• Latest
  • Trending
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਭਾਜਿਯਾ (ਏਕਤਾ ਉਗਰਾਹਾਂ) ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਲਾਕਡਾਊਨ ਵਿਰੁੱਧ 87 ਸ਼ਹਿਰਾਂ’ਚ ਰੋਸ ਪ੍ਰਦਰਸ਼ਨ

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਭਾਜਿਯਾ (ਏਕਤਾ ਉਗਰਾਹਾਂ) ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਲਾਕਡਾਊਨ ਵਿਰੁੱਧ 87 ਸ਼ਹਿਰਾਂ’ਚ ਰੋਸ ਪ੍ਰਦਰਸ਼ਨ

6 years ago
International: ਅਮਰੀਕਾ ‘ਚ ਆਇਆ ਭੂਚਾਲ, ਹਵਾਈ ਅੱਡੇ ਤੋਂ ਮੋੜੀਆਂ ਉਡਾਣਾਂ

International: ਅਮਰੀਕਾ ‘ਚ ਆਇਆ ਭੂਚਾਲ, ਹਵਾਈ ਅੱਡੇ ਤੋਂ ਮੋੜੀਆਂ ਉਡਾਣਾਂ

3 minutes ago
Ind Vs NZ 2nd Test: ਭਾਰਤ ਦੀ ਪਹਿਲੀ ਭਾਰੀ 246 ਦੌੜਾਂ ‘ਤੇ ਹੋਈ ਸਮਾਪਤ

Ind Vs NZ 2nd Test: ਭਾਰਤ ਦੀ ਪਹਿਲੀ ਭਾਰੀ 246 ਦੌੜਾਂ ‘ਤੇ ਹੋਈ ਸਮਾਪਤ

16 minutes ago
Hukamnama Sri Darbar Sahib Today – 29 November 2026 | Ang 609 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 29 November 2026 | Ang 609 I ਅੱਜ ਦਾ ਹੁਕਮਨਾਮਾ

49 minutes ago
ਭਾਰਤੀ ਮਹਿਲਾ ਹਾਕੀ ਟੀਮ ਨੇ ਚੌਥੀ ਵਾਰ ਜਿੱਤੀ ਏਸ਼ੀਅਨ ਚੈਂਪੀਅਨਜ਼ ਟਰਾਫੀ : ਫਾਈਨਲ ਵਿੱਚ ਚੀਨ ਨੂੰ 3-1 ਨਾਲ ਹਰਾਇਆ

ਭਾਰਤੀ ਮਹਿਲਾ ਹਾਕੀ ਟੀਮ ਨੇ ਚੌਥੀ ਵਾਰ ਜਿੱਤੀ ਏਸ਼ੀਅਨ ਚੈਂਪੀਅਨਜ਼ ਟਰਾਫੀ : ਫਾਈਨਲ ਵਿੱਚ ਚੀਨ ਨੂੰ 3-1 ਨਾਲ ਹਰਾਇਆ

10 hours ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

10 hours ago
ਪੰਜਾਬ ਭਾਜਪਾ ਨੇ ਇੱਕ ਪੁਰਸ਼ ਨੂੰ ਸੌਂਪੀ ‘ਮਹਿਲਾ ਮੋਰਚੇ’ ਦੀ ਕਮਾਨ ; ਕਾਂਗਰਸ ਨੇ ਕੱਸਿਆ ਤੰਜ਼

ਪੰਜਾਬ ਭਾਜਪਾ ਨੇ ਇੱਕ ਪੁਰਸ਼ ਨੂੰ ਸੌਂਪੀ ‘ਮਹਿਲਾ ਮੋਰਚੇ’ ਦੀ ਕਮਾਨ ; ਕਾਂਗਰਸ ਨੇ ਕੱਸਿਆ ਤੰਜ਼

10 hours ago
ਪਟਿਆਲਾ ਨਗਰ ਨਿਗਮ ਵਿੱਚ 43 ਫ਼ੀਸਦੀ ਅਤੇ ਬਾਘਾਪੁਰਾਣਾ ਤੇ ਧਰਮਕੋਟ ਨਗਰ ਕੌਂਸਲਾਂ ਵਿੱਚ 64% ਵੋਟਿੰਗ ਦਰਜ

