸਟਿੰਗ ਪ੍ਰਕਿਰਿਆ ਲਈ ਟੈ੍ਰਫਿਕ ਪੁਲਿਸ ਅਤੇ ਸਿਹਤ ਟੀਮਾਂ ਆਪਸੀ ਤਾਲਮੇਲ ਰੱਖਣ।
ਉਨ੍ਹਾਂ ਕਿਹਾ ਕਿ ਸਾਰੇ ਮੈਡੀਕਲ ਅਤੇ ਨਰਸਿੰਗ ਕਾਲਜ ਖੁਲ੍ਹੇ ਰਹਿਣਗੇ।
ਸ਼ਰਾਬ ਦੀ ਵਿਕਰੀ ਵਾਲੀਆਂ ਰਿਟੇਲ ਤੇ ਹੋਲਸੇਲ ਦੁਕਾਨਾਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲ੍ਹੀਆਂ ਰੱਖੀਆਂ ਜਾ ਸਕਦੀਆਂ ਹਨ ਪਰ ਅਹਾਤੇ ਨਹੀਂ ਖੋਲ੍ਹੇ ਜਾਣਗੇ।
ਜਿ਼ਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਇਸ ਤੋਂ ਇਲਾਵਾ ਕੁਝ ਜ਼ਰੂਰੀ ਗਤੀਵਿਧੀਆਂ ਨੂੰ ਇਸ ਕਰਫਿਊ ਦੌਰਾਨ ਛੋਟ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਹਸਪਤਾਲ, ਪਸ਼ੂ ਹਸਪਤਾਲ ਅਤੇ ਸਾਰੀਆਂ ਪਬਲਿਕ ਅਤੇ ਪ੍ਰਾਈਵੇਟ ਸੈਕਟਰ ਵਿੱਚ ਦਵਾਈਆਂ ਅਤੇ ਮੈਡੀਕਲ ਉਪਕਰਣ ਉਤਪਾਦਨ ਕਰਨ ਅਤੇ ਸਪਲਾਈ ਕਰਨ ਵਾਲੀਆਂ ਸੰਸਥਾਵਾਂ ਨੂੰ ਛੋਟ ਹੋਵੇਗੀ। ਇਸ ਤੋਂ ਇਲਾਵਾ ਅਜਿਹੀਆਂ ਗਤੀਵਿਧੀਆਂ ਨਾਲ ਸਬੰਧਤ ਕਾਮਿਆਂ ਨੂੰ ਟਰਾਂਸਪੋਰਟੇਸ਼ਨ ਦੀ ਆਗਿਆ ਹੋਵੇਗੀ ਪਰ ਉਨ੍ਹਾਂ ਕੋਲ ਪਛਾਣ ਪੱਤਰ ਹੋਣਾ ਲਾਜ਼ਮੀ ਹੋਵੇਗਾ।ਉਨ੍ਹਾਂ ਕਿਹਾ ਕਿ ਈ—ਕਾਮਰਸ ਅਤੇ ਸਾਰੀਆਂ ਵਸਤਾਂ ਦੀ ਮੂਵਮੈਂਟ, ਸ਼ਹਿਰੀ ਅਤੇ ਪੇਂਡੂ ਇਲਾਕੇ ਵਿੱਚ ਨਿਰਮਾਣ ਕਾਰਜਾਂ ਨਾਲ ਸਬੰਧਤ ਗਤੀਵਿਧੀਆਂ, ਖੇਤੀਬਾੜੀ ਸਮੇਤ ਖਰੀਦ, ਬਾਗਬਾਨੀ, ਪਸ਼ੂ ਪਾਲਣ ਅਤੇ ਵੈਟਰਨਰੀ ਸੇਵਾਵਾਂ ਜਾਰੀ.

Share197Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

National: ਸੋਨੀਆ ਗਾਂਧੀ ਨਾਲ ਜੁੜੇ ਵੋਟਰ ਸੂਚੀ ਵਿਵਾਦ ’ਤੇ ਦਿੱਲੀ ਦੀ ਅਦਾਲਤ ’ਚ ਸੁਣਵਾਈ ਅੱਜ

National: ਸੋਨੀਆ ਗਾਂਧੀ ਨਾਲ ਜੁੜੇ ਵੋਟਰ ਸੂਚੀ ਵਿਵਾਦ ’ਤੇ ਦਿੱਲੀ ਦੀ ਅਦਾਲਤ ’ਚ ਸੁਣਵਾਈ ਅੱਜ

by Ranjit Singh
November 28, 2026
0

National: ਸੋਨੀਆ ਗਾਂਧੀ ਨਾਲ ਜੁੜੇ ਵੋਟਰ ਸੂਚੀ ਵਿਵਾਦ ’ਤੇ ਦਿੱਲੀ ਦੀ ਅਦਾਲਤ ’ਚ ਸੁਣਵਾਈ ਅੱਜ - ਭਾਰਤੀ ਨਾਗਰਿਕਤਾ ਮਿਲਣ ਤੋਂ...

National:  ਸੁਪਰੀਮ ਕੋਰਟ ਵੱਲੋਂ ਤਿਰੁਪਰੰਕੁੰਦਰਮ ਪਹਾੜੀ ’ਤੇ ਦੀਵਾ ਜਗਾਉਣ ਦੇ ਹੁਕਮ

National: ਸੁਪਰੀਮ ਕੋਰਟ ਵੱਲੋਂ ਤਿਰੁਪਰੰਕੁੰਦਰਮ ਪਹਾੜੀ ’ਤੇ ਦੀਵਾ ਜਗਾਉਣ ਦੇ ਹੁਕਮ

by Ranjit Singh
November 28, 2026
0

National: ਸੁਪਰੀਮ ਕੋਰਟ ਵੱਲੋਂ ਤਿਰੁਪਰੰਕੁੰਦਰਮ ਪਹਾੜੀ ’ਤੇ ਦੀਵਾ ਜਗਾਉਣ ਦੇ ਹੁਕਮ - ਸੁਪਰੀਮ ਕੋਰਟ ਨੇ ਤਾਮਿਲਨਾਡੂ ਸਰਕਾਰ ਦੇ ਅਧਿਕਾਰੀਆਂ ਨੂੰ...

National: ਭਾਰਤੀ ਜਲ ਸੈਨਾ ਅਕੈਡਮੀ ’ਚ ਅੱਜ ਹੋਵੇਗੀ ਪਾਸਿੰਗ ਆਊਟ ਪਰੇਡ, ਰਾਸ਼ਟਰਪਤੀ ਦ੍ਰੌਪਦੀ ਮੁਰਮੂ ਹੋਣਗੇ ਮੁੱਖ ਮਹਿਮਾਨ

National: ਭਾਰਤੀ ਜਲ ਸੈਨਾ ਅਕੈਡਮੀ ’ਚ ਅੱਜ ਹੋਵੇਗੀ ਪਾਸਿੰਗ ਆਊਟ ਪਰੇਡ, ਰਾਸ਼ਟਰਪਤੀ ਦ੍ਰੌਪਦੀ ਮੁਰਮੂ ਹੋਣਗੇ ਮੁੱਖ ਮਹਿਮਾਨ

by Ranjit Singh
November 28, 2026
0

National: ਭਾਰਤੀ ਜਲ ਸੈਨਾ ਅਕੈਡਮੀ ’ਚ ਅੱਜ ਹੋਵੇਗੀ ਪਾਸਿੰਗ ਆਊਟ ਪਰੇਡ, ਰਾਸ਼ਟਰਪਤੀ ਦ੍ਰੌਪਦੀ ਮੁਰਮੂ ਹੋਣਗੇ ਮੁੱਖ ਮਹਿਮਾਨ - 400 ਤੋਂ...

Ind Vs NZ 2nd Test: ਭਾਰਤ ਦੀ ਖ਼ਰਾਬ ਸ਼ੁਰੂਆਤ, ਚਾਹ ਤੱਕ ਗੁਆਈਆਂ ਤਿੰਨ ਵਿਕਟਾਂ

Ind Vs NZ 2nd Test: ਭਾਰਤ ਦੀ ਖ਼ਰਾਬ ਸ਼ੁਰੂਆਤ, ਚਾਹ ਤੱਕ ਗੁਆਈਆਂ ਤਿੰਨ ਵਿਕਟਾਂ

by Ranjit Singh
November 28, 2026
0

Ind Vs NZ 2nd Test: ਭਾਰਤ ਦੀ ਖ਼ਰਾਬ ਸ਼ੁਰੂਆਤ, ਚਾਹ ਤੱਕ ਗੁਆਈਆਂ ਤਿੰਨ ਵਿਕਟਾਂ ਚੰਡੀਗੜ੍ਹ, 28 ਨਵੰਬਰ (ਵਿਸ਼ਵ ਵਾਰਤਾ): ਕ੍ਰਾਈਸਟਚਰਚ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

National: ਸੋਨੀਆ ਗਾਂਧੀ ਨਾਲ ਜੁੜੇ ਵੋਟਰ ਸੂਚੀ ਵਿਵਾਦ ’ਤੇ ਦਿੱਲੀ ਦੀ ਅਦਾਲਤ ’ਚ ਸੁਣਵਾਈ ਅੱਜ

National: ਸੋਨੀਆ ਗਾਂਧੀ ਨਾਲ ਜੁੜੇ ਵੋਟਰ ਸੂਚੀ ਵਿਵਾਦ ’ਤੇ ਦਿੱਲੀ ਦੀ ਅਦਾਲਤ ’ਚ ਸੁਣਵਾਈ ਅੱਜ

by Ranjit Singh
November 28, 2026
0

National: ਸੋਨੀਆ ਗਾਂਧੀ ਨਾਲ ਜੁੜੇ ਵੋਟਰ ਸੂਚੀ ਵਿਵਾਦ ’ਤੇ ਦਿੱਲੀ ਦੀ ਅਦਾਲਤ ’ਚ ਸੁਣਵਾਈ ਅੱਜ - ਭਾਰਤੀ ਨਾਗਰਿਕਤਾ ਮਿਲਣ ਤੋਂ...

Most Popular

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

by Ranjit Singh
6 days ago
0

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 22 ਨਵੰਬਰ 2026 (ਵਿਸ਼ਵ ਵਾਰਤਾ): ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 