ਪਟਿਆਲਾ 8 ਮਈ (ਵਿਸ਼ਵ ਵਾਰਤਾ) ਪੰਜਾਬੀ ਯੂਨੀਵਰਸਿਟੀ ਵਿਖੇ ਦੋ ਧੜਿਆਂ ’ਚ ਲੜਾਈ ਹੋਣ ਨਾਲ ਪੰਜ ਜਾਣੇ ਜ਼ਖਮੀ ਹੋਏ ਹਨ । ਦੋਵਾਂ ਧੜਿਆਂ ’ਚ ਇੱਟਾਂ ਪੱਥਰ ਚੱਲਣ ਨਾਲ ਦੋਵਾਂ ਗੁੱਟਾਂ ਦੀ ਲੜਾਈ ਖੂਨੀ ਰੂਪ ਧਾਰ ਗਈ। ਜ਼ਖਮੀਆਂ ਵਿਅਕਤੀਆਂ ਨੂੰ ਰਾਜਿੰਦਰਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਯੂਨੀਵਰਸਿਟੀ ਤੋਂ ਆਊਟ ਸਾਈਡਰ ਵਿਅਕਤੀ ਵੀ ਧੜਿਆਂ ਵਿਚ ਸ਼ਾਮਲ ਸਨ, ਜੋ ਪੁਲਿਸ ਪਾਰਟੀ ਦੇ ਪਹੁੰਚਣ ਮਗਰੋਂ ਭੱਜਣ ਵਿਚ ਸਫਲ ਹੋ ਗਏ। ਪੁਲਿਸ ਨੇ ਇਕ ਵਿਅਕਤੀ ਨੂੰ ਗਿ੍ਰਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।
ਜਾਣਕਾਰੀ ਅਨੁਸਾਰ ਪੰਜਾਬੀ ਯੂਨੀਵਰਸਿਟੀ ਵਿਚ ਨਾਨ ਟੀਚਿੰਗ ਸਟਾਫ ਦੀਆਂ ਗੱਡੀਆਂ ਰਾਤ ਨੂੰ ਘੁੰਮਦੀਆਂ ਰਹਿੰਦੀਆਂ ਹਨ ਅਤੇ ਇਥੇ ਲੜਕੀਆਂ ਵਿਦਿਆਰਥੀਆਂ ਪ੍ਰਤੀ ਗਲਤ ਟਿੱਪਣੀਆਂ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਸੁੱਕਰਵਾਰ ਨੂੰ ਵਿਦਿਆਰਥੀਆਂ ਨੇ ਅਜਿਹੇ ਹੀ ਇੱਕ ਮਾਮਲੇ ਵਿੱਚ ਸਟਾਫ ਦੀ ਗੱਡੀ ਰੋਕ ਦਿੱਤੀ ਅਤੇ ਸੁਰੱਖਿਆ ਗਾਰਡਾਂ ਨੂੰ ਇਸ ਕੇਸ ਬਾਰੇ ਜਾਣੂ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਸਬੰਧਤ ਨੌਕਰ ਦੁਆਰਾ ਮੁਆਫੀ ਮੰਗ ਕੇ ਮਾਮਲਾ ਸੁਲਝਾ ਲਿਆ ਗਿਆ, ਪਰ ਅਗਲੇ ਹੀ ਦਿਨ, ਇੱਕ ਸਾਬਕਾ ਆਗੂ, ਨਾਨ ਟੀਚਿੰਗ ਅਤੇ ਆਊਟ-ਸਾਈਡਰ, ਵਿਅਕਤੀਆਂ ਸਮੇਤ, ਲਾਇਬ੍ਰੇਰੀ ਵਿੱਚ ਪਹੁੰਚੇ ਅਤੇ ਵਿਦਿਆਰਥੀਆਂ ਦੇ ਵਿਰੁੱਧ ਨਾਅਰੇਬਾਜੀ ਕਰਨ ਲੱਗੇ, ਪਰ ਜਲਦੀ ਹੀ ਬਾਅਦ ਵਿਚ, ਮੁਸਲਿਮ ਨੇਤਾ ਅਤੇ ਉਸ ਦੇ ਸਮਰਥਕਾਂ ਨੇ ਵਿਦਿਆਰਥੀਆਂ ਨਾਲ ਭੜਾਸ ਕੱਢਣੀ ਸੁਰੂ ਕਰ ਦਿੱਤੀ ਅਤੇ ਵਿਦਿਆਰਥੀਆਂ ’ਤੇ ਇੱਟਾਂ ਪੱਥਰਾਂ ਨਾਲ ਹਮਲਾ ਕਰ ਦਿੱਤਾ।
ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ, ਰਸਪਿੰਦਰ ਜਿੰਮੀ ਅਤੇ ਸੰਦੀਪ ਕੌਰ ਨੇ ਕਿਹਾ ਕਿ ਯੂਨੀਅਨ ਦੀ ਮੰਗ ਹੈ ਕਿ ਨੈਨ ਟੀਚਿੰਗ ਦਾ ਆਗੂ ਜੋ ਇਥੇ ਆਪਣੇ ਸਮਰਥਕਾਂ ਨਾਲ ਲੜ ਰਹੇ ਵਿਦਿਆਰਥੀਆਂ ਤੋਂ ਭੱਜ ਗਿਆ ਹੈ, ਪਰ ਯੂਨੀਵਰਸਿਟੀ ਪ੍ਰਸਾਸਨ ਅਤੇ ਪੁਲਿਸ ਨੂੰ ਤੁਰੰਤ ਇਸ ਸਬੰਧੀ ਕੇਸ ਦਰਜ ਕਰਨਾ ਚਾਹੀਦਾ ਹੈ। ਦੂਜੇ ਪਾਸੇ ਸੁਰੱਖਿਆ ਅਧਿਕਾਰੀ ਗੁਰਤੇਜ ਸਿੰਘ ਨੇ ਕਿਹਾ ਕਿ ਕਿਸੇ ਗੱਲ ਨੂੰ ਲੈ ਕੇ ਦੋਵਾਂ ਧੜਿਆਂ ਵਿਚ ਲੜਾਈ ਚੱਲ ਰਹੀ ਹੈ, ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ ਹੈ। ਇਸ ਸਬੰਧੀ ਥਾਣਾ ਅਰਬਨ ਅਸਟੇਟ ਦੇ ਐਸਐਚਓ ਰੌਣੀ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਦੋਸ਼ੀ ਕੋਈ ਵੀ ਹੋਵੇ ਕਾਰਵਾਈ ਜ਼ਰੂਰ ਹੋਵੇਗੀ।






