ਪਟਿਆਲਾ ਨਗਰ ਨਿਗਮ ਵਿੱਚ 43 ਫ਼ੀਸਦੀ ਅਤੇ ਬਾਘਾਪੁਰਾਣਾ ਤੇ ਧਰਮਕੋਟ ਨਗਰ ਕੌਂਸਲਾਂ ਵਿੱਚ 64% ਵੋਟਿੰਗ ਦਰਜ

10 hours ago
ਪਟਿਆਲਾ ਨਗਰ ਨਿਗਮ ਚੋਣਾਂ ਵਿੱਚ 43 ਫੀਸਦੀ ਅਤੇ ਬਾਘਾ ਪੁਰਾਣਾ ਤੇ ਧਰਮਕੋਟ ਨਗਰ ਕੌਂਸਲ ਚੋਣਾਂ ਵਿੱਚ 64 ਫੀਸਦੀ ਵੋਟਿੰਗ ਹੋਈ

ਪਟਿਆਲਾ ਨਗਰ ਨਿਗਮ ਚੋਣਾਂ ਵਿੱਚ 43 ਫੀਸਦੀ ਅਤੇ ਬਾਘਾ ਪੁਰਾਣਾ ਤੇ ਧਰਮਕੋਟ ਨਗਰ ਕੌਂਸਲ ਚੋਣਾਂ ਵਿੱਚ 64 ਫੀਸਦੀ ਵੋਟਿੰਗ ਹੋਈ

10 hours ago
ਕੇਵਲ ਸਿੰਘ ਢਿੱਲੋਂ ਵੱਲੋਂ ਪੰਜਾਬ ਭਾਜਪਾ ਦੇ ਸੂਬਾ ਮੋਰਚਿਆਂ ਦੇ ਇੰਚਾਰਜਾਂ ਦੀ ਨਿਯੁਕਤੀ

ਕੇਵਲ ਸਿੰਘ ਢਿੱਲੋਂ ਵੱਲੋਂ ਪੰਜਾਬ ਭਾਜਪਾ ਦੇ ਸੂਬਾ ਮੋਰਚਿਆਂ ਦੇ ਇੰਚਾਰਜਾਂ ਦੀ ਨਿਯੁਕਤੀ

10 hours ago
ਪੁਲਿਸ ਨੇ ਦਵਾਈਆਂ ਦੀ ਗੈਰ-ਕਾਨੂੰਨੀ ਵਿਕਰੀ ਦੇ ਰੈਕੇਟ ਦਾ ਕੀਤਾ ਪਰਦਾਫਾਸ਼ ; 1.16 ਕਰੋੜ ਰੁਪਏ ਦੀਆਂ ਦਵਾਈਆਂ ਜ਼ਬਤ

ਪੁਲਿਸ ਨੇ ਦਵਾਈਆਂ ਦੀ ਗੈਰ-ਕਾਨੂੰਨੀ ਵਿਕਰੀ ਦੇ ਰੈਕੇਟ ਦਾ ਕੀਤਾ ਪਰਦਾਫਾਸ਼ ; 1.16 ਕਰੋੜ ਰੁਪਏ ਦੀਆਂ ਦਵਾਈਆਂ ਜ਼ਬਤ

11 hours ago
ਪੰਜਾਬ ਦੇ ਅਧਿਆਪਕਾਂ ਵਲੋਂ ਈਰਾਨੀ ਰਾਜਦੂਤ ਡਾ. ਮੁਹੰਮਦ ਫਤਹਾਲੀ ਨਾਲ ਮੁਲਾਕਾਤ ; ਮੀਨਾਬ ਸਕੂਲ ‘ਤੇ ਹੋਏ ਹਮਲੇ ਦੇ ਪੀੜਤਾਂ ਲਈ ਕੀਤੀ ਸਹਾਇਤਾ ਰਾਸ਼ੀ ਭੇਂਟ

