“ਪੁਲਿਸ ਦੀ ਖਾਕੀ ਦਾਗ਼ਦਾਰ” ਸੀਆਈਏ ਸਟਾਫ ਦਾ ਥਾਣੇਦਾਰ ਵਿਧਵਾ ਔਰਤ ਨਾਲ ਧੱਕੇ ਬਣਾ ਰਿਹਾ ਸੀ ਸਰੀਰਕ ਸੰਬੰਧ,ਲੋਕਾਂ ਨੇ ਰੰਗੇ ਹੱਥੀਂ ਕੀਤਾ ਕਾਬੂ
–ਪੁੱਤ ਨੂੰ ਝੂਠੇ ਕੇਸ ਵਿੱਚ ਫਸਾਉਣ ਲਈ ਚੁੱਕਿਆ ਸੀ ਘਰੋਂ, ਮੱਦਦ ਕਰਨ ਦੇ ਬਹਾਨੇ ਬਣਾਏ ਸਬੰਧ, ਲੱਖਾਂ ਰੁਪਏ ਵੀ ਲਏ ਨਗਦ: ਪੀਡ਼ਤ ਔਰਤ
ਅਕਾਲੀ ਦਲ ਦੇ ਸਾਬਕਾ ਬਲਾਕ ਸੰਮਤੀ ਮੈਂਬਰ ਭੋਲਾ ਸਿੰਘ ਮਾਨ ਦੀ ਅਗਵਾਈ ਵਿੱਚ ਲੋਕਾਂ ਨੇ ਕੀਤੀਆਂ ਵੀਡੀਓ ਵਾਇਰਲ ,ਐੱਸਐੱਸਪੀ ਤੋਂ ਕੀਤੀ ਕਾਰਵਾਈ ਦੀ ਮੰਗ

ਬਠਿੰਡਾ 12 ਮਈ ( ਕੁਲਬੀਰ ਬੀਰਾ ):- ਪੁਲੀਸ ਦੀ ਖਾਕੀ ਇੱਕ ਵਾਰ ਫਿਰ ਦਾਗ਼ਦਾਰ ਹੁੰਦੀ ਦਿਖਾਈ ਦਿੱਤੀ ਸੀ ਆਈ ਏ ਸਟਾਫ ਬਠਿੰਡਾ ਦੇ ਏ ਐੱਸ ਆਈ ਗੁਰਵਿੰਦਰ ਸਿੰਘ ਨੂੰ ਪਿੰਡ ਬਾਠ ਵਿਖੇ ਇਕ ਵਿਧਵਾ ਔਰਤ ਦੇ ਘਰੋਂ ਉਕਤ ਅੌਰਤ ਨਾਲ ਧੱਕੇ ਨਾਲ ਸਰੀਰਕ ਸਬੰਧ ਬਣਾਉਂਦਿਆਂ ਅਕਾਲੀ ਦਲ ਦੇ ਸਾਬਕਾ ਬਲਾਕ ਸੰਮਤੀ ਮੈਂਬਰ ਭੋਲਾ ਸਿੰਘ ਮਾਨ ਦੀ ਅਗਵਾਈ ਵਿਚ ਪਿੰਡ ਵਾਸੀਆਂ ਨੇ ਰੰਗੇ ਹੱਥੀਂ ਕਾਬੂ ਕੀਤਾ ਹੈ ਜਿਸ ਦੀਆਂ ਵੀਡੀਓ ਵੀ ਵਾਇਰਲ ਕੀਤੀਆਂ ਹਨ ਅਤੇ ਇਸ ਮਾਮਲੇ ਤੇ ਐੱਸਐੱਸਪੀ ਬਠਿੰਡਾ ਤੋਂ ਉਕਤ ਪੁਲਸ ਮੁਲਾਜ਼ਮ ਦੇ ਨਾਲ ਦੋ ਹੋਰ ਪੁਲੀਸ ਮੁਲਾਜ਼ਮਾਂ ਦੇ ਮੋਬਾਇਲ ਨੰਬਰ ਜਾਰੀ ਕਰਦੇ ਹੋਏ ਕਾਰਵਾਈ ਦੀ ਮੰਗ ਕੀਤੀ ਹੈ ਪੀਡ਼ਤ ਵਿਧਵਾ ਔਰਤ ਦੀ ਵਾਇਰਲ ਵੀਡੀਓ ਰਾਹੀਂ ਉਨ੍ਹਾਂ ਦੱਸਿਆ ਕਿ ਉਕਤ ਥਾਣੇਦਾਰ ਗੁਰਵਿੰਦਰ ਸਿੰਘ ਅਤੇ ਹੋਰ ਦੋ ਪੁਲੀਸ ਮੁਲਾਜ਼ਮਾਂ ਨੇ ਉਸ ਦੇ ਪੁੱਤ ਨੂੰ ਚਿੱਟੇ ਦੇ ਕੇਸ ਵਿੱਚ ਫਸਾਉਣ ਲਈ ਘਰੋਂ ਚੁੱਕਿਆ ਸੀ ਅਤੇ ਮੌਕੇ ਤੋਂ ਸੱਠ ਹਜ਼ਾਰ ਰੁਪਏ ਵੀ ਨਕਦ ਲੈ ਗਏ ਸਨ ਅਤੇ ਇਸ ਕੇਸ ਵਿੱਚ ਹੀ ਉਸ ਦੇ ਪੁੱਤ ਨੂੰ ਬਚਾਉਣ ਲਈ ਮੱਦਦ ਕਰਨ ਦੇ ਬਹਾਨੇ ਉਸ ਨੇ ਸਰੀਰਕ ਸਬੰਧ ਬਣਾਏ ਅਤੇ ਉਸ ਤੋਂ ਬਾਅਦ ਵੀ ਲੱਖਾਂ ਰੁਪਏ ਰਿਸ਼ਵਤ ਵਜੋਂ ਲਏ ਜਿਸ ਦੀ ਧੱਕੇਸ਼ਾਹੀ ਤੋਂ ਦੁਖੀ ਹੋ ਕੇ ਉਸ ਨੇ ਪਿੰਡ ਵਾਸੀਆਂ ਨੂੰ ਜਾਣਕਾਰੀ ਦਿੱਤੀ ਅਤੇ ਅੱਜ ਟ੍ਰੈਪ ਲਗਾ ਕੇ ਮੌਕੇ ਤੇ ਗ੍ਰਿਫ਼ਤਾਰ ਕਰਵਾਇਆ ਗਿਆ ਹੈ ਭੋਲਾ ਸਿੰਘ ਮਾਨ ਨੇ ਐੱਸਐੱਸਪੀ ਨੂੰ ਮੁਖ਼ਾਤਿਬ ਹੁੰਦਿਆਂ ਵਾਇਰਲ ਵੀਡੀਓ ਵਿਚ ਦੱਸਿਆ ਕਿ ਉਕਤ ਏਐਸਆਈ ਗੁਰਵਿੰਦਰ ਸਿੰਘ ਪਿਛਲੇ ਤਿੰਨ ਮਹੀਨਿਆਂ ਤੋਂ ਵਿਧਵਾ ਔਰਤ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਸੀ ਤੇ ਉਸ ਨਾਲ ਸਰੀਰਕ ਸੰਬੰਧ ਬਣਾ ਰਿਹਾ ਸੀ ਤੇ ਇਸ ਨੇ ਲੱਖਾਂ ਰੁਪਏ ਵੀ ਵਸੂਲ ਲਏ ਜਿਸ ਤੋਂ ਦੁਖੀ ਹੋ ਕੇ ਅੱਜ ਇਹ ਖੁਲਾਸਾ ਕੀਤਾ ਗਿਆ ਹੈ ਉਨ੍ਹਾਂ ਮੰਗ ਕੀਤੀ ਕਿ ਉਕਤ ਥਾਣੇਦਾਰ ਸਮੇਤ ਹੋਰਨਾਂ ਪੁਲੀਸ ਮੁਲਾਜ਼ਮਾਂ ਦੀ ਕਾਲ ਡਿਟੇਲ ਕਢਵਾ ਕੇ ਝੂਠੇ ਕੇਸ ਵਿਚ ਨੌਜਵਾਨਾਂ ਨੂੰ ਫਸਾਉਣ ਦੀਆਂ ਧਮਕੀਆਂ ਦੇਣ ਤੇ ਬਣਦੀਆਂ ਧਾਰਾਵਾਂ ਤਹਿਤ ਪਰਚਾ ਦਰਜ ਕਰਕੇ ਕਾਰਵਾਈ ਕੀਤੀ ਜਾਵੇ ਪਿੰਡ ਵਾਸੀਆਂ ਵੱਲੋਂ ਉਕਤ ਥਾਣੇਦਾਰ ਦੀ ਨਗਨ ਹਾਲਤ ਵਿਚ ਵੀਡੀਓ ਵੀ ਵਾਇਰਲ ਕੀਤੀਆਂ ਗਈਆਂ ਜ਼ਿਲਾ ਪੁਲਸ ਮੁਖੀ ਭੁਪਿੰਦਰਜੀਤ ਸਿੰਘ ਵਿਰਕ ਵੱਲੋਂ ਉਕਤ ਥਾਣੇਦਾਰ ਨੂੰ ਬਰਖਾਸਤ ਕਰਨ ਦੀ ਕਾਰਵਾਈ ਆਰੰਭ ਦਿੱਤੀ ਹੈ ਪਿੰਡ ਵਾਸੀਆਂ ਵੱਲੋਂ ਥਾਣਾ ਨਥਾਣਾ ਦੀ ਪੁਲਸ ਨੂੰ ਉਕਤ ਏਐਸਆਈ ਨੂੰ ਨਗਨ ਹਾਲਤ ਵਿੱਚ ਸਪੁਰਦ ਕੀਤਾ ਗਿਆ ਜਿਥੇ ਪੁਲੀਸ ਵੱਲੋਂ ਵਕੀਲ ਦੀ ਹਜਰੀ ਵਿੱਚ ਉਕਤ ਔਰਤ ਦਾ ਮੈਡੀਕਲ ਕਰਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਐੱਸਐੱਸਪੀ ਬਠਿੰਡਾ ਵੱਲੋਂ ਉਕਤ ਏਐਸਆਈ ਨੂੰ ਬਰਖਾਸਤ ਕਰਕੇ ਉਸ ਖ਼ਿਲਾਫ਼ ਬਲਾਤਕਾਰ ਦੀਆਂ ਧਰਾਵਾਂ ਤਹਿਤ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰਵਾ ਲਿਆ ਹੈ






















