ਘਟਨਾ ਵਾਲੀ ਸਥਾਨ ਦਾ ਕੀਤਾ ਦੌਰਾ
ਚੰਡੀਗੜ੍ਹ 13 ਮਾਰਚ( ਵਿਸ਼ਵ ਵਾਰਤਾ )- ਕੋਟਕਪੂਰਾ ਗੋਲੀ ਕਾਂਡ ਨੂੰ ਲੈਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤੇ ਪੰਜਾਬ ਸਰਕਾਰ ਵੱਲੋਂ ਬਣਾਈ ਨਵੀਂ ਐਸਆਈਟੀ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ । ਏਡੀਜੀਪੀ ਐਲ ਕੇ ਯਾਦਵ ਦੀ ਅਗਵਾਈ ਹੇਠ ਬਣੀ 3 ਮੈਂਬਰੀ ਐਸਆਈਟੀ ਜਿਸ ਵਿੱਚ ਰਾਕੇਸ਼ ਅੱਗਰਵਾਲ ਕਮਿਸ਼ਨਰ ਲੁਧਿਆਣਾ ਅਤੇ ਸੁਰਜੀਤ ਸਿੰਘ ਡੀ ਆਈ ਜੀ ਫਰੀਦਕੋਟ ਰੇਂਜ ਨੇ ਅੱਜ 10 ਅਕਤੂਬਰ 2015 ਨੂੰ ਵਾਪਰੀ ਘਟਨਾ ਵਾਲੇ ਸਥਾਨ ਦਾ ਦੌਰਾ ਕੀਤਾ । ਉਹਨਾਂ ਨੇ ਅੱਜ ਦੇ ਦੌਰੇ ਸਬੰਧੀ ਮੀਡੀਆ ਨਾਲ ਗੱਲਬਾਤ ਕਰਨ ਤੋਂ ਅੰਗਰੇਜ਼ ਹੀ ਕੀਤਾ ਇਥੇ ਇਹ ਗੱਲ ਵਰਨਯੋਗ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਨੂੰ ਲੈਕੇ ਦੋਸ਼ੀਆਂ ਨੂੰ ਤੁਰੰਤ ਗ਼ਿਰਫ਼੍ਤਾਰ ਕਰਨ ਲਈ ਕੋਟਕਪੂਰਾ ਅਤੇ ਬਾਈਬਲ ਵਿੱਖੇ ਧਰਨੇ ਲਾਏ ਹੋਏ ਸਨ । ਪੁਲਸ ਨੇ ਉਸ ਸ਼ਾਂਤ ਮਈ ਧਰਨੇ ਨੂੰ ਚੁਕਾਣ ਲਈ ਬੈਠੀਆਂ ਸੰਗਤਾਂ ਉੱਤੇ ਅਨਵਾਹ ਲਾਠੀਚਾਰਜ ਅਤੇ ਫਾਇਰਿੰਗ ਵੀ ਕਿਤੀ ਸੀ । ਜਿਸ ਸਬੰਧੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਬਣਾਈ ਐਸਆਈਟੀ ਦੀ ਜਾਂਚ ਰਿਪੋਰਟ ਨੂੰ ਹਾਈਕੋਰਟ ਨੇ ਰੱਦ ਕਰ ਦਿੱਤਾ ਸੀ ਅਤੇ ਸਰਕਾਰ ਨੂੰ ਨਵੀਂ ਐਸਆਈਟੀ ਬਣਾਉਣ ਦੇ ਹੁਕਮ ਦਿੱਤੇ ਸਨ ।