ਪੰਜਾਬ ਦੇ ਅਧਿਆਪਕਾਂ ਵਲੋਂ ਈਰਾਨੀ ਰਾਜਦੂਤ ਡਾ. ਮੁਹੰਮਦ ਫਤਹਾਲੀ ਨਾਲ ਮੁਲਾਕਾਤ ; ਮੀਨਾਬ ਸਕੂਲ ‘ਤੇ ਹੋਏ ਹਮਲੇ ਦੇ ਪੀੜਤਾਂ ਲਈ ਕੀਤੀ ਸਹਾਇਤਾ ਰਾਸ਼ੀ ਭੇਂਟ

11 hours ago
ਹਾਰਰ-ਕਾਮੇਡੀ ਫਿਲਮ ‘Love Bite’ 18 ਦਸੰਬਰ ਨੂੰ ਹੋਵੇਗੀ ਰਿਲੀਜ਼

ਹਾਰਰ-ਕਾਮੇਡੀ ਫਿਲਮ ‘Love Bite’ 18 ਦਸੰਬਰ ਨੂੰ ਹੋਵੇਗੀ ਰਿਲੀਜ਼

12 hours ago
Hindi News
English News
Sunday, November 29, 2026
No Result
View All Result
11 °c
Chandigarh
19 ° Mon
19 ° Tue
19 ° Wed
19 ° Thu
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਭਾਜਿਯਾ (ਏਕਤਾ ਉਗਰਾਹਾਂ) ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਲਾਕਡਾਊਨ ਵਿਰੁੱਧ 87 ਸ਼ਹਿਰਾਂ’ਚ ਰੋਸ ਪ੍ਰਦਰਸ਼ਨ

May 8, 2021
in ਖਬਰਾਂ, ਚੰਡੀਗੜ੍ਹ, ਪੰਜਾਬ

ਚੰਡੀਗੜ੍ਹ 8 ਮਈ : ਪੰਜਾਬ ਤੇ ਕੇਂਦਰ ਦੀਆਂ ਸਰਕਾਰਾਂ ਵੱਲੋਂ ਕਰੋਨਾ ਤੋਂ ਬਚਾਅ ਲਈ ਪੁਖਤਾ ਪ੍ਰਬੰਧ ਕਰਨ ਦੀ ਥਾਂ ਦੁਕਾਨਦਾਰਾਂ ਤੇ ਆਮ ਲੋਕਾਂ ਉੱਤੇ ਮੜ੍ਹੀਆਂ ਸਖ਼ਤ ਪਾਬੰਦੀਆਂ ਵਿਰੁੱਧ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ 15 ਜ਼ਿਲ੍ਹਿਆਂ ਦੇ 87 ਸ਼ਹਿਰਾਂ,ਕਸਬਿਆਂ ‘ਚ ਰੋਸ ਪ੍ਰਦਰਸ਼ਨ ਕੀਤੇ ਗਏ ਜਿਹਨਾਂ ਵਿੱਚ ਕਈ ਥਾਂਈਂ ਕੁੱਝ ਹੋਰ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਤੋਂ ਇਲਾਵਾ ਕੁੱਝ ਥਾਂਈਂ ਦੁਕਾਨਦਾਰਾਂ ਵੱਲੋਂ ਵੀ ਸੰਕੇਤਕ ਸ਼ਮੂਲੀਅਤ ਕੀਤੀ ਗਈ।ਇਹ ਜਾਣਕਾਰੀ ਦੋਹਾਂ ਜਥੇਬੰਦੀਆਂ ਦੇ ਜਨਰਲ ਸਕੱਤਰਾਂ ਸੁਖਦੇਵ ਸਿੰਘ ਕੋਕਰੀ ਕਲਾਂ ਤੇ ਲਛਮਣ ਸਿੰਘ ਸੇਵੇਵਾਲਾ ਵੱਲੋਂ ਜਾਰੀ ਕੀਤੇ ਗਏ ਲਿਖਤੀ ਪ੍ਰੈੱਸ ਬਿਆਨ ਰਾਹੀਂ ਦਿੱਤੀ ਗਈ। ਉਹਨਾਂ ਦੱਸਿਆ ਕਿ ਇਹਨਾਂ ਪ੍ਰਦਰਸ਼ਨਾਂ ‘ਚ ਕਿਸਾਨ ਮਜ਼ਦੂਰ ਔਰਤਾਂ ਨੌਜਵਾਨਾਂ ਸਮੇਤ ਸ਼ਾਮਲ ਹੋਏ ਭਾਰੀ ਇਕੱਠਾਂ ਨੂੰ ਕਿਸਾਨ ਆਗੂ ਹਰਦੀਪ ਸਿੰਘ ਟੱਲੇਵਾਲ, ਝੰਡਾ ਸਿੰਘ ਜੇਠੂਕੇ, ਜਨਕ ਸਿੰਘ ਭੁਟਾਲ, ਜਗਤਾਰ ਸਿੰਘ ਕਾਲਾਝਾੜ ਅਤੇ ਖੇਤ ਮਜ਼ਦੂਰ ਆਗੂ ਜ਼ੋਰਾ ਸਿੰਘ ਨਸਰਾਲੀ, ਗੁਰਪਾਲ ਸਿੰਘ ਨੰਗਲ, ਹਰਭਗਵਾਨ ਸਿੰਘ ਮੂਣਕ ਤੋਂ ਇਲਾਵਾ ਜ਼ਿਲ੍ਹਾ ਤੇ ਬਲਾਕ ਆਗੂਆਂ ਨੇ ਵੀ ਸੰਬੋਧਨ ਕੀਤਾ। ਬੁਲਾਰਿਆਂ ਨੇ ਅੱਜ ਦੇ ਪ੍ਰਦਰਸ਼ਨਾਂ ਅਤੇ ਦੁਕਾਨਦਾਰਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਦੇ ਚਲਦਿਆਂ ਪਾਬੰਦੀਆਂ ‘ਚ ਢਿੱਲ ਦੇਣ ਦੇ ਐਲਾਨ ਨੂੰ ਲੋਕ ਸੰਘਰਸ਼ ਦੀ ਮੁਢਲੀ ਜਿੱਤ ਕ਼ਰਾਰ ਦਿੱਤਾ। ਉਹਨਾਂ ਦੋਸ਼ ਲਾਇਆ ਕਿ ਪੰਜਾਬ ਦੀ ਕਾਂਗਰਸ ਸਰਕਾਰ ਤੇ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਲੋਕਾਂ ਨੂੰ ਕਰੋਨਾ ਤੋਂ ਨਿਜਾਤ ਦਿਵਾਉਣ ‘ਚ ਸੋਚੀ ਸਮਝੀ ਮੁਜਰਮਾਨਾ ਕੁਤਾਹੀ ਕੀਤੀ ਗਈ ਹੈ। ਉਹਨਾਂ ਕਿਹਾ ਕਿ ਸਰਕਾਰਾਂ ਵੱਲੋਂ ਪੂਰਾ ਸਾਲ ਬੀਤਣ ਦੇ ਬਾਵਜੂਦ ਕਰੋਨਾ ਤੋਂ ਬਚਾਅ ਲਈ ਹਸਪਤਾਲਾਂ, ਬੈੱਡਾਂ, ਡਾਕਟਰਾਂ,ਸਟਾਫ ,ਵੈਟੀਲੇਟਰਾਂ ਤੇ ਆਕਸੀਜਨ ਆਦਿ ਦੇ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ,ਜਿਸ ਕਾਰਨ ਹੁਣ ਰੋਜ਼ਾਨਾ ਹਜ਼ਾਰਾਂ ਲੋਕ ਮੌਤ ਦੇ ਮੂੰਹ ‘ਚ ਜਾ ਰਹੇ ਹਨ। ਮੌਜੂਦਾ ਗੰਭੀਰ ਸੰਕਟ ਦੇ ਸਮੇਂ ਵੀ ਕੈਪਟਨ ਸਰਕਾਰ ਢੁੱਕਵੇਂ ਪ੍ਰਬੰਧ ਕਰਨ ਦੀ ਬਜਾਏ ਲਾਕਡਾਊਨ ਤੇ ਕਰਫਿਊ ਵਰਗੀਆਂ ਪਾਬੰਦੀਆਂ ਮੜ੍ਹਕੇ ਦੁਕਾਨਦਾਰਾਂ,ਰੇਹੜੀ ਫੜ੍ਹੀ ਵਾਲਿਆਂ ਅਤੇ ਮਜ਼ਦੂਰਾਂ ਦਾ ਰੁਜ਼ਗਾਰ ਉਜਾੜਨ ‘ਤੇ ਤੁਲੀ ਹੋਈ ਹੈ। ਸਖ਼ਤੀ ਕਰਨ ਦੇ ਤਾਜ਼ਾ ਸਰਕਾਰੀ ਬਿਆਨ ‘ਤੇ ਫੁੱਲ ਚੜ੍ਹਾਉਂਦਿਆਂ ਤਲਵੰਡੀ ਸਾਬੋ ਦੇ ਥਾਣੇਦਾਰ ਵੱਲੋਂ ਫੜੇ ਗਏ ਦੋ ਰੇੜ੍ਹੀ ਵਾਲਿਆਂ ਨੂੰ ਚਲਾਣ ਰੱਦ ਕਰਵਾ ਕੇ ਬਿਨਾਂ ਸ਼ਰਤ ਛੁਡਾਉਣ ਲਈ ਥਾਣੇ ਅੱਗੇ ਧਰਨਾ ਸ਼ੁਰੂ ਕੀਤਾ ਗਿਆ ਜੋ ਖਬਰ ਲਿਖੇ ਜਾਣ ਤੱਕ ਜਾਰੀ ਸੀ। ਬਾਘਾਪੁਰਾਣਾ (ਮੋਗਾ) ਦੇ ਥਾਣੇਦਾਰ ਵੱਲੋਂ ਦੁਕਾਨ ਖੋਲ੍ਹੀ ਬੈਠੇ ਇੱਕ ਦੁਕਾਨਦਾਰ ਦੀ ਵੀਡੀਓ ਬਣਾ ਕੇ ਉਸ ਨੂੰ ਚਲਾਣ ਕੱਟਣ ਦੀ ਧਮਕੀ ਦਾ ਪਤਾ ਲੱਗਦੇ ਹੀ ਕਿਸਾਨਾਂ ਮਜ਼ਦੂਰਾਂ ਨੇ ਥਾਣਾ ਘੇਰ ਲਿਆ। ਤਹਿਸੀਲਦਾਰ ਅਤੇ ਡੀ ਐਸ ਪੀ ਦੀ ਹਾਜ਼ਰੀ ਵਿੱਚ ਥਾਣੇਦਾਰ ਵੱਲੋਂ ਮੁਆਫ਼ੀ ਮੰਗਣ ‘ਤੇ ਹੀ ਥਾਣੇ ਦਾ ਘਿਰਾਓ ਖਤਮ ਕੀਤਾ ਗਿਆ। ਬੁਲਾਰਿਆਂ ਨੇ ਦੋਸ਼ ਲਾਇਆ ਕਿ ਸਰਕਾਰਾਂ ਦੀ ਨਖਿੱਧ ਕਾਰਗੁਜ਼ਾਰੀ ਕਾਰਨ ਹੀ ਅੱਜ ਕਰੋਨਾ ਪੀੜਤ ਪਰਿਵਾਰਾਂ ਦੀ ਪ੍ਰਾਈਵੇਟ ਹਸਪਤਾਲਾਂ ਵੱਲੋਂ ਬੇਕਿਰਕ ਅੰਨ੍ਹੀ ਲੁੱਟ ਕੀਤੀ ਜਾ ਰਹੀ ਹੈ ਅਤੇ ਸਰਕਾਰੀ ਹਸਪਤਾਲਾਂ ‘ਚ ਓ ਪੀ ਡੀ ਬੰਦ ਕਰਨ ਸਦਕਾ ਹੋਰ ਅਨੇਕਾਂ ਰੋਗਾਂ ਤੋਂ ਪੀੜਤ ਲੋਕ ਇਲਾਜ ਬਾਝੋਂ ਤੜਫ਼ ਰਹੇ ਹਨ। ਕਿਸਾਨ ਮਜ਼ਦੂਰ ਆਗੂਆਂ ਨੇ ਕਿਹਾ ਕਿ ਕਰੋਨਾ ਜਿੱਥੇ ਕਿਸਾਨਾਂ ਮਜ਼ਦੂਰਾਂ ਤੇ ਆਮ ਲੋਕਾਂ ਲਈ ਭਿਆਨਕ ਆਫ਼ਤ ਸਾਬਤ ਹੋ ਰਿਹਾ ਹੈ ਉਥੇ ਲੋਕ ਵਿਰੋਧੀ ਹਕੂਮਤਾਂ ਤੇ ਦੇਸੀ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਲਈ ਸੁਨਹਿਰੀ ਮੌਕਾ ਹੋ ਨਿੱਬੜਿਆ ਹੈ। ਕਿਉਂਕਿ ਕਰੋਨਾ ਦੀ ਆੜ ‘ਚ ਜਿੱਥੇ ਭਾਜਪਾ ਦੀ ਕੇਂਦਰ ਸਰਕਾਰ ਵੱਲੋਂ ਲੋਕ ਵਿਰੋਧੀ ਖੇਤੀ ਕਾਨੂੰਨ ਲਿਆਂਦੇ ਗਏ ਅਤੇ ਕਿਰਤ ਕਾਨੂੰਨਾਂ ‘ਚ ਮਜ਼ਦੂਰ ਦੋਖੀ ਸੋਧਾਂ ਕੀਤੀਆਂ ਗਈਆਂ ਉਥੇ ਕਾਂਗਰਸ ਦੀ ਕੈਪਟਨ ਸਰਕਾਰ ਵੱਲੋਂ ਖ਼ੁਦਕੁਸ਼ੀ ਪੀੜਤਾਂ ਲਈ ਮੁਆਵਜ਼ਾ ਤੇ ਨੌਕਰੀ ਦੇਣ, ਕਰਜ਼ੇ ਮੁਆਫ਼ ਕਰਨ ਤੇ ਰੁਜ਼ਗਾਰ ਦਾ ਪ੍ਰਬੰਧ ਕਰਨ ਵਰਗੇ ਲੋਕਾਂ ਦੇ ਅਹਿਮ ਮੁੱਦੇ ਰੋਲਣ ‘ਚ ਵੀ ਕਰੋਨਾ ਸਹਾਈ ਹੋਇਆ ਹੈ। ਬੁਲਾਰਿਆਂ ਨੇ ਮੰਗ ਕੀਤੀ ਕਿ ਕਰੋਨਾ ਨੂੰ ਕ਼ਾਬੂ ਕਰਨ ਦੇ ਨਾਂਅ ਹੇਠ ਮੜ੍ਹੀਆਂ ਕਰਫਿਊ ਤੇ ਲਾਕਡਾਊਨ ਵਰਗੀਆਂ ਪਾਬੰਦੀਆਂ ਖ਼ਤਮ ਕੀਤੀਆਂ ਜਾਣ। ਆਕਸੀਜਨ,ਵੈਂਟੀਲੇਟਰਾਂ, ਦਵਾਈਆਂ,ਡਾਕਟਰਾਂ ਤੇ ਪੈਰਾਮੈਡੀਕਲ ਸਟਾਫ ਦੇ ਪੁਖਤਾ ਪ੍ਰਬੰਧ ਕੀਤੇ ਜਾਣ। ਪ੍ਰਾਈਵੇਟ ਹਸਪਤਾਲਾਂ ਦੀ ਲੁੱਟ ਨੂੰ ਬੰਦ ਕੀਤਾ ਜਾਵੇ। ਸਾਰੇ ਵੱਡੇ ਪ੍ਰਾਈਵੇਟ ਹਸਪਤਾਲਾਂ ਨੂੰ ਤੁਰੰਤ ਸਰਕਾਰੀ ਹੱਥਾਂ ‘ਚ ਲਿਆ ਜਾਵੇ। ਕਰੋਨਾ ਪੀੜਤਾਂ ਤੇ ਉਹਨਾਂ ਦੇ ਪਰਿਵਾਰਾਂ ਲਈ ਪੌਸ਼ਟਿਕ ਖੁਰਾਕ ਦਾ ਮੁਫ਼ਤ ਪ੍ਰਬੰਧ ਯਕੀਨੀ ਕੀਤਾ ਜਾਵੇ।ਕਰੋਨਾ ਦੀ ਆੜ ‘ਚ ਪਾਸ ਕੀਤੇ ਲੋਕ-ਵਿਰੋਧੀ ਤੇ ਕਿਸਾਨ ਵਿਰੋਧੀ ਖੇਤੀ ਕਾਨੂੰਨ ਤੁਰੰਤ ਰੱਦ ਕੀਤੇ ਜਾਣ।ਕਿਰਤ ਕਾਨੂੰਨਾਂ ‘ਚ ਕੀਤੀਆਂ ਮਜ਼ਦੂਰ ਦੋਖੀ ਸੋਧਾਂ ਵਾਪਸ ਲਈਆਂ ਜਾਣ।

Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

International: ਅਮਰੀਕਾ ‘ਚ ਆਇਆ ਭੂਚਾਲ, ਹਵਾਈ ਅੱਡੇ ਤੋਂ ਮੋੜੀਆਂ ਉਡਾਣਾਂ

International: ਅਮਰੀਕਾ ‘ਚ ਆਇਆ ਭੂਚਾਲ, ਹਵਾਈ ਅੱਡੇ ਤੋਂ ਮੋੜੀਆਂ ਉਡਾਣਾਂ

by Ranjit Singh
November 29, 2026
0

International: ਅਮਰੀਕਾ 'ਚ ਆਇਆ ਭੂਚਾਲ, ਹਵਾਈ ਅੱਡੇ ਤੋਂ ਮੋੜੀਆਂ ਉਡਾਣਾਂ ਨਵੀਂ ਦਿੱਲੀ, 29 ਨਵੰਬਰ (ਵਿਸ਼ਵ ਵਾਰਤਾ): ਅਮਰੀਕਾ ਦੇ ਕੈਲੀਫੋਰਨੀਆ ਵਿੱਚ...

Ind Vs NZ 2nd Test: ਭਾਰਤ ਦੀ ਪਹਿਲੀ ਭਾਰੀ 246 ਦੌੜਾਂ ‘ਤੇ ਹੋਈ ਸਮਾਪਤ

Ind Vs NZ 2nd Test: ਭਾਰਤ ਦੀ ਪਹਿਲੀ ਭਾਰੀ 246 ਦੌੜਾਂ ‘ਤੇ ਹੋਈ ਸਮਾਪਤ

by Ranjit Singh
November 29, 2026
0

Ind Vs NZ 2nd Test: ਭਾਰਤ ਦੀ ਪਹਿਲੀ ਭਾਰੀ 246 ਦੌੜਾਂ 'ਤੇ ਹੋਈ ਸਮਾਪਤ - ਭਾਰਤੀ ਟੀਮ ਨਿਊਜ਼ੀਲੈਂਡ ਤੋਂ 110...

Hukamnama Sri Darbar Sahib Today – 29 November 2026 | Ang 609 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 29 November 2026 | Ang 609 I ਅੱਜ ਦਾ ਹੁਕਮਨਾਮਾ

by Ankit
November 29, 2026
0

ਗੁਰਬਾਣੀ – Hukamnama Sri Darbar Sahib Today Amrit Vele Da Hukamnama Sri Darbar Sahib | November | Date 29-11-2026 |...

