
ਚੰਡੀਗੜ੍ 9 ਮਈ ( ਵਿਸ਼ਵ ਵਾਰਤਾ )-ਉੱਤਰ ਪ੍ਰਦੇਸ਼ ਦੇ ਐਮਐਲਸੀ ਅਤੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਵੱਲੋਂ ਸਾਬਕਾ ਫ਼ੌਜੀ ਰੇਸ਼ਮ ਸਿੰਘ ਨਾਲ ਪੂਰਨ ਕੋਲੋਂ ਪੁਲਸ ਵੱਲੋਂ ਕੀਤੇ ਘਟੀਆ ਸਲੂਕ ਵਿਰੁੱਧ ਲਿਖੀ ਸਖਤ ਚਿੱਠੀ ਦਾ ਪ੍ਰਭਾਵ ਕਬੂਲਦਿਆਂ ਅੱਜ ਐੱਸਐੱਸਪੀ ਪੀਲੀਭੀਤ ਸ਼੍ਰੀ ਕੀਰਤੀ ਰਾਠੌਰ ਨੇ ਦੱਸਿਆ ਕਿ ਰਾਮ ਨਰੇਸ਼ ਏ ਐੱਸ ਆਈ ਸਮੇਤ ਹੋਰ ਸੱਤ ਪੁਲਿਸ ਦੋਸ਼ੀਆਂ ਵਿਰੋਧ ਸਖਤ ਕਾਰਵਾਈ ਕੀਤੀ ਗਈ ਹੈ
ਰਾਮੂਵਾਲੀਆ ਨੇ ਐਸ ਐਸ ਪੀ ਨੂੰ ਲਿਖਿਆ ਸੀ ਕਿ ਤੁਹਾਡੀ ਪੁਲਿਸ ਵਿਰੁੱਧ ਦੁਨੀਆਂ ਭਰ ਵਿੱਚ ਪੰਜਾਬੀ ਅਖ਼ਬਾਰ ਅਤੇ 200 ਤੋਂ ਵੱਧ ਰੇਡੀਓ ਅਤੇ ਟੀ ਵੀ ਸਟੇਸ਼ਨ ਗੁੱਸੇ ਨਾਲ ਉਬਲੇ ਹੋਣ ਕਰਕੇ ਯੂਪੀ ਪੁਲਸ ਵਿਰੁਧ ਵਾਤਾਵਰਣ ਬਹੁਤ ਹੀ ਗਰਮ ਹੈ। ਰਾਮੂਵਾਲੀਆ ਨੇ ਲਿਖਿਆ ਕਿ ਅੱਜ ਲਖਨਊ ਤੋ ਅੰਮ੍ਰਿਤਸਰ, ਅੰਮ੍ਰਿਤਸਰ ਤੋ ਅਮਰੀਕਾ, ਅਮਰੀਕਾ ਆਸਟ੍ਰੇਲੀਆ ਅਤੇ ਆਸਟ੍ਰੇਲੀਆ ਤੋਂ ਦਿੱਲੀ ਭਾਵ ਵਿਸ਼ਵ ਭਰ ਵਿੱਚ ਤਲਖ਼ ਪ੍ਰਤੀਕਰਮ ਦੇ ਰਹੇ ਹਨ। ਐੱਸ ਐੱਸ ਪੀ ਨੇ ਟੈਲੀਫੋਨ ਤੇ ਰਾਮੂਵਾਲੀਆ ਨੂੰ ਦੱਸਿਆ ਕਿ ਉੱਚ ਅਧਿਕਾਰੀਆਂ ਦੀ ਮਨਜੂਰੀ ਨਾਲ ਅਸੀਂ ਪੀੜਿਤ ਨੂੰ ਨਿਆਂ ਦੇਣ ਲਈ ਸਖ਼ਤ ਤੋਂ ਸਖ਼ਤ ਕਾਰਵਾਈ ਜਾਰੀ ਰੱਖਾਂਗੇ ।
ਪੜ੍ਹੋ ਚਿੱਠੀ ਚ ਕੀ ਲਿਖਿਆ ?👇
SSP SAHIB,
After our discussion on phone I expect with immense confidence that you must have seriously,genuinely and in reality analysed the expected boiling and furiously angered reaction of that incident.
It is being condemned through press, Air and TV by Lakhs of persons from LUCKNOW TO AMRITSAR then To AUSTRALIA TO AMERICA amongst punjabis AND ALL SHADES OF INDIANS AS WELL.
I have shared this agony and its fallout with you .
Pl must take a swift and strictest action against theASI and his team to the fullest satisfaction of the sufferer and the Sikhs. I repeat that the Police are glaringly and ABSOLUTELY AT FAULT FOR the CRUELITY by its contingent .






















