ਮੁੱਖ ਮੰਤਰੀ 29 ਜਨਵਰੀ ਨੂੰ ਹੁੱਡਾ ਦਫਤਰ ਵਿਚ ਨਵੇਂ ਪਲਾਟ ਅਤੇ ਸੰਪਤੀ ਪ੍ਰਬੰਧਨ ਪ੍ਰਣਾਲੀ ਦੀ ਸ਼ੁਰੂਆਤ ਕਰਨਗੇ

Advertisement


ਚੰਡੀਗੜ, 19 ਜਨਵਰੀ  – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ 29 ਜਨਵਰੀ, 2018 ਨੂੰ ਹੁੱਡਾ ਕੰਪਲੈਕਸ, ਪੰਚਕੂਲਾ ਵਿਚ ਨਵੇਂ ਪਲਾਟ ਅਤੇ ਸੰਪਤੀ ਪ੍ਰਬੰਧਨ ਪ੍ਰਣਾਲੀ ਦੀ ਸ਼ੁਰੂਆਤ ਕਰਨਗੇ। ਇਸ ਨਵੀਂ ਪ੍ਰਣਾਲੀ ਵਿਚ ਯੂਜਰ ਦੋਸਤਾਨਾਖਾਸੀਅਤਾਂ ਹੋਣਗੀਆਂ, ਜਿੰਨਾਂ ਵਿਚ ਵੈਬਪੋਟਰਲ ਰਾਹੀਂ ਆਨ ਲਾਈਨ ਸੰਪਦਾ ਦਫਤਰਾਂ ਵੱਲੋਂ ਪ੍ਰਦਾਨ ਕੀਤੀ ਜਾਣ ਵਾਲੀ ਵੱਖ-ਵੱਖ ਸੇਵਾਵਾਂ ਦਾ ਲਾਭ ਚੁੱਕ ਸਕਦੇ ਹਨ।
ਹੁੱਡਾ ਦੇ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਰਿਹਾਇਸ਼ੀ ਅਤੇ ਵਪਾਰ ਸੰਪਤੀਆਂ ਲਈ ਪਹਿਲੇ ਪੜਾਅ ਵਿਚ ਟਰਾਂਸਫਰ ਇਜਾਜਤ ਪੱਤਰ (ਐਲਾਟੀ, ਜੀ.ਪੀ.ਏ., ਪਰਿਵਾਰ, ਮੌਤ, ਵਸੀਅਤਨਾਮਾ, ਅਦਾਲਤ ਡਿਕ੍ਰੀ ਦੇ ਮਾਮਲੇਵਿਚ), ਮੁੜ ਵੰਡ ਪੱਤਰ, ਮੋਰਟਗੇਜ ਇਜਾਜਤ, ਡੀ ਮੋਰਟਗੇਜ ਇਜਾਜਤ, ਭਵਨ ਯੋਜਨਾ ਪ੍ਰਵਾਨਗੀ, ਬਿਨੈ ਸਰੰਡਰ ਕਰਨਾ (ਈ ਨਿਲਾਮੀ) ਵਰਗੀ ਸੇਵਾਵਾਂ ਨੂੰ ਕਵਰ ਕੀਤਾ ਜਾਵੇਗਾ। ਬਾਕੀ ਸੇਵਾਵਾਂ ਅਗਲੇ ਦੋ ਮਹੀਨਿਆਂ ਵਿਚ ਉਪਲੱਬਧ ਹੋਵੇਗੀ।
ਬੁਲਾਰੇ ਨੇ ਦਸਿਆ ਕਿ ਇਹ ਨਵੀਂ ਪ੍ਰਣਾਲੀ ਸਬੰਧਤ ਸੰਪਦਾ ਦਫਤਰ ਵਿਚ ਜਾਏ ਬਿਨਾਂ ਬਿਨੈ ਜਮਾਂ ਕਰਵਾਉਣ ਦੀ ਤੇਜੀ, ਪ੍ਰੇਸ਼ਾਨੀ ਮੁਕਤ ਅਤੇ ਪਾਰਦਰਸ਼ੀ ਸੇਵਾਵਾਂ ਯਕੀਨੀ ਕਰੇਗੀ। ਐਲਾਟੀ ਨੂੰ ਉਸ ਦੇ ਆਨ ਲਾਈਨ ਨਿਯੁਕਤੀ ਪ੍ਰੋਗ੍ਰਾਮ ਅਨੁਸਾਰਸਿਰਫ ਇਕ ਵਾਰ ਬਾਇਓਮੈਟ੍ਰਿਕ ਹਾਰੀ ਲਈ ਅਤੇ ਫੋਟੋ ਕੈਪਚਰਿੰਗ ਲਈ ਸੰਪਦਾ ਦਫਤਰ ਵਿਚ ਜਾਣਾ ਹੋਵੇਗਾ।
ਉਨਾਂ ਕਿਹਾ ਕਿ ਡਿਜੀਟਲ ਤੌਰ ‘ਤੇ ਹਸਤਾਖਰ ਮੰਜੂਰ ਦਸਤਾਵੇਜ, ਐਲਾਟੀ ਦੇ ਯੂਅਰ ਆਈ.ਡੀ. ‘ਤੇ ਡਾਊਨਲੋਡ ਕਰਨ ਯੋਗ ਖਰੜੇ ਵਿਚ ਉਪਲੱਬਧ ਹੋਵੇਗਾ। ਸਾਰੀ ਪ੍ਰਕ੍ਰਿਆ ਨੂੰ ਬਿਨੈ ਜਮਾਂ ਕਰਨ ਦੀ ਮਿਤੀ ਨਾਲ ਚਾਰ ਕੰਮ ਦਿਨਾਂ ਵਿਚ ਪੂਰਾਕੀਤਾ ਜਾਵੇਗਾ। ਸੇਵਾਵਾਂ ਦੀ ਤੇਜ ਡਿਲੀਵਰੀ ਯਕੀਨੀ ਕਰਨ ਲਈ ਬਿਜਨੈਸ ਪ੍ਰਕ੍ਰਿਆ ਦੀ ਸਮਾਂ ਸੀਮਾ ਨਿਰਧਾਰਿਤ ਕੀਤੀ ਗਈ ਹੈ। ਉਨਾਂ ਕਿਹਾ ਕਿ ਸੰਪਤੀ ਫਾਇਲਾਂ ਦਾ ਡਿਜੀਟਲੀਕਰਣ ਕੀਤਾ ਗਿਆ ਹੈ ਅਤੇ ਇਲੈਕਟ੍ਰੋਨਿਕ ਫਾਇਲਾਂ ਦੀ ਪਹੁੰਚਐਲਾਟੀ ਦੇ ਆਨ ਲਾਈਨ ਖਾਤਿਆਂ ‘ਤੇ ਵੀ ਪ੍ਰਦਾਨ ਕੀਤੀ ਗਈ ਹੈ।
ਉਨਾਂ ਕਿਹਾ ਕਿ ਐਲਾਟਂਆਂ ਨੂੰ ਨਵਾਂ ਪਾਸਵਰਡ ਅਤੇ ਹੋਰ ਸੰਪਤੀ ਵੇਰਵੇ ਦਾ ਅਪਡੇਸ਼ਨ ਕਰਨ ਦੀ ਸਲਾਹ ਦਿੱਤੀ ਗਈ ਹੈ। ਇੰਨਾਂ ਸੰਪਤੀ ਵੇਰਵੇ ਵਿਚ ਈ ਮੇਲ ਆਈ.ਡੀ., ਆਧਾਰ ਜੁੜੇ ਮੋਬਾਇਲ ਨੰਬਰ ਅਤੇ ਤੇਜੀ ਅਤੇ ਸੁਰਖਿਅਤ ਲੈਣ ਦੇਣ ਲਈਭੁਗਤਾਨ ਸ਼ਾਮਿਲ ਹਨ। ਆਨਲਾਈਨ ਸੰਪਤੀ ਖਾਤੇ ਤੋਂ ਡਾਟਾ ਗਾਇਬ ਹੋਣ ਦੀ ਸਥਿਤੀ ਵਿਚ ਐਲਾਟੀ ਨੂੰ ਆਪਣੀ ਸੰਪਤੀ ਖਾਤਾ ਦਾ ਨਵੇ ਡਾਟਾ ਲਈ ਅਸਲ ਦਸਤਾਵੇਜਾਂ ਨਾਲ ਸਬੰਧਤ ਦਫਤਰ ਦੇ ਹੈਲਪਡੈਸਟ ਨਾਲ ਸੰਪਰਕ ਕਰਨਾ ਹੋਵੇਗਾ