ਵੱਡੀ ਖ਼ਬਰ
ਕੋਕੀਨ ਨੂੰ ਕੋਰੀਅਰ ਰਾਹੀਂ ਆਸਟ੍ਰੇਲੀਆ ਭੇਜਣ ਵਾਲਾ ਵਿਅਕਤੀ ਗ੍ਰਿਫ਼ਤਾਰ

ਚੰਡੀਗੜ੍ਹ, 13ਮਈ(ਵਿਸ਼ਵ ਵਾਰਤਾ)- ਇਹ ਖ਼ਬਰ ਸਾਹਮਣੇ ਆਈ ਹੈ ਕਿ ਕੋਕੀਨ ਨੂੰ ਕੋਰੀਅਰ ਰਾਹੀਂ ਆਸਟ੍ਰੇਲੀਆ ਭੇਜਣ ਵਾਲਾ ਵਿਅਕਤੀ ਚੰਡੀਗੜ੍ਹ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਵਿਅਕਤੀ ਚੇਨੱਈ ਦਾ ਰਹਿਣ ਵਾਲਾ ਹੈ ਅਤੇ ਇਸ ਸਮੇਂ ਚੰਡੀਗੜ੍ਹ ਵਿਚ ਇਕ ਭਵਨ ਵਿਚ ਰਹਿ ਰਿਹਾ ਸੀ ਕੋਰੀਅਰ ਕੰਪਨੀ ਨੇ ਸ਼ੱਕ ਪੈਣ ਤੇ ਪੁਲਿਸ ਨੂੰ ਉਕਤ ਵਿਅਕਤੀ ਦੀ ਜਾਣਕਾਰੀ ਦਿੱਤੀ ਸੀ। ਜਿਸ ਤੋਂ ਬਾਅਦ ਪੁਲਿਸ ਨੇ ਜਾਂਚ ਵਿੱਚ ਪੰਦਰਾਂ ਪੈਕਟ ਕੋਕੀਨ ਦੇ ਕਬਜ਼ੇ ਚ ਲਏ। ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਮਾਮਲੇ ਦੀ ਜਾਂਚ ਤੋਂ ਬਾਅਦ ਹੀ ਪੁਲਿਸ ਪੂਰੀ ਜਾਣਕਾਰੀ ਦੇਵੇਗੀ।






















