ਸੂਬਾ ਸਰਕਾਰ ਵੱਲੋਂ ਕਲਾਸ ਰੂਮਾਂ ਵਿਚ ਅਧਿਆਪਕਾਂ ਦੇ ਫੋਟੋ ਲਗਾਉਣ ‘ਤੇ ਵਿਚਾਰ ਕੀਤਾ ਜਾ ਰਿਹਾ ਹੈ – ਮੁੱਖ ਮੰਤਰੀ

Advertisement


ਚੰਡੀਗੜ, 19 ਜਨਵਰੀ  ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਬੇਨਿਯਮੀਆਂ ‘ਤੇ ਰੋਕ ਲਗਾਉਣ ਲਈ ਸੂਬਾ ਸਰਕਾਰ ਵੱਲੋਂ ਕਲਾਸ ਰੂਮਾਂ ਵਿਚ ਅਧਿਆਪਕਾਂ ਦੇ ਫੋਟੋ ਲਗਾਉਣ ‘ਤੇ ਵਿਚਾਰ ਕੀਤਾ ਜਾ ਰਿਹਾ ਹੈ ਤਾਂ ਜੋਵਿਦਿਆਰਥੀਆਂ ਨੂੰ ਇਹ ਪਤਾ ਲਗ ਸਕੇ ਕਿ ਉਨਾਂ ਦਾ ਅਸਲ ਅਧਿਆਪਕ ਉਨਾਂ ਨੂੰ ਪੜਾ ਰਿਹਾ ਹੈ ਜਾਂ ਕੋਈ ਹੋਰ ਵਿਅਕਤੀ।
ਮੁੱਖ ਮੰਤਰੀ ਨੇ ਇਹ ਜਾਣਕਾਰੀ ਅੱਜ ਜੀਂਦ ਵਿਚ ਆਯੋਜਿਤ ਇਕ ਰੈਲੀ ਨੂੰ ਸੰਬੋਧਤ ਕਰਦੇ ਹੋਏ ਦਿੱਤੀ।
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸਰਕਾਰੀ ਵਿਭਾਗਾਂ ਵਿਚ ਖਾਲੀ ਪਈ ਆਸਾਮੀਆਂ ਨੂੰ ਭਰਨ ਲਈ ਤੇਜੀ ਨਾਲ ਕੰਮ ਕਰਵਾਇਆ ਜਾ ਰਿਹਾ ਹੈ ਅਤੇ ਲਗਭਗ 35,000 ਆਸਾਮੀਆਂ ਦੇ ਨਤੀਜੇ ਜਾਰੀ ਕਰ ਦਿੱਤੇ ਗਏ ਹਨ। ਉਨਾਂ ਕਿਹਾ ਕਿ ਸਾਰੇਨੌਜੁਆਨਾਂ ਨੂੰ ਸਰਕਾਰੀ ਨੌਕਰੀਆਂ ਤਾਂ ਮਹੁੱਇਆ ਨਹੀਂ ਕਰਵਾਈ ਜਾ ਸਕਦੀ, ਲੇਕਿਨ ਹਰ ਨੌਜੁਆਨ ਨੂੰ ਰੁਜ਼ਗਾਰ ਤੇ ਸਵੈਰੁਜ਼ਗਾਰ ਮਹੁੱਇਆ ਹੋ ਸਕੇ, ਇਸ ਲਈ ਸਰਕਾਰ ਵੱਲੋਂ ਕਦਮ ਚੁੱਕੇ ਜਾ ਰਹੇ ਹਨ। ਕੰਪਨੀਆਂ ਵੱਲੋਂ ਸੂਬੇ ਵਿਚ ਉਦਯੋਗਸਥਾਪਿਤ ਕਰਨ ਲਈ ਵੱਡੀ ਪੂੰਜੀ ਦਾ ਨਿਵੇਸ਼ ਕੀਤਾ ਜਾ ਰਿਹਾ ਹੈ। ਆਉਣ ਵਾਲੇ ਦਿਨਾਂ ਵਿਚ ਨੌਜੁਆਨਾਂ ਨੂੰ ਰੁਜ਼ਗਾਰ ਦੀ ਕੋਈ ਕਮੀ ਨਹੀਂ ਰਹੇਗੀ। ਰੁਜ਼ਗਾਰ ਤੇ ਸਵੈਰੁਜ਼ਗਾਰ ਮਹੁੱਇਆ ਕਰਵਾਉਣ ਲਈ ਕੇਂਦਰ ਤੇ ਰਾਜ ਸਰਕਾਰ ਵੱਲੋਂ ਕਈ ਯੋਜਨਾਵਾਂਵੀ ਲਾਗੂ ਕੀਤੀਆਂ ਹਨ। ਲੋਕਾਂ ਨੂੰ ਇੰਨਾਂ ਯੋਜਨਾਵਾਂ ਦਾ ਭਰਪੂਰ ਲਾਭ ਚੁੱਕਣਾ ਚਾਹੀਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਸਾਰੇ ਹਲਕਿਆਂ ਦਾ ਬਰਾਬਰ ਵਿਕਾਸ ਕਰਵਾਇਆ ਜਾ ਰਿਹਾ ਹੈ, ਜਿੰਨਾਂ ਹਲਕਿਆਂ ਵਿਚ ਭਾਜਪਾ ਦਾ ਵਿਧਾਇਕ ਨਹੀਂ ਹੈ, ਉਨਾਂ ਹਲਕਿਆਂ ਵਿਚ ਵੀ ਵਿਕਾਸ ਕੰਮਾਂ ਲਈ ਬਰਾਬਰ ਪੈਸਾ ਮਹੁੱਇਆ ਕਰਵਾਇਆਗਿਆ ਹੈ। ਸੂਬੇ ਦਾ ਅਜਿਹਾ ਕੋਈ ਹਲਕਾ ਨਹੀਂ, ਜਿੱਥੇ 150 ਤੋਂ 200 ਕਰੋੜ ਰੁਪਏ ਦੀ ਰਕਮ ਵਿਕਾਸ ਕੰਮਾਂ ਲਈ ਮਹੁੱਇਆ ਨਹੀਂ ਕਰਵਾਈ ਗਈ ਹੈ। ਉਨਾਂ ਕਿਹਾ ਕਿ ਜਿਲਾ ਜੀਂਦ ਵਿਚ ਵੀ 200 ਕਰੋੜ ਰੁਪਏ ਦੀ ਰਕਮ ਨਾਲ ਕਈ ਵਿਕਾਸਪਰਿਯੋਜਨਾਵਾਂ ਪੂਰੀਆਂ ਹੋ ਚੁੱਕਿਆ ਹੈ। ਉਨਾਂ ਕਿਹਾ ਕਿ ਵਿਕਾਸ ਦੇ ਸਿਲਸਿਲੇ ਨੂੰ ਰੁੱਕਣ ਨਹੀਂ ਦਿੱਤਾ ਜਾਵੇਗਾ।
ਉਨਾਂ ਕਿਹਾ ਕਿ ਚੋਣ ਤੋਂ ਪਹਿਲਾਂ ਸੂਬੇ ਵਿਚ ਭ੍ਰਿਸ਼ਟਾਚਾਰ ਮੁਕਤ ਬਣਾਉਣ ਅਤੇ ਬਰਾਬਰ ਵਿਕਾਸ ਕਰਵਾਉਣ ਦਾ ਜੋ ਵਾਅਦਾ ਜਨਤਾ ਤੋਂ ਕੀਤਾ ਸੀ, ਉਸ ਵਾਅਦੇ ਨੂੰ ਬਾਖੂਬੀ ਨਿਭਾਇਆ ਜਾ ਰਿਹਾ ਹੈ ਅਤੇ ਅਜਿਹਾ ਕਰਨ ਨਾਲ ਸੰਤੁਸ਼ਟੀ ਵੀ ਪ੍ਰਾਪਤਹੋਈ ਹੈ। ਭਵਿੱਚ ਵਿਚ ਵੀ ਸੂਬੇ ਵਿਚ ਕਿਸੇ ਵੀ ਤਰਾਂ ਦਾ ਭ੍ਰਿਸ਼ਟਾਚਾਰ ਨਹੀਂ ਹੋਣ ਦਿੱਤਾ ਜਾਵੇਗਾ। ਉਨਾਂ Îਕਹਾ ਕਿ ਸੂਬੇ ਵਿਚ ਭ੍ਰਿਸ਼ਟਾਚਾਰ ਕੈਂਸਰ ਦੀ ਬਿਮਾਰੀ ਦੀ ਤਰਾਂ ਤੇਜੀ ਨਾਲ ਫੈਲ ਰਿਹਾ ਸੀ, ਜੋ ਸੂਬੇ ਦੇ ਵਿਕਾਸ ਵਿਚ ਸੱਭ ਤੋਂ ਵੱਡਾ ਰੋੜਾਬਣਿਆ ਹੋਇਆ ਸੀ। ਇਸ ਨੂੰ ਜੜੋਂ ਖਤਮ ਕਰਨ ਲਈ ਸਰਕਾਰ ਵੱਲੋਂ ਸਖਤ ਕਦਮ ਚੁੱਕੇ ਹਨ। ਕੁਝ ਹਦ ਤਕ ਇਸ ਨੂੰ ਰੋਕਣ ਵਿਚ ਵੀ ਸਫਲਤਾ ਹਾਸਲ ਹੋਈ ਹੈ, ਲੇਕਿਨ ਅਜੇ ਪੂਰੀ ਤਰਾਂ ਨਾਲ ਖਤਮ ਨਹੀਂ ਹੋਇਆ ਹੈ। ਉਨਾਂ ਕਿਹਾ ਕਿ ਹਰ ਹਾਲਵਿਚ ਸੂਬੇ ਨੂੰ ਭ੍ਰਿਸ਼ਟਾਚਾਰ ਮੁਕਤ ਕਰਕੇ ਜਨਤਾ ਨੂੰ ਸੁਸ਼ਾਸਨ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਪਿਛਲੀ ਸਰਕਾਰਾਂ ਨੇ ਭ੍ਰਿਸ਼ਟਾਚਾਰ ਨੂੰ ਬਹੁਤ ਵੱਧਾ ਦਿੱਤਾ ਸੀ। ਇੱਥੇ ਤਕ ਕੀ ਵਿਰੋਧੀ ਪਾਰਟੀਆਂ ਦੇ ਨੇਤਾ ਅਪਰਾਧੀਆਂ ਤਕ ਨੂੰ ਸਰੰਖਣ ਪ੍ਰਦਾਨ ਕਰਰਹੇ ਸਨ, ਉਨਾਂ ਦੇ ਘਰ ਜਾ ਕੇ ਚਾਹ ਤਕ ਪੀਤੀ ਜਾਂਦੀ ਸੀ। ਉਨਾਂ ਇਹ ਵੀ ਕਿਹਾ ਕਿ ਕੁਝ ਸਾਲ ਪਹਿਲਾਂ ਤਕ ਸੂਬੇ ਦੇ ਸਕੂਲਾਂ ਵਿਚ ਅਧਿਆਪਕ ਦੂਜੇ ਕਿਸੇ ਵਿਅਕਤੀ ਨੂੰ 15,000-20000 ਰੁਪਏ ਦੇ ਕੇ ਬੱਚਿਆਂ ਨੂੰ ਪੜਣ ਲਈ ਭੇਜ ਦਿੰਦੇ ਸਨਅਤੇ ਖੁਦ ਆਪਣਾ ਘਰ ਦਾ ਕੰਮ ਕਰਦੇ ਸਨ। ਹੁਣ ਅਜਿਹਾ ਨਹੀਂ ਹੋਣ ਦਿੱਤਾ ਜਾ ਰਿਹਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਦੀ ਸਰਕਾਰ ਨੇ ਪਿਛਲੇ ਤਿੰਨ ਸਾਲਾਂ ਵਿਚ ਸੂਬੇ ਦੇ ਹਰੇਕ ਵਰਗ ਦੀ ਭਲਾਈ ਲਈ ਭਲਾਈ ਯੋਜਨਾਵਾਂ ਲਾਗੂ ਕਰਨ ਦਾ ਕੰਮ ਕੀਤਾ ਹੈ। ਹੁਣ ਤਕ ਸਰਕਾਰ ਵੱਲੋਂ ਜੋ ਵੀ ਫੈਸਲੇ ਕੀਤੇ ਗਏ ਹਨ, ਉਹ ਸਾਰੇ ਸਮਾਜਿਕਦੀ ਭਲਾਈ ਵਿਚ ਕੀਤੇ ਹਨ। ਉਨਾਂ ਕਿਹਾ ਕਿ ਸਰਕਾਰੀ ਨੌਕਰੀਆਂ ਵਿਚ ਪਰਚੀ ਸਿਸਟਮ ਨੂੰ ਜੜੋਂ ਖਤਮ ਕਰ ਦਿੱਤਾ ਗਿਆ ਹੈ। ਅੱਜ ਸੂਬੇ ਵਿਚ ਮੈਰਿਟ ਆਧਾਰ ‘ਤੇ ਨੌਜੁਆਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਉਨਾਂ ਇਹ ਕਿਹਾ ਕਿ ਸੂਬੇ ਦੇਹਰ ਘਰ ਵਿਚ ਨੌਕਰੀ ਮਹੁੱਇਆ ਕਰਵਾਉਣ ਲਈ ਵੀ ਹਾਂ-ਪੱਖੀ ਕਦਮ ਚੁੱਕੇ ਜਾ ਰਹੇ ਹਨ, ਜਿਸ ਦੇ ਤਹਿਤ ਜਿਸ ਘਰ ਵਿਚ ਕੋਈ ਵੀ ਵਿਅਕਤੀ ਸਰਕਾਰੀ ਨੌਕਰੀ ‘ਤੇ ਨਹੀਂ ਹੈ, ਉਸ ਪਰਿਵਾਰ ਦੇ ਨੌਜੁਆਨ ਨੂੰ 5 ਫੀਸਦੀ ਨੰਬਰ ਵਾਧੂ ਦਿੱਤੇ ਜਾਣਗੇਤਾਂ ਜੋ ਸਾਰੇ ਲੋਕਾਂ ਨੂੰ ਅੱਗੇ ਵੱਧਣ ਦੇ ਬਰਾਬਰ ਮੌਕੇ ਮਿਲ ਸਕਣ। ਗਰੁਪ ਸੀ ਅਤੇ ਡੀ ਦੀ ਸਰਕਾਰੀ ਨੌਕਰੀਆਂ ਵਿਚ ਇੰਟਰਵਿਊ ਪੂਰੀ ਤਰਾਂ ਖਤਮ ਕਰ ਦਿੱਤਾ ਗਿਆ ਹੈ। ਅਜਿਹੇ ਕਰਨ  ਦੇ ਪਿੱਛੇ ਭ੍ਰਿਸ਼ਟਾਚਾਰ ‘ਤੇ ਰੋਕ ਲਗਾਉਣਾ ਹੈ। ਉਨਾਂ ਨੇ ਆਪਣੇਸੰਬੋਧਨ ਦੌਰਾਨ ਹਾਜਿਰ ਲੋਕਾਂ ਤੋਂ ਪੁੱਛਿਆ ਕੀ ਕਿ ਇਹ ਫੈਸਲਾ ਸਹੀ ਹੈ, ਇਸ ‘ਤੇ  ਲੋਕਾਂ ਨੇ ਦੋਵਾਂ ਹੱਥ ਚੁੱਕੇ ਸੂਬਾ ਸਰਕਾਰ ਦੇ ਇਸ ਫੈਸਲੇ ‘ਤੇ ਆਪਣੀ ਸਹਿਮਤੀ ਦੀ ਮੋਹਰ ਲਗਾਈ। ਇਸ ਤਰਾਂ ਨਾਲ ਉਨਾਂ ਨੇ ਕਈ ਹੋਰ ਫੈਸਲਿਆਂ ‘ਤੇ ਵੀ ਜਨਤਾਦੇ ਰਾਏ ਮੰਗੀ।
ਉਨਾਂ ਕਿਹਾ ਕਿ ਕਿਸੇ ਵੀ ਦੇਸ਼ ਤੇ ਸੂਬੇ ਨੂੰ ਵਿਕਾਸ ਕਰਨ ਲਈ ਉਸ ਨੂੰ ਆਪਣਾ ਲਿੰਗਾਨੁਪਾਤ ਸੰਤੁਲਿਤ ਰੱਖਣਾ ਬਹੁਤ ਲਾਜਿਮੀ ਹੁੰਦਾ ਹੈ, ਵਰਨਾ ਸਮਾਜ ਵਿਚ ਅਨੇਕ ਕਮੀਆਂ ਪੈਦਾ ਹੋ ਜਾਂਦੀ ਹੈ, ਜੋ ਵਿਕਾਸ ਵਿਚ ਰੋੜਾ ਬਣ ਜਾਂਦੀ ਹੈ। ਸੂਬੇ ਦੇਲਿੰਗਾਨੁਪਾਤ ਨੂੰ ਸੰਤੁਲਨ ਬਣਾਉਣ ਲਈ ਸਰਕਾਰ ਵੱਲੋਂ ਬੇਟੀ ਬਚਾਓ, ਬੇਟੀ ਪੜਾਓ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਦੇ ਨਤੀਜੇ ਵੱਜੋਂ ਲੜਕੀਆਂ ਦੇ ਪ੍ਰਤੀ ਲੋਕਾਂ ਦੀ ਸੋਚ ਵਿਚ ਵੱਡਾ ਹਾਂ-ਪੱਖੀ ਬਦਲਾਅ ਆਇਆ ਹੈ, ਅੱਜ ਤੋਂ ਕੁਝ ਸਾਲਪਹਿਲਾਂ ਸੂਬੇ ਦਾ ਲਿੰਗਾਨੁਪਾਤ 1000 ਪੁਰਖਾਂ ‘ਤੇ 825 ਦਾ ਸੀ, ਅੱਜ ਇਹ 1000 ਪੁਰਖਾਂ ‘ਤੇ 914 ਮਹਿਲਾਵਾਂ ਦਾ ਹੋ ਗਿਆ ਹੈ। ਉਨਾਂ ਕਿਹਾ ਕਿ ਜਿਸ ਗਤੀ ਨਾਲ ਲਿੰਗਾਨੁਪਾਤ ਸੰਤੁਲਿਤ ਹੋ ਜਾਵੇਗਾ।
ਹਰਿਆਣਾ ਦੇ ਟਰਾਂਸਪੋਰਟ ਮੰਤਰੀ ਕ੍ਰਿਸ਼ਨ ਲਾਲ ਪਵਾਰ ਨੇ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਹੇਠ ਸੂਬਾ ਦਾ ਬਰਾਬਰ ਵਿਕਾਸ ਹੋ ਰਿਹਾ ਹੈ। ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਵੀ ਸਰਕਾਰ ਵੱਲੋਂ ਸਖਤ ਕਦਮ ਚੁੱਕੇ ਗਏ ਹਨ।ਉਨਾਂ ਕਿਹਾ ਕਿ ਵਿਕਾਸ ਪਰਿਯੋਜਨਾਵਾਂ ਦੇ ਨਿਰਮਾਣ ਕੰਮਾਂ ‘ਤੇ ਨਿਗਰਾਨੀ ਰੱਖੀ ਜਾ ਰਹੀ ਹੈ। ਵਿਕਾਸ ਪਰਿਯੋਜਨਾਵਾਂ ‘ਤੇ ਨਿਗਰਾਨੀ ਰੱਖ ਕੇ ਕਰੋੜਾਂ ਰੁਪਏ ਦੀ ਰਕਮ ਦੀ ਬੱਚਤ ਕੀਤੀ ਜਾ ਚੁੱਕੀ ਹੈ। ਉਨਾਂ ਕਿਹਾ ਕਿ ਮਹਿਲਾ ਸਿਖਿਆ ਨੂੰ ਪ੍ਰੋਤਸਾਹਿਤਕਰਨ ਲਈ ਹਰੇਕ 20 ਕਿਲੋਮੀਟਰ ਦੇ ਘੇਰੇ ਵਿਚ ਮਹਿਲਾ ਕਾਲਜ ਸਥਾਪਿਤ ਕਰਵਾਏ ਜਾ ਰਹੇ ਹਨ। ਹੁਣ ਤਕ ਸੂਬੇ ਵਿਚ 21 ਕਾਲਜਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖਿਆ ਜਾ ਚੁੱਕਿਆ ਹੈ ਅਤੇ 29 ਅਜਿਹੀ ਥਾਂਵਾਂ ਦੀ ਚੋਣ ਕੀਤੀ ਜਾ ਚੁੱਕੀਹੈ, ਜਿੱਥੇ ਕਾਲਜਾਂ ਦਾ ਨਿਰਮਾਣ ਕਰਵਾਇਆ ਜਾਵੇਗਾ।
ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਲਗਭਗ 25.22 ਕਰੋੜ ਰੁਪਏ ਦੀ ਚਾਰ ਪਰਿਯੋਜਨਾਵਾਂ ਦਾ ਉਦਘਾਟਨ ਅਤੇ ਲਗਭਗ 128.84 ਕਰੋੜ ਰੁਪਏ ਦੀ ਵਿਕਾਸ ਪਰਿਯੋਜਨਾਵਾਂ ਦੇ ਨੀਂਹ ਪੱਥਰ ਰੱਖੇ।