ਭਾਰਤੀ ਮਹਿਲਾ ਹਾਕੀ ਟੀਮ ਨੇ ਚੌਥੀ ਵਾਰ ਜਿੱਤੀ ਏਸ਼ੀਅਨ ਚੈਂਪੀਅਨਜ਼ ਟਰਾਫੀ : ਫਾਈਨਲ ਵਿੱਚ ਚੀਨ ਨੂੰ 3-1 ਨਾਲ ਹਰਾਇਆ

ਭਾਰਤੀ ਮਹਿਲਾ ਹਾਕੀ ਟੀਮ ਨੇ ਚੌਥੀ ਵਾਰ ਜਿੱਤੀ ਏਸ਼ੀਅਨ ਚੈਂਪੀਅਨਜ਼ ਟਰਾਫੀ : ਫਾਈਨਲ ਵਿੱਚ ਚੀਨ ਨੂੰ 3-1 ਨਾਲ ਹਰਾਇਆ

by Navjot
November 28, 2026
0

ਚੰਡੀਗੜ੍ਹ, 28 ਨਵੰਬਰ (ਵਿਸ਼ਵ ਵਾਰਤਾ) ਭਾਰਤ ਨੇ ਚੌਥੀ ਵਾਰ ਮਹਿਲਾ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ ਦਾ ਖਿਤਾਬ ਆਪਣੇ ਨਾਂ ਕਰ ਲਿਆ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

International: ਅਮਰੀਕਾ ‘ਚ ਆਇਆ ਭੂਚਾਲ, ਹਵਾਈ ਅੱਡੇ ਤੋਂ ਮੋੜੀਆਂ ਉਡਾਣਾਂ

International: ਅਮਰੀਕਾ ‘ਚ ਆਇਆ ਭੂਚਾਲ, ਹਵਾਈ ਅੱਡੇ ਤੋਂ ਮੋੜੀਆਂ ਉਡਾਣਾਂ

by Ranjit Singh
November 29, 2026
0

International: ਅਮਰੀਕਾ 'ਚ ਆਇਆ ਭੂਚਾਲ, ਹਵਾਈ ਅੱਡੇ ਤੋਂ ਮੋੜੀਆਂ ਉਡਾਣਾਂ ਨਵੀਂ ਦਿੱਲੀ, 29 ਨਵੰਬਰ (ਵਿਸ਼ਵ ਵਾਰਤਾ): ਅਮਰੀਕਾ ਦੇ ਕੈਲੀਫੋਰਨੀਆ ਵਿੱਚ...

Most Popular

ਗੁਜਰਾਤ: ਅਹਿਮਦਾਬਾਦ ਵਿੱਚ ਜਾਂਚ ਦੌਰਾਨ 2.8 ਟਨ ਤੋਂ ਵੱਧ ਖਾਣ-ਪੀਣ ਦਾ ਸਮਾਨ ਕੀਤਾ ਗਿਆ ਨਸ਼ਟ 

ਗੁਜਰਾਤ: ਅਹਿਮਦਾਬਾਦ ਵਿੱਚ ਜਾਂਚ ਦੌਰਾਨ 2.8 ਟਨ ਤੋਂ ਵੱਧ ਖਾਣ-ਪੀਣ ਦਾ ਸਮਾਨ ਕੀਤਾ ਗਿਆ ਨਸ਼ਟ 

by Navjot
2 weeks ago
0

ਅਹਿਮਦਾਬਾਦ, 18 ਨਵੰਬਰ (ਵਿਸ਼ਵ ਵਾਰਤਾ) - ਅਹਿਮਦਾਬਾਦ ਮਿਉਂਸਪਲ ਕਾਰਪੋਰੇਸ਼ਨ (AMC) ਨੇ ਆਪਣੀ 'ਖੁਰਾਕ ਸੁਰੱਖਿਆ ਲਾਗੂਕਰਨ ਮੁਹਿੰਮ' (Food Safety Enforcement Drive)...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